ਸ਼ੁਭ ਸਵੇਰ ਦੋਸਤੋ,

 (ਸਮਾਜ ਵੀਕਲੀ)– ਦੋ ਗੀਤਾਂ ਦੀ ਵੀਡੀਓ ਕੀਤੀ, ਮੇਲੇ ਵਰਗਾ ਮਹੌਲ ਸੀ। ਕਈ ਖੂਬਸੂਰਤ ਇਨਸਾਨਾਂ ਦੀ ਸੰਗਤ ਹੋਈ। ਬੜਾ ਕੁਝ ਨਵਾਂ ਸਿੱਖਣ ਲਈ ਮਿਲਿਆ, ਖਾਸ ਕਰ ਜੀਵਨ ਨੂੰ ਮਾਨਣ ਦਾ ਵਾਹਲਾ ਸਵਾਦ ਆਇਆਂ, ਰੂਹ ਦੇ ਹਾਣੀਆਂ ਸੰਗ…
*ਕੁਝ ਕੁ ਹੀ ਯਾਰ ਦਿਲਦਾਰ ਮਿਲੇ, ਜੋ ਲੋਅ ‘ਚ ਵਰੀਆਂ ਕਣੀਆਂ ਵਰਗੇ।*
*ਮੈਂ ਦਿਲ ਦੇ ਅੰਦਰ ਸਾਂਭ ਰੱਖੇ ਹਨ, ਓਹ ਕੱਚੇ ਦੁੱਧ ‘ਚ ‘ਮਣੀਆਂ’ ਵਰਗੇ!*
ਜਿਵੇਂ ਰੁੱਖਾਂ ਨਾਲ ਭਰੇ ਰਾਹ ਰੌਣਕਾਂ ਤੇ ਮਹਿਕਾਂ ਦਿੰਦੇ ਨੇ, ਉਵੇਂ ਸਤਿਕਾਰਤ ਸੱਜਣਾਂ ਸੰਗ ਕੀਤੇ ਕਾਰਜ ਰੂਹ ਨੂੰ ਚੈਨ, ਸਕੂਨ, ਉਤਸ਼ਾਹ ਅਤੇ ਹੌਸਲਾ ਦਿੰਦੇ ਨੇ! ਇੰਨ੍ਹਾਂ ਸੱਜਣਾਂ ਕੋਲ ਸ਼ਬਦਾਂ ਦੇ ਖ਼ਜਾਨੇ ਵੀ ਸਿਆਣੇ ਲਾਣੇਦਾਰ ਵਰਗੇ ਹੁੰਦੇ ਨੇ, ਜੋ ਨਿੱਗਰ ਸੋਚ, ਸੇਧ ਦੇਣ ਵਾਲੇ ਤੇ ਦਰਵਾਜ਼ੇ ‘ਚ ਬੈਠੇ ਬਾਬੇ ਵਾਂਗ ਸੋਹਣੇ ਰਚੇ ਜਾਂਦੇ ਹਨ।
ਜੇ ਉਨ੍ਹਾਂ ਸ਼ਬਦਾਂ ਨੂੰ ਗਾਉਣ ਜਾਂ ਸੁਣਾਉਣ ਵਾਲਾ ਸੱਚ-ਮੁੱਚ ਹੀ ਪਿੰਡ ਦੀ ਸੱਥ ਵਰਗਾ ਹੋਵੇ ਤਾਂ ਸਵਾਦ ਆ ਜਾਂਦਾ ਕਲਮ ਨੂੰ ਹਲ ਵਾਂਗ ਵਾਹੁਣ ਦਾ।
ਮੇਰੇ ਕੀ ਹਰ ਕਿਸੇ ਦੇ ਜੀਵਨ ਚ ਸੱਜਣਾਂ ਦੇ ਅਹਿਸਾਨ ਹੁੰਦੇ ਨੇ, ਮੇਰੇ ਸਿਰ ਅਹਿਸਾਨ ਕਰਦਿਆਂ ਵੀ ਵੀਰ *ਗਿੱਲ ਹਰਦੀਪ* ਨੇ ਮੈਨੂੰ ਛੋਟਾ ਭਰਾ ਸਮਝਿਆ ਤੇ ਅਥਾਹ ਪਿਆਰ ਤੇ ਇੱਜ਼ਤ ਦਿੱਤੀ ਹਰ ਥਾਂ ਮੈਨੂੰ, ਜਿਉਂਦਾ ਰਹਿ ਭਰਾ, ਮੈਂ ਨਿਮਾਣੇ ਨੂੰ ਖੁਸ਼ੀਆਂ ਦੇਣ ਵਾਲਿਆ, ਕੁਦਰਤ ਸਦਾ ਆਪ ਜੀ ਨੂੰ ਤੇ ਰੰਗਲੇ ਸੰਸਾਰ ਨੂੰ ਖੁਸ਼ੀਆਂ ਦੇਵੇ ਤੇਰੀ ਝੋਲੀ ਹੋਰ ਬਰਕਤਾਂ ਪਾਵੇ…
ਇਸ ਵਾਰ ਕਾਫ਼ੀ ਸੰਗਤ ਹੋਈ, ਬਹੁਤ ਕੁੱਝ ਸਿੱਖਿਆ, ਦੁਬਾਰਾ ਤੁਹਾਡੇ ਮਿਲਣ ਤੱਕ ਮਹਿਕਦੀਆਂ ਰਹਿਣੀਆਂ ਨੇ ਇਹ ਖੂਬਸੂਰਤ ਯਾਦਾਂ!
ਤੁਹਾਡੇ ਤੋਂ ਸਿੱਖਿਆ ਕਿ ਦੂਰ-ਦੁਰਾਡੇ ਜਾ ਕੇ ਧੂਫ਼ਾਂ ਫੂਕਣ ਨਾਲੋ, ਮਾਪਿਆਂ ਦੇ ਚਰਨੀ ਲੱਗਣਾ ਚੰਗਾ ਹੁੰਦਾ ਐ, ਜਿੱਥੇ ਸ਼ਰਮ ਨਹੀਂ, ਉੱਥੇ ਇੱਜ਼ਤ ਨਹੀਂ ਵੜਦੀ,
ਤੁਸੀਂ ਵਾਕਿਆ ਹੀ ਸ਼ਹਿਦ ਦੀ ਮੱਖੀ ਵਰਗੇ ਹੋ ਵੀਰੇ, ਉਹ ਹੁੰਦੀ ਭਾਵੇਂ ਛੋਟੀ ਐ, ਪਰ ਉਹਦਾ ਬਣਾਇਆ ਸ਼ਹਿਦ ਸਭ ਤੋਂ ਮਿੱਠਾ ਹੁੰਦਾ ਹੈ। ਬਾਕੀ ਸ਼ਹਿਦ ਦੀ ਮੱਖੀ ਜਿਹੜਾ ਸ਼ਹਿਦ ਇਕੱਠਾ ਕਰਦੀ ਹੈ, ਉਸ ਵਿੱਚ ਹਰੇਕ ਤੱਤ ਦੀ ਮਾਤਰਾ ਦਾ ਸੰਤੁਲਨ ਬਰਾਬਰ ਹੁੰਦਾ ਹੈ। ਇਸੇ ਤਰ੍ਹਾਂ ਤੁਹਾਡਾ ਗਾਇਆ ਹਰ ਗੀਤ ਐਨਾ ਹੀ ਮਿੱਠਾ ਐ, ਜੋ ਸ਼ਹਿਦ ਵਾਂਗੂ ਸਾਰੇ ਪੰਜਾਬੀਆਂ ਦੀ ਜਰੂਰਤ ਬਣਦੇ ਹਨ। ਤੁਹਾਡੇ ਕੋਲ ਹਰ ਵਾਰੀ ਪੰਛੀਆਂ ਵਾਂਗੂ ਪਿਆਰੇ ਗੀਤ ਹੁੰਦੇ ਹਨ। ਲੱਗੇ ਰਹੋ ਭਰਾ ਜੀ, ਸ਼ੇਰ ਨੂੰ ਕਦੇ ਆਪਣਾ ਸ਼ੇਰਪੁਣਾ ਸਿੱਧ ਕਰਨ ਦੀ ਜਰੂਰਤ ਨਹੀਂ ਹੁੰਦੀ। ਖੋਤੇ ਭਾਵੇਂ ਯਾਤਰਾ ‘ਤੇ ਚਲੇ ਜਾਣ ਤਾਂ ਵੀ ਉਹ ਘੋੜੇ ਬਣ ਕੇ ਨਹੀਂ ਮੁੜਦੇ ਬਾਈ।
ਤੁਹਾਡੀਆਂ ਛੋਟੀਆਂ ਛੋਟੀਆਂ ਹਾਸਿਆਂ ਵਾਲੀਆਂ ਗੱਲਾਂ ਤੇ ਨਿਮਰਤਾ ਇਹ ਸਿੱਧ ਕਰਦੀ ਹੈ ਕਿ ਬਾਜ਼ ਮੱਖੀਆਂ ਕਦੇ ਨਹੀਂ ਫੜਿਆ ਕਰਦੇ, ਨਾ ਹੀ ਡੱਡੂਆਂ ਨਾਲ ਲੜਿਆ ਕਰਦੇ ਨੇ। ਗਿਰਝਾਂ ਜਿੰਨਾ ਮਰਜ਼ੀ ਉੱਚਾ ਉੱਡ ਲੈਣ, ਆਕਾਸ਼ ਦਾ ਬਾਦਸ਼ਾਹ ਬਾਜ਼ ਹੀ ਰਹਿੰਦਾ ਹੈ।
ਅਰਦਾਸ ਐ ਭਰਾ ਰੱਬ ਤੁਹਾਨੂੰ, ਸਰੀਰਕ ਤੇ ਮਾਨਸਿਕ ਤੰਦਰੁਸਤੀਆਂ ਬਖਸ਼ੇ, ਪੰਜਾਬੀਆਂ ਦਾ ਸਰਵਨ ਪੁੱਤ, ਪੰਜਾਬੀ ਜ਼ੁਬਾਨ ਦੀ ਇਸੇ ਤਰ੍ਹਾਂ ਸੇਵਾ ਕਰਕੇ ਮਾਣ ਸਨਮਾਨ ਖੱਟਦਾ ਰਵੇ।
ਹਰਫੂਲ ਸਿੰਘ ਭੁੱਲਰ
ਮੰਡੀ ਕਲਾਂ 9876870157 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੁੱਧ ਚਿੰਤਨ/ ਬੁੱਧ ਬਾਣ
Next article*ਸਿੱਧ-ਪੱਧਰੀ ਗੱਲ!*