ਕਪੂਰਥਲਾ (ਸਮਾਜ ਵੀਕਲੀ) ( ਕੌੜਾ ) – ਅਧਿਆਪਕ ਦਲ ਪੰਜਾਬ ਦੀ ਕਪੂਰਥਲਾ ਇਕਾਈ ਦੀ ਮੀਟਿੰਗ ਸੁਖਦਿਆਲ ਸਿੰਘ ਝੰਡ ਪ੍ਰਧਾਨ ਤੇ ਮਨਜਿੰਦਰ ਸਿੰਘ ਧੰਜੂ ਜਨਰਲ ਸਕੱਤਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਆਪਣੇ ਮੁਲਾਜਮਾਂ ਨੂੰ ਡੀਏ ਦੀ ਜੁਲਾਈ 22 ਤੋਂ ਚਾਰ ਪ੍ਰਤੀਸ਼ਤ ਕਿਸ਼ਤ ਜਾਰੀ ਕਰ ਦਿੱਤੀ ਹੈ ਜਿਸ ਨਾਲ ਕੇਂਦਰ ਦੇ ਕਰਮਚਾਰੀਆਂ ਨੂੰ 38 ਪ੍ਰਤੀਸ਼ਤ ਮਹਿੰਗਾਈ ਭੱਤਾ ਮਿਲ ਰਿਹਾ ਹੈ ਜਦਕਿ ਪੰਜਾਬ ਸਰਕਾਰ ਦੇ ਮੁਲਾਜਮ ਵਰਗ ਨੂੰ ਅਜੇ ਤੱਕ ਜੁਲਾਈ 21, ਜਨਵਰੀ 22 ਅਤੇ ਜੁਲਾਈ 22 ਦੀਆਂ ਤਿੰਨ ਡੀਏ ਦੀਆਂ ਕਿਸ਼ਤਾਂ ਪੈਂਡਿੰਗ ਹਨ ਅਤੇ ਕੇਂਦਰ ਨਾਲੋਂ 10 ਪ੍ਰਤੀਸ਼ਤ ਘੱਟ 28 ਪ੍ਰਤੀਸ਼ਤ ਡੀਏ ਹੀ ਮਿਲ ਰਿਹਾ ਹੈ।
ਆਗੂਆਂ ਨੇ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਕੋਲੋ ਮੰਗ ਕੀਤੀ ਕਿ ਹੁਣ ਤਾਂ ਜੀ ਐਸ ਟੀ ਕੁਲੈਕਸ਼ਨ ਵੀ 10604 ਕਰੋੜ ਦੀ ਆਮਦਨ ਹੋ ਚੁੱਕੀ ਹੈ ਇਸ ਲਈ ਸਰਕਾਰ ਮੁਲਾਜਮ ਵਰਗ ਲਈ ਖਜਾਨਾ ਦਾ ਹੁਣ ਬੂਹਾ ਖੋਲ ਦੇਵੇ ਨਾ ਕਿ ਉਹ ਪਹਿਲੀ ਸਰਕਾਰ ਦੇ ਵਿੱਤ ਮੰਤਰੀ ਵਾਂਗ ਖਾਲੀ ਖਜਾਨਾ ਮੰਤਰੀ ਬਨਣ ਕਿਉਂਕਿ ਹੁਣ ਤਿਉਹਾਰਾਂ ਦੇ ਦਿਨ ਆ ਰਹੇ ਹਨ ਤੇ ਪੰਜਾਬ ਸਰਕਾਰ ਦੇ ਮੁਲਾਜਮ ਵਰਗ ਨੂੰ ਡੀ.ਏ ਦੀ ਕਿਸ਼ਤਾਂ ਦੀ ਬਹੁਤ ਉਡੀਕ ਹੈ।ਤਾਂ ਜੋ ਮੁਲਾਜਮ ਵਰਗ ਮਹਿੰਗਾਈ ਦੀ ਮਾਰ ਤੋਂ ਬੱਚ ਸਕਣ। ਕਿਉਂਕਿ ਮੁਲਾਜਮ ਵਰਗ ਦਾ ਡੀ.ਏ ਤੇ ਪੇਅ ਕਮਿਸ਼ਨ ਦਾ ਬਕਾਇਆ ਦੇਣ ਦਾ ਸਰਕਾਰ ਨੇ ਵਾਅਦਾ ਕੀਤਾ ਸੀ।ਇਸ ਮੌਕੇ ਸ਼੍ਰੀ ਰਜੇਸ਼ ਜੌਲੀ, ਸ: ਭਜਨ ਸਿੰਘ ਮਾਨ ਤੇ ਸ਼੍ਰੀ ਰਮੇਸ਼ ਕੁਮਾਰ ਭੇਟਾ ਸੂਬਾਈ ਆਗੂ ਵਿਸ਼ੇਸ ਤੌਰ ਤੇ ਹਾਜਰ ਸਨ।
ਇਹਨਾਂ ਤੋਂ ਇਲਾਵਾ ਪ੍ਰਿੰਸੀਪਲ ਮਨਜੀਤ ਸਿੰਘ ਕਾਂਜਲੀ, ਗੁਰਮੀਤ ਸਿੰਘ ਖਾਲਸਾ, ਡਾ. ਅਰਵਿੰਦਰ ਸਿੰਘ ਭਰੋਥ, ਰੋਸ਼ਨ ਲਾਲ ਸੈਫਲਾਬਾਦ, ਕਮਲਜੀਤ ਸਿੰਘ ਮੇਜਰਵਾਲ, ਸੁਰਜੀਤ ਸਿੰਘ ਲੱਖਣਪਾਲ, ਸੁਖਜਿੰਦਰ ਸਿੰਘ ਢੋਲਣ ਵੱਸਣਦੀਪ ਸਿੰਘ ਜੱਜ, ਮਨਦੀਪ ਸਿੰਘ ਫੱਤੂਢੀਗਾਂ, ਮਨਜੀਤ ਸਿੰਘ ਥਿੰਦ, ਵਿਜੈ ਕੁਮਾਰ ਭਵਾਨੀਪੁਰ, ਸੁਰਿੰਦਰ ਕੁਮਾਰ, , ਜਤਿੰਦਰ ਸਿੰਘ ਸ਼ੈਲੀ, ਮਨਿੰਦਰ ਸਿੰਘ, ਮੁਖਤਿਆਰ ਲਾਲ, ਅਮਨ ਸੂਦ, ਸ਼ਾਮ ਕੁਮਾਰ ਤੋਗਾਵਾਲਾ, ਮਨਜੀਤ ਸਿੰਘ ਤੋਗਾਂਵਾਲ, ਰਣਜੀਤ ਸਿੰਘ ਮੋਠਾਂਵਾਲਾ, ਜੋਗਿੰਦਰ ਸਿੰਘ, ਸਤੀਸ਼ ਟਿੱਬਾ, ਅਮਰੀਕ ਸਿੰਘ ਰੰਧਾਵਾ, ਜਗਜੀਤ ਸਿੰਘ ਮਿਰਜਾਪੁਰ, ਟੋਨੀ ਕੌੜਾ, ਸਰਬਜੀਤ ਸਿੰਘ ਔਜਲਾ, ਰਜੇਸ਼ ਸ਼ਰਮਾ , ਵਿਕਾਸ ਧਵਨ, ਰੇਸ਼ਮ ਸਿੰਘ ਰਾਮਪੁਰੀ, ਕੁਲਬੀਰ ਸਿੰਘ ਕਾਲੀ ਪਰਵੀਨ ਕੁਮਾਰ, ਸ਼ੁੱਭਦਰਸ਼ਨ ਆਨੰਦ, ਪਰਦੀਪ ਕੁਮਾਰ ਵਰਮਾ , ਹਰਸਿਮਰਤ ਸਿੰਘ, ਜਤਿੰਦਰ ਸਿੰਘ ਸੰਧੂ, ਪਰਮਜੀਤ ਸਿੰਘ, ਅਮਰਜੀਤ ਸਿੰਘ ਡੈਨਵਿੰਡ, , ਮਨੋਜ ਟਿੱਬਾ, ਬਿਕਰਮਜੀਤ ਸਿੰਘ ਮੰਨਣ, ਲ਼ੈਕਚਰਾਰ ਵਿਕਾਸ ਭੰਬੀ, ਪਵਨ ਕੰਬੋਜ ਮੰਡ ਇੰਦਰਪੁਰ, ,ਮਨਦੀਪ ਸਿੰਘ ਔਲਖ,ਹਰਦੇਵ ਸਿੰਘ ਖਾਨੋਵਾਲ, ਮਨੂੰ ਕੁਮਾਰ ਪ੍ਰਾਸ਼ਰ, ਅਮਰਜੀਤ ਸਿੰਘ ਕਾਲਾ, , ਇੰਦਰਜੀਤ ਸਿੰਘ ਖਹਿਰਾ, ਰਕੇਸ਼ ਕੁਮਾਰ ਕਾਲਾਸੰਘਿਆ, ਲੈਕਚਰਾਰ ਵਨੀਸ਼ ਸ਼ਰਮਾ, ਰਜੀਵ ਸਹਿਗਲ, , ਮੋਹਨ ਸਿੰਘ ਆਦਿ ਹਾਜਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly