ਜਸਬੀਰ ਸਿੰਘ ਡਿੰਪਾ ਗਿੱਲ ਵੱਲੋਂ ਸ਼੍ਰੀ ਖਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਦੇ ਹੱਕ ਚ ਕਰਵਾਈ ਗਈ ਮੀਟਿੰਗ ਰੈਲੀ ਦਾ ਰੂਪ ਧਾਰ ਗਈ
(ਸਮਾਜ ਵੀਕਲੀ)-
ਲੈਸਟਰ (ਇੰਗਲੈਂਡ), 3 ਅੰਪ੍ਰੈਲ (ਸੁਖਜਿੰਦਰ ਸਿੰਘ ਢੱਡੇ)- ਅੱਜ ਮੈਂਬਰ ਪਾਰਲੀਮੈਂਟ ਸਰਦਾਰ ਜਸਬੀਰ ਸਿੰਘ ਗਿੱਲ ਡਿੰਪਾ ਨੇ ਲੋਕ ਸਭਾ ਹਲਕਾ ਸ਼੍ਰੀ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਪੰਥਕ ਚਿਹਰੇ ਜਥੇਦਾਰ ਕੁਲਬੀਰ ਸਿੰਘ ਜੀਰਾ ਦੇ ਹੱਕ ਵਿੱਚ ਪਾਰਟੀ ਵਰਕਰਾਂ ਦੀ ਇੱਕ ਮੀਟਿੰਗ ਕੀਤੀ ਜੋ ਰੈਲੀ ਦਾ ਰੂਪ ਧਾਰ ਗਈ, ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਗਿੱਲ ਡਿੰਪਾ ਨੇ ਕਿਹਾ ਕਿ ਇਸ ਵਾਰ ਕੇਂਦਰ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ, ਜਿਸ ਦੀ ਝਲਕ ਪ੍ਰਧਾਨ ਮੰਤਰੀ ਮੋਦੀ ਦੇ ਖੁਦ ਦੇ ਬਿਆਨਾਂ ਤੋਂ ਝਲਕਦੀ ਹੈ। ਬੀਜੇਪੀ ਲੀਡਰ ਪਹਿਲਾਂ ਹਰ ਵਿਕਾਸ ਦੇ ਕੰਮ ਨੂੰ ਮੋਦੀ ਦੀ ਗਰੰਟੀ ਦੱਸ ਰਹੇ ਸਨ, ਉਹ ਹੁਣ ਮੰਗਲ ਸੂਤਰ, ਇੰਡੀਆ – ਪਾਕਿਸਤਾਨ, ਹਿੰਦੂ ਮੁਸਲਿਮ ਦੇ ਨਾਅਰੇ ਦੇ ਰਹੇ ਹਨ। ਓਹਨਾਂ ਅਕਾਲੀ ਦਲ ਬਾਦਲ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਅੱਜ ਬੰਦੀ ਸਿੰਘਾਂ ਦੀ ਰਿਹਾਈ ਲਈ ਮਗਰ ਮੱਛ ਦੇ ਹੰਝੂ ਵਹਾ ਰਿਹਾ ਹੈ , ਬੰਦੀ ਸਿੰਘਾਂ ਦੇ ਜੇਲ੍ਹ ਜਾਣ ਤੋਂ ਬਾਅਦ 15 ਸਾਲ ਬੀਜੇਪੀ ਨਾਲ ਸਾਂਝੀ ਸਰਕਾਰ ਰਹੀ, ਤੇ ਕੇਂਦਰ ਵਿਚ ਬੀਜੇਪੀ ਨਾਲ 6 ਸਾਲ ਅਕਾਲੀ ਦਲ ਭਾਈਵਾਲ ਰਿਹਾ, ਉਦੋਂ ਕਿਉਂ ਨਹੀਂ ਬੰਦੀ ਸਿੰਘਾਂ, ਚੰਡੀਗੜ੍ਹ, ਪਾਣੀ, ਤੇ ਪੰਜਾਬ ਨਾਲ ਹੋਰ ਮਸਲੇ ਚੇਤੇ ਆਏ, ਓਹਨਾਂ ਕਿਹਾ ਹੋਰ ਤਾਂ ਹੋਰ ਬੀਜੇਪੀ ਨਾਲੋਂ ਵੱਖ ਹੋਣ ਤੋਂ ਬਾਅਦ ਵੀ ਅਕਾਲੀ ਦਲ ਦੇ ਮੀਆਂ ਬੀਵੀ ਲੋਕ ਸਭਾ ਮੈਂਬਰਾਂ ਨੇ ਇੱਕ ਵਾਰ ਵੀ ਲੋਕ ਸਭਾ ਵਿਚ ਹਾਅ ਦਾ ਨਾਅਰਾ ਨਹੀਂ ਮਰਿਆ, ਸਗੋਂ ਦਾਸ ਨੇ ਹੋਰਨਾਂ ਮੁੱਦਿਆਂ ਤੋਂ ਇਲਾਵਾ ਪਾਰਟੀ ਲਾਈਨ ਤੋਂ ਉਪਰ ਉਠ ਕੇ ਲੋਕ ਸਭਾ ਵਿਚ ਸਜ਼ਾ ਕੱਟ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਦਾ ਮੁੱਦਾ ਵੀ ਚੁੱਕਿਆ, ਬੀਜੇਪੀ ਤੇ ਆਮ ਆਦਮੀ ਪਾਰਟੀ ਨੂੰ ਝੂਠ ਦੀਆਂ ਪੰਡਾਂ , ਫਲੈਕਸੀ ਬੋਰਡਾਂ ਤੇ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਦਸਿਆ। ਇਸ ਮੌਕੇ ਓਹਨਾਂ ਨੇ ਪਾਰਟੀ ਉਮੀਦਵਾਰ ਕੁਲਬੀਰ ਸਿੰਘ ਜੀਰਾ ਨੂੰ ਇੱਕ ਇੱਕ ਪਾਕੇ ਜਿਤਾਉਣ ਦੀ ਅਪੀਲ ਕੀਤੀ। ਡਿੰਪਾ ਨੇ ਹਾਜਰ ਪਾਰਟੀ ਵਰਕਰਾਂ ਨੂੰ ਦੱਸਿਆ ਕਿ ਉਹ ਪੰਜਾਬ ਦੀ ਸਿਆਸਤ ਵਿੱਚ ਸਰਗਰਮ ਹੋ ਚੁੱਕੇ ਹਨ ਤੇ ਲੋਕ ਸਭਾ ਚੋਣਾਂ ਤੋਂ ਬਾਅਦ 2002-2007 ਵਾਲੇ ਰੰਗ ਵਿਚ ਰੰਗੇ ਆਉਣਗੇ। ਇਸ ਮੌਕੇ ਸਾਧੂ ਸਿੰਘ ਸ਼ਾਹ ਸਾਬਕਾ ਚੇਅਰਮੈਨ ਪੰਜਾਬ ਜੰਗਲਾਤ ਕਾਰਪੋਰੇਸ਼ਨ, ਵਰਿੰਦਰ ਸਿੰਘ ਵਿੱਕੀ ਭਿੰਡਰ ਸਾਬਕਾ ਵਾਈਸ ਚੇਅਰਮੈਨ ਪੰਜਾਬ ਜੰਗਲਾਤ ਕਾਰਪੋਰੇਸ਼ਨ, ਬਲਾਕ ਪ੍ਰਧਾਨ ਅਰਜਨ ਬੀਰ ਸਿੰਘ ਸਰਾਂ ਤਲਵੰਡੀ, ਯੁੱਧਵੀਰ ਸਿੰਘ ਸਰਲੀ ਮੈਂਬਰ ਪੀਪੀਸੀਸੀ, ਸਤਨਾਮ ਸਿੰਘ ਬਿੱਟੂ ਸਾਬਕਾ ਚੇਅਰਮੈਨ, ਬਲਾਕ ਸੰਮਤੀ ਮੈਂਬਰ ਤੇ ਸਰਪੰਚ ਰਵੀ ਚੀਮਾ, ਸਾਬਕਾ ਚੇਅਰਮੈਨ ਸੂਰਤਾ ਸਿੰਘ ਬੂਲੇ ਨੰਗਲ, ਸਾਬਕਾ ਪ੍ਰਧਾਨ ਸੁਰਜਨ ਸਿੰਘ ਸੋਨੂੰ ਭਲਾਈਪੁਰ , ਸਾਬਕਾ ਪ੍ਰਧਾਨ ਰਈਆ ਰਾਜਿੰਦਰ ਕਾਲੀਆ, MC ਰਈਆ ਰੋਬਿਨ ਮਾਨ, ਸਾਬਕਾ ਪ੍ਰਧਾਨ ਸੰਤੋਖ ਸਿੰਘ ਚੀਮਾ, ਬਲਜੀਤ ਸਿੰਘ ਭੱਟੀ ਸਠਿਆਲਾ ਨੇ ਵੀ ਸੰਬੋਧਨ ਕੀਤਾ, ਇਸ ਤੋਂ ਇਲਾਵਾ ਜਸਵੰਤ ਸਿੰਘ ਬਿੱਲਾ ਸਾਬਕਾ ਚੇਅਰਮੈਨ, ਸਾਬਕਾ ਚੇਅਰਮੈਨ ਕਸ਼ਮੀਰ ਸਿੰਘ ਪਿੰਡੀਆਂ, ਸਾਬਕਾ ਸਰਪੰਚ ਸਤਨਾਮ ਸਿੰਘ ਆਲਮਪੁਰ, ਸਰਪੰਚ ਗੁਰਮੇਜ ਸਿੰਘ ਆਲਮਪੁਰ, ਸਰਪੰਚ ਸਾਹਿਬ ਸਿੰਘ ਝਾੜੂ ਨੰਗਲ, ਸਰਪੰਚ ਪਰਸਨ ਸਿੰਘ ਸੰਗਤਪੁਰ, ਸਰਪੰਚ ਸੁਰਿੰਦਰ ਸਿੰਘ ਸੋਨੀ ਸਿੰਘਪੁਰ, ਸਰਪੰਚ ਕੁਲਵੰਤ ਸਿੰਘ ਜੱਲੂਪੁਰ, ਪ੍ਰਧਾਨ ਦਸੰਧਾ ਸਿੰਘ ਬਿਹਾਰੀਪੁਰ, ਸਰਪੰਚ ਬਲਦੇਵ ਸਿੰਘ ਸ਼ਾਹ ਕੋਟਲੀ, ਸਰਪੰਚ ਸਰਬਜੀਤ ਸਿੰਘ ਖੱਖ, ਸਰਪੰਚ ਅਮਰੀਕ ਸਿੰਘ ਜਲਾਲਾਬਾਦ, ਸਾਬਕਾ ਸਰਪੰਚ ਸਵਿੰਦਰ ਸਿੰਘ ਰਾਜਧਾਨ, ਸਾਬਕਾ ਸਰਪੰਚ ਕੁਲਵੰਤ ਸਿੰਘ ਭਲਾਈਪੁਰ, ਸਰਪੰਚ ਦਲਬੀਰ ਸਿੰਘ ਸੱਠੀਆਲਾ, ਸਰਪੰਚ ਗੁਰਦੀਪ ਸਿੰਘ ਨਾਨਕਪੁਰ, ਸਰਪੰਚ ਸਰਬਜੀਤ ਸਿੰਘ ਤਿੰਮੋਵਾਲ, ਜਗਤਾਰ ਸਿੰਘ ਸ਼ਾਹ ਤਿੰਮੋਵਾਲ, ਸਰਪੰਚ ਸੁਖਮਨ ਜੀਤ ਸਿੰਘ ਬੋਤਲਕਿੜੀ, ਡਾਇਰੈਕਟਰ ਬਖਤੌਰ ਸਿੰਘ ਬਾਣੀਆਂ, ਸਰਪੰਚ ਬਲਹਾਰ ਸਿੰਘ ਡੇਰਾ ਸੋਹਲ, ਡਾਕਟਰ ਮੰਗਲ ਸਿੰਘ ਸਰਾਂ ਤਲਵੰਡੀ, ਜਰਮਨਜੀਤ ਸਿੰਘ ਬੋਦੇਵਾਲ, ਗੁਰਦੇਵ ਸਿੰਘ ਗੋਲਡੀ ਖਡੂਰ ਸਾਹਿਬ, ਤੇਜਿੰਦਰ ਸਿੰਘ ਕੰਗ, ਕੰਵਲਜੀਤ ਸਿੰਘ ਕੰਗ, ਰਾਜਵਿੰਦਰ ਸਿੰਘ ਕੰਗ, ਨਿਸ਼ਾਨ ਸਿੰਘ ਕੰਗ ਸ਼ੋਸ਼ਲ ਮੀਡੀਆ ਟੀਮ,ਸਰਪੰਚ ਅੰਗਰੇਜ ਸਿੰਘ ਹਸਨਪੁਰ, MC ਰਈਆ ਜਸਬੀਰ ਕੌਰ, ਜਗਤਾਰ ਸਿੰਘ ਖਲਚੀਆਂ, ਸਰਪੰਚ ਅਮਰੀਕ ਸਿੰਘ ਕਰਤਾਰਪੁਰ, ਸਰਪੰਚ ਹਰਪਾਲ ਸਿੰਘ ਟੱਕਾਪੁਰ, ਧਰਮਿੰਦਰ ਸਿੰਘ ਟਪਿਆਲਾ, ਜਗੀਰ ਸਿੰਘ ਭਲਾਈਪੁਰ ਆਦਿ ਹਾਜ਼ਰ ਸਨ।