(ਸਮਾਜ ਵੀਕਲੀ)
ਰਿਸ਼ਤੇ ਅਜਨਬੀ ਹੋ ਗਏ
ਤੇ ਵਾਅਦੇ ਵੀ ਟੁੱਟ ਗਏ,
ਕੁਰਸੀ ਦੀ ਲੜਾਈ ਵਿੱਚ !
ਭਰਾ ਦੁਸ਼ਮਣ ਬਣ ਜਾਂਦੇ ਹਨ
ਮਨੁੱਖਤਾ ਵੀ ਕਲੰਕਿਤ ਹੋਇ,
ਕੁਰਸੀ ਚਾਹਤ ਦੀ ਲੜਾਈ ਵਿੱਚ !
ਸੱਤਾ ਦਾ ਲਾਲਚ ਵੀ ਹੈ ਅਜੀਬ
ਜਨਤਾ ਦਾ ਭਲਾ ਨਾ ਹੋਇਆ ਜਿਸ ਤੋ,
ਹੈ ਹੰਕਾਰ ਅਤੇ ਨਫ਼ਰਤ ਦਾ ਸੰਗਮ ਕੁਰਸੀ !
ਸੱਚ ਝੂਠ ਉੱਤੇ ਜਿੱਤਦਾ ਹੈ
ਸਿਧਾਂਤ ਹਮੇਸ਼ਾ ਪੱਕਾ ਸੀ,
ਦੁਨੀਆਂ ਬੇਚੈਨ ਹੈ ਫਿਰ ਵੀ
ਝੂਠੀ ਕੁਰਸੀ ਦੇ ਕਾਰਨ ਹੀ !
ਅੱਤਵਾਦ ਦੀ ਪ੍ਰੌਕਸੀ ਜੰਗ ਅਤੇ
ਵਿਸਤਾਰਵਾਦ ਦਾ ਪਾਗਲਪਨ,
ਕੁਰਸੀ ਕੀ ਖਾਤਿਰ ਹੈ ਚਲ ਰਿਹਾ !
ਨੌਕਰਸ਼ਾਹੀ ਤੰਤਰ ਵਿੱਚ ਜੇਕਰ ਕੋਈ
ਭ੍ਰਿਸ਼ਟ ਪ੍ਰਧਾਨ ਬਣ ਜਾਵੇ ਤਾਂ,
ਕੁਰਸੀ ਬਹੁਤ ਮਲਾਈ ਖੁਆਉਂਦੀ ਹੈ !
ਸਹੀ ਅਤੇ ਗਲਤ ਵਿਚਕਾਰ
ਅੰਤਰ ਤੋਂ ਪਰੇ ਖੇਡ ਗਜਬ ਅਤੇ
ਚਾਲ ਟੇਢੀ ਹਨ ਜਿਸ ਨੂ,
ਜਨਤਾ ਸਮਝ ਨਹੀਂ ਪਾਈ ਹੈ !
ਮੁਨੀਸ਼ ਭਾਟੀਆ ,
5376 ਔਰੋ ਸਿਟੀ
ਮੋਹਾਲੀ
7027120349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly