ਗ਼ਜ਼ਲਾਂ

         (ਸਮਾਜ ਵੀਕਲੀ)

ਹਨੇਰਿਆਂ ਵਿਚ ਦੀਪ ਜਗਾਈਏ ਦੋਸਤੋ,

ਅਮਨ ਦੀ ਕੋਈ ਬਾਤ ਪਾਈਏ ਦੋਸਤੋ।

ਪਿਆਰ ਦਿਲਾਂ ਵਿਚ ਵਸਾਈਏ ਦੋਸਤੋ,

ਮਨ ਮੰਦਰ ਕਦੇ ਨਾ ਢਾਈਏ ਦੋਸਤੋ ।

ਆਉਣ ਵਾਲੇ ਕਲ੍ਹ ਵਾਰੇ ਜਰ੍ਹਾ ਸੋਚੀਏ,

ਬੀਤੇ ਨੂੰ ਨਾ ਗਲ ਨਾਲ ਲਾਈਏ ਦੋਸਤੋ।

ਪੈਰਾਂ ਦੇ ਵਿਚ ਮਸਲ ਹੋਏ ਫੁੱਲ ਜੋ,

ਉਹਨਾਂ ਨੂੰ ਅਗਿਆਰ ਬਣਾਈਏ ਦੋਸਤੋ।

ਜਿੱਤ ਦਾ ਕਰਨਾ ਕਦੇ ਹੰਕਾਰ ਨਹੀਂ,

ਹਾਰ ਕੇ ਵੀ ਮੁਸਕਰਾਈਏ ਦੋਸਤੋ।

‘ਸੁਰਜੀਤ’ ਬੰਨ੍ਹ ਕੇ ਕਾਫਲੇ ਤੁਰੀਏ ਜ਼ਰਾ

ਜਾਬਰ ਨੂੰੰ ਜ਼ਲਵਾ ਦਿਖਾਈਏ ਦੋਸਤੋ।

ਗਜ਼ਲ਼

ਛੱਡ ਗਏ ਨੇ ਯਾਰ ਸਾਰੇ ਦੋਸਤੋ|

ਟੁਟ ਗਏ ਨੇ ਸਭ ਹੀ ਸਹਾਰੇ ਦੋਸਤੋ |

ਮਰ ਰਿਹੈ ਭੁੱਖ ਨਾਲ ਲਾਲੋ ਮਿਹਨਤੀ ,

ਲੁਟ ਰਿਹਾ ਭਾਗੋ ਨਜ਼ਾਰੇ ਦੋਸਤੋ|

ਖਾ ਰਹੇ ਹੋ ਸੁੰਹ ਫਿਰ ਕਲ੍ਹ ਆਂਉਣ ਦੀ ,

ਲਾ ਰਹੇ ਹੋ ਫੇਰ ਲਾਰੇ ਦੋਸਤੋ|

ਢਾਰਿਆਂ ਵਿੱਚ ਦਮ ਸੁਖਾਲਾਂ ਮੈਂ ਲਵਾਂ,

ਧਮ ਮਿਰਾ ਘੁੱਟਨ ਚੁਬਾਰੇ ਦੋਸਤੋ|

ਹਾਲ ਪੁੱਛਦੇ ਹੋ ਕੀ ਹੁਣ ਸੁਰਜੀਤ ਦਾ,

ਕਟ ਰਿਹੈ ਦਿਨ ਗ਼ਮ ਸਹਾਰੇ ਦੋਸਤੋ |

ਗਰੀਬ ਦੀ ਫਰਿਆਦ

ਜਦ ਧੀ ਜਵਾਨ ਹੋ ਜਾਂਦੀ ਹੈ

ਤਾਂ ਫਿਰ ਗਰੀਬ ਵਿਚਾਰਾ

ਅੰਦਰੋਂ -ਅੰਦਰੀ ਹੀ

ਗਮ ਸਮੇਟੀ ਜਾਂਦਾ ਰਹਿੰਦਾ ਹੈ

ਲੁਕ -ਲੁਕ ਹੰਝੂ ਵਹਾਂਦਾ ਰਹਿੰਦਾ ਹੈ

ਦਿੱਲ ਵਿਚ ਇਹ ਆਸ ਕਰਕੇ

ਇੱਕ ਲੰਮਾ ਹੌਕ ਭਰਕੇ

ਸੋਚਦਾ ਹੈ ਕਿ ਮੈਂ ਦਾਜ ਕਿਥੋਂ ਦੇਵਾਂਗਾ ?

ਇਹੋ ਸੋਚ ਨਾਲ ਉਹਦਾ ਚਿਹਰਾ

ਫੁੱ਼ਲ ਵਾਂਗ ਮੁਰਝਾ ਜਾਂਦਾ ਹੈ ,

ਇਹ ਦਾਜ ਦੇ ਲਾਲਚੀ ਲੋਕ !

ਮਾਸ ਖਾਣਿਆਂ ਗਿਰਝਾਂ ਵਾਂਗ

ਝਾਕਦੇ ਨੇ ਗਰੀਬ ਦੇ ਹੱਥਾਂ ਵੱਲ

ਕਿ ਕਿੰਨਾਂ ਕੁ ਦਾਜ ਦੇਵਦੇ ਨੇ,

ਬਹੁਤ ਜਿ਼ਆਦਾ ! ਘਰ ਭਰ ਦੇਣਗੇ !!

ਨਹੀਂ ਬਹੁਤ ਘੱਟ !!

ਉਹ ਮੇਰੇ ਰੱਬਾ ! ਇਹਨਾਂ ਲਾਲਚੀ ਲੋਕਾਂ ਨੂੰ

ਆ ਜਾਏ ਕਿਸੇ ਦੀ ਆਈ

ਜਿਹੜੇ ਵਿਚਾਰੇ ਗਰੀਬ ਦੀ ਜਿੰ਼ਦਗੀ ਨੂੰ

ਹੰਝੂਆਂ ਭਰੀ ਅੱਗ’ਚ ਸੜਨ ਲਈ

ਮਜ਼ਬੂਰ ਕਰਦੇ ਨੇ ,

ਨਾ ਤੇਰੇ ਭਾਣੇ ਤੋਂ ਡਰਦੇ ਨੇ

ਫਿਰ ਉਸ ਦੀ ਇਹ ਹਾਲਤ ਦੇਖ ਕੇ

ਹੱਸਦੇ ਨੇ ਤਾੜੀਆਂ ਮਾਰ ਮਾਰ ਕੇ |

ਪਰ ਗਰੀਬ ਵਿਚਾਰਾਂ ਤਾਂ

ਇਕ ਡੰਗ ਦੀ ਰੋਟੀ ਤੋਂ ਵੀ ਮਜ਼ਬੂਰ ਹੁੰਦਾ ਹੈ |

‘ਤੇ ਉਹ ਆਪਣੀ ਜਵਾਨ ਧੀ ਨੂੰ

ਕਿਥੋਂ ਦੇਵੇਗਾ ਦਾਜ ?

ਕਿਵੇਂ ਦੇਵੇਗਾ ਦਾਜ ?

ਹਾੜਾ ਉਹ ਲੋਕੋਂ !

ਉਹ ਲੋਕੋਂ ,

ਨਾ ਮੰਗੋ ਇਹ ਦਾਜ,

ਭੁਲ ਜਾਵੋਂ ਇਹ ਰਿਵਾਜ਼|

ਖ਼ਤਮ ਕਰ ਦਿਉ ਇਸ ਕੋਹੜ ਨੂੰ

ਆਪ ਜੀਉ ਤੇ ਗਰੀਬ ਨੂੰ ਵੀ ਜੀਣ ਦਿਉ|

ਸੁਰਜੀਤ ਸਿੰਘ ਫਲੋਰਾ

Surjit Singh Flora is a veteran journalist and freelance writer based in Brampton Canada

 

Surjit Singh Flora

6 Havelock Drive

Brampton, ON L6W 4A5

Canada

647-829-9397

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਹਾਣੀ:-  ਮੈਂ ਔਤ ਨਹੀਂ ਮਰਨਾ !
Next articleਜਸਵੰਤ ਗਿੱਲ ਸਮਾਲਸਰ ਦੀ ਪਲੇਠੀ ਕਿਤਾਬ “ਜ਼ਿੰਦਗੀ ਦੇ ਪਰਛਾਵੇਂ” ਨੂੰ ਪੜ੍ਹਦਿਆਂ