ਉਪਾਅ/ ( ਮਿੰਨੀ ਕਹਾਣੀ)

ਕੰਵਲਜੀਤ ਕੌਰ ਜੁਨੇਜਾ
(ਸਮਾਜ ਵੀਕਲੀ)-‘ ਦਲਬੀਰ ਤੂੰ ਹੁਣ ਬਾਹਰ ਕਦੇ  ਦਿਖੀ ਨਹੀਂ ,ਸਵੇਰੇ ਤਾਂ ਉਹ ਕੂੜੇ ਵਾਲੀ ਗੱਡੀ ਆਉਂਦੀ ਸੀ ਤਾਂ ਸੁੱਟਣ ਆ ਜਾਂਦੀ ਸੀ ,ਠੀਕ ਤਾਂ ਹੈ ਨਾ।’
             ‘ ਆਹੋ ਸੱਚ ਪਈ ਆਂਹਦੀ ਏਂ, ਉਹ ਕੂੜਾ ਸੁੱਟਣ ਹੁਣ ਬਾਹਰ ਨਹੀਂ ਆਉਂਦੀ, ਇਹਦੇ ਪਿੱਛੇ ਗੱਲ ਇਹ ਸੀ ਕਿ ਕੂੜੇ ਵਾਲੇ ਦੀ ਆਵਾਜ਼ ਆਉਂਦੀ ਹੁੰਦੀ ਤਾਂ ਸਿਰਫ ਉਹ ਹੀ ਘਰੋਂ ਭੱਜੀ ਜਾਂਦੀ ਕੂੜਾ ਸੁੱਟਣ ਲਈ ,ਕਈ ਵਾਰੀ ਤਾਂ ਉਹ ਪਿਛਲੇ ਵਿਹੜੇ ਵਿੱਚ ਹੁੰਦੀ ਤਾਂ ਦੌੜੀ ਦੌੜੀ ਕੂੜਾ ਸੁੱਟਣ ਜਾਂਦੀ ,ਤਾਂ ਉਹਨੂੰ ਹੈਰਾਨੀ ਹੋਣ ਲੱਗੀ ਕਿ ਸਾਰੇ ਹੀ ਇਥੇ ਆਸ ਪਾਸ ਘੁੰਮਦੇ ਪਏ ਹੁੰਦੇ ਹਨ ਜਦੋਂ ਗੱਡੀ ਲੰਘਦੀ ਹੈ, ਸੁਣਾਈ ਕਿਉਂ ਨਹੀਂ ਦਿੰਦਾ, ਫਿਰ ਉਹਨੇ ਇੱਕ ਵਿਊਂਂਤ ਬਣਾਈ, ਗੱਡੀ ਵਾਲਾ ਲੰਘੇ  ਕੂੜਾ ਸੁੱਟਣ ਤਾਂ ਕੀ ਜਾਣਾ ਉਹ ਪਿਛਲੇ ਵਿਹੜੇ ਵਿੱਚ ਚਲੀ ਜਾਂਦੀ ਸੀ, ਕਿਸੇ ਨੇ ਕੂੜਾ ਨਹੀਂ ਸੁਟਿਆ, ਪੰਜ ਛੇ ਦਿਨ ਕੂੜਾ ਇੱਕਠਾ ਹੁੰਦਾ ਰਿਹਾ,ਕੂੜਾ ਬੋ ਮਾਰਣ ਲਗਾ, ਸਾਰੇ ਆਖਣ ਲੱਗੇ ਕੂੜਾ ਨਹੀਂ ਦਿੱਤਾ, ਉਹਨੇ ਕਿਹਾ,’ ਉਹਨੂੰ ਤਾਂ ਸੁਣਾਈ ਹੀ ਨਹੀਂ ਦਿੱਤਾ, ਉਹਨੇ ਸਮਝਿਆ ਗੱਡੀ ਵਾਲਾ ਆਉਂਦਾ ਹੀ ਨਹੀਂ ,ਤਾਂ ਹੀ ਇਕੱਠਾ ਹੋ ਰਿਹਾ ਹੋਣਾ , ਉਹਦੇ ਤੋਂ ਬਾਅਦ ਕੂੜਾ ਬਰਾਬਰ ਸੁੱਟਿਆ ਜਾਣ ਲੱਗਾ, ਜਦੋਂ ਹੁਣ  ਗੱਡੀ ਆਉਂਦੀ ਹੈ, ਤਾਂ ਹੈ  ਉਹ ਪਿਛਲੇ ਵਿਹੜੇ ਵਿੱਚ ਚਲੀ ਜਾਂਦੀ ਹੈ।’
ਕੰਵਲਜੀਤ ਕੌਰ ਜੁਨੇਜਾ 
ਰੋਹਤਕ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਿੰਨੀ ਕਹਾਣੀ/ ਮਾਂ ਦੀ ਬੇਟੀ
Next articleਬੁੱਧ  ਚਿੰਤਨ /  ਸਾਹਿਤ ਦੇ ਥਾਣੇਦਾਰ !