ਔਖਾ ਹੋ ਗਿਆ ਨਨਕਾਣਾ 

ਗੁਰਮੀਤ ਡੁਮਾਣਾ
 (ਸਮਾਜ ਵੀਕਲੀ)
ਸਾਡੇ ਕੋਲੋਂ ਨਹੀਂ ਹੁੰਦੀਆਂ ਜੀ ਐਂਵੇ ਭੰਡੀਆ
ਸੰਤਾਲੀ ਦੇ ਵਿੱਚ ਪਈਆ ਸੀ ਭਾਈਆਂ ਵਿੱਚ ਵੰਡੀਆਂ
ਉਲਝ ਗਏ ਸੀ ਦੇਖਿਆ ਮੈਂ ਤਾਣੇ ਬਾਣੇ
ਔਖਾ ਹੋ ਗਿਆ ਨਾਨਕਾ ਜਾਣਾ ਨਨਕਾਣੇ
ਕੁੱਝ ਖ਼ੁਦ ਕਰਨਾ ਨਹੀਂ ਚਾਹੁੰਦੇ ਤੈਨੂੰ ਸੱਦਦੇ ਰਹਿੰਦੇ
ਜ਼ੁਲਮ ਜ਼ਾਲਮ ਦਾ ਰੋਜ਼ ਸਵੇਰੇ ਸ਼ਾਮੀਂ ਸਹਿੰਦੇ
ਕੋਈ ਐਸੀ ਸ਼ਕਤੀ ਮਾਰ ਦੇ ਜਾਈਏ ਲੱਗ ਟਿਕਾਣੇ
ਔਖਾ ਹੋ ਗਿਆ ਨਾਨਕਾ ਜਾਣਾ ਨਨਕਾਣੇ
ਭਗਤ ਸਰਾਭੇ ਬਾਬੇ ਨਾਨਕ ਮੁੜ ਨਹੀਂ ਆਉਣਾ
ਸਮਝ ਨਹੀਂ ਆਉਂਦੀ ਮੂਰਖੋਂ ਤਹਾਨੂੰ ਕਿੰਝ ਸਮਝਾਉਂਣਾ
ਬਿਨ ਮਤਲਬ ਦੇ ਲਿਖਦੇ ਓ ਤੁਸੀ ਕਾਹਨੂੰ ਗਾਣੇ
ਔਖਾ ਹੋ ਗਿਆ ਨਾਨਕਾ ਜਾਣਾ ਨਨਕਾਣੇ
ਵਿਚਾਰ ਸਮਝ ਕੇ ਉਹਨਾਂ ਦਾ ਸਭ ਨੂੰ ਸਮਝਾਈਏ
ਗੁਰਮੀਤ ਦੇ ਵਾਂਗੂੰ ਲੋਕਾਂ ਨੂੰ ਨਾ ਰਾਹ ਪੁੱਠੇ ਪਾਈਏ
ਚੰਗੀ ਸੇਧ ਦੇਣ ਲਈ ਮੈਂ ਬੈਠਾ ਪਿੰਡ ਡੁਮਾਣੇ
ਔਖਾ ਹੋ ਗਿਆ ਨਾਨਕਾ ਜਾਣਾ ਨਨਕਾਣੇ
        ਗੁਰਮੀਤ ਡੁਮਾਣਾ
       ਲੋਹੀਆਂ ਖਾਸ (ਜਲੰਧਰ)
      ਸੰਪਰਕ- 76528 16074

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੱਲਾਂ ਦੁਨੀਆ ਦੀ ਪਾਵਰ ਬਣਨ ਦੀਆਂ ਮਰੀਜ਼ ਵਿਚਾਰੇ ਰ੍ਹੇੜੀਆਂ ਉਤੇ 
Next articleਯਾਦਗਾਰੀ ਹੋ ਨਿੱਬੜਿਆ ਮਾਲਵਾ ਲਿਖਾਰੀ ਸਭਾ ਦਾ ਵਿਸਾਖੀ ਨੂੰ ਸਮਰਪਿਤ ਕਵੀ ਦਰਬਾਰ