ਜਿੱਤਾਂ ਹਾਰਾਂ 

Samaj-Weekly-a-Punjabi-English-Newspaper-in-the-UK
Samaj-Weekly-a-Punjabi-English-Newspaper-in-the-UK

(ਸਮਾਜ ਵੀਕਲੀ)

ਜ਼ਿੰਦਗੀ ਦੀਆਂ ਦੋ ਹੀ ਤਾਰਾਂ ਨੇ
ਕਦੇ  ਜਿੱਤਾਂ ਨੇ ,ਕਦੇ  ਹਾਰਾਂ ਨੇ।
ਜਿਨ੍ਹਾਂ ਕਰ ਔਕੜਾਂ ਨੂੰ ਪਾਰ ਲਿਆ,
ਉਨ੍ਹਾਂ ਲਈ ਮੌਜ ਬਹਾਰਾਂ ਨੇ।
ਜ਼ਿੰਦਗੀ ਦੀਆਂ ਦੋ………
ਪਾਣੀ ਉਤਰਦੇ ਚੜ੍ਹਦੇ ਰਹਿੰਦੇ ਨੇ।
ਦੁੱਖ ਸਦਾ ਕਿਨਾਰੇ ਸਹਿੰਦੇ ਨੇ।
ਕੌਣ ਲੈਂਦਾ ਉਹਨਾਂ ਦੀਆ ਸਾਰਾਂ ਨੇ,
ਜ਼ਿੰਦਗੀ ਦੀਆਂ ਦੋ………
ਕੁੱਝ ਰਿਸ਼ਤੇ ਮਿਲੇ ਅਨਮੋਲ ਸੀ।
ਬੇਸਮਝੀ ‘ਚ ਦਿੱਤੇ ਮਿੱਟੀ ਰੋਲ ਸੀ।
ਕਿਹੜੇ ਖਾਤੇ ਪਾਈਏ ਹੁਣ ਹਾਰਾਂ ਨੇ,
ਜ਼ਿੰਦਗੀ ਦੀਆਂ ਦੋ………
ਯਾਦ ਰੱਖ ਖ਼ੁਆਬ ਤੂੰ ਜੋ ਦੇਖੇ ਨੇ।
ਬਾਕੀ ਕੱਢਦੇ ਦਿਲ ‘ਚੋਂ ਭੁਲੇਖੇ ਨੇ।
ਕਲਮ ਵੀਰਾਂ ਦੀ ਤੋੜੇ ਦੁੱਖ ਹਜਾਰਾਂ ਨੇ,
ਜ਼ਿੰਦਗੀ ਦੀਆਂ ਦੋ………
ਵੀਰਪਾਲ ਸਿੱਧੂ ਕੋਟ ਸ਼ਮੀਰ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous article(ਮਿੰਨੀ ਕਹਾਣੀ)/ ਕਾਮੇ ਦੀ ਜ਼ਿੰਦਗੀ 
Next articleਜਦ ਵੀ ਕੋਈ ਮੁਟਿਆਰ