ਐਸ ਡੀ ਮਾਡਲ ਸਕੂਲ ‘ਚ ਗਣਤੰਤਰ ਦਿਵਸ ਤੇ ਸਲਾਨਾ ਸਮਾਗਮ

ਕਪੂਰਥਲਾ, ( ਕੌੜਾ )-ਐੱਸ ਡੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਗਣਤੰਤਰ ਦਿਵਸ ਅਤੇ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਗਮ ਪ੍ਰਿੰਸੀਪਲ ਅੰਜੂ ਰਾਣੀ ਦੀ ਅਗਵਾਈ ਵਿਚ ਬੜੀ ਧੂਮਧਾਮ ਨਾਲ ਆਯੋਜਿਤ ਕੀਤਾ ਗਿਆ । ਐੱਸ ਡੀ ਸਭਾ ਦੇ ਪ੍ਰਧਾਨ ਅਤੇ ਉੱਘੇ ਸਮਾਜ ਸੇਵਕ ਰਕੇਸ਼ ਕੁਮਾਰ ਧੀਰ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਜਿਨ੍ਹਾਂ ਦਾ ਪ੍ਰਿੰਸੀਪਲ, ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ । ਪ੍ਰਧਾਨ ਰਕੇਸ਼ ਧੀਰ ਨੇ ਕੌਮੀ ਝੰਡਾ ਲਹਿਰਾ ਕੇ ਸਮਾਗਮ ਦਾ ਆਗਾਜ਼ ਕੀਤਾ । ਇਸ ਦੌਰਾਨ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਦਿਆਂ ਦੇਸ਼ ਭਗਤੀ ਦੇ ਗੀਤ, ਕਵਿਤਾਵਾਂ, ਕੋਰੀਓਗ੍ਰਾਫੀ, ਗਿੱਧਾ, ਭੰਗੜਾ ਆਦਿ ਆਈਟਮਾਂ ਪੇਸ਼ ਕੀਤੀਆਂ ਗਈਆਂ । ਸਮਾਗਮ ਵਿਚ ਐੱਸ ਡੀ ਕਾਲਜ ਫਾਰ ਵੂਮੈਨ, ਲਾਰਡ ਕ੍ਰਿਸ਼ਨਾ ਇੰਟਰਨੈਸ਼ਨਲ ਸਕੂਲ, ਲਾਰਡ ਕ੍ਰਿਸ਼ਨਾ ਕਾਲਜ ਆਫ ਐਜੁਕੇਸ਼ਨ ਅਤੇ ਐੱਸ ਡੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਵੀ ਸ਼ਿਰਕਤ ਕੀਤੀ । ਪ੍ਰਿੰਸੀਪਲ ਅੰਜੂ ਬਾਲਾ ਨੇ ਪਹੁੰਚੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਸਕੂਲ ਦੀ ਸਲਾਨਾ ਰਿਪੋਰਟ ਪੇਸ਼ ਕੀਤੀ । ਉਨ੍ਹਾਂ ਸਕੂਲ ਦਾ ਨਤੀਜਾ 100 ਫੀਸਦੀ ਆਉਣ ‘ਤੇ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ । ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਰਕੇਸ਼ ਧੀਰ ਨੇ ਸਮੂਹ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ । ਉਨ੍ਹਾਂ ਅਕਾਦਮਿਕ, ਸਪੋਰਟਸ, ਸੱਭਿਆਚਾਰਕ ਤੇ ਧਾਰਮਿਕ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਅਦਾਰੇ ਦੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ । ਮੰਚ ਸੰਚਾਲਨ ਮੈਡਮ ਕੀਰਤੀ ਤੇ ਮੈਡਮ ਆਸਥਾ ਵੱਲੋਂ ਬਾਖੂਬੀ ਕੀਤਾ ਗਿਆ । ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਦਿਨੇਸ਼ ਧੀਰ, ਪੈਟਰਨ ਲਾਲਾ ਅਮਰ ਚੰਦ ਧੀਰ, ਅਸ਼ੋਕ ਗੁਜਰਾਲ, ਮੈਨੇਜਰ ਉਮਾ ਦੱਤ ਸ਼ਰਮਾ, ਸ਼ਸ਼ੀ ਚੋਪੜਾ, ਕਮਲ ਕਿਸ਼ੋਰ ਚਾਵਲਾ, ਜਨਰਲ ਸੈਕਟਰੀ ਮੁਕੇਸ਼ ਪਸਰੀਚਾ, ਸੁਰੇਸ਼ ਧੀਰ, ਵਾਇਸ ਪ੍ਰਿੰਸੀਪਲ ਪੂਨਮ ਧੀਰ, ਮੈਡਮ ਨੀਤੂ ਰਾਣੀ, ਮਨਦੀਪ ਕੌਰ, ਸੋਨੀਆ, ਸੋਨਮ, ਕੰਚਨ, ਡਿੰਪਲ, ਬਲਵੀਰ ਕੌਰ, ਦੀਪਿਕਾ, ਪਵਨਦੀਪ ਕੌਰ, ਪਰਾਂਚਲ, ਪ੍ਰਭਜੋਤ ਕੌਰ, ਸ਼ੀਤਲ, ਮਮਤਾ, ਚੇਤਨਾ, ਰੇਖਾ, ਭਾਰਤੀ ਆਦਿ ਸਟਾਫ਼ ਮੈਂਬਰਾਂ ਤੋਂ ਇਲਾਵਾ ਪ੍ਰਿੰਸੀਪਲ ਡਾ. ਵੰਦਨਾ ਸ਼ੁਕਲਾ, ਪ੍ਰਿੰਸੀਪਲ ਰੂਬੀ ਭਗਤ, ਪ੍ਰਿੰਸੀਪਲ ਮੋਨਿਕਾ ਸਿੰਘ, ਪ੍ਰਿੰਸੀਪਲ ਪਿੰਦਰਜੀਤ ਸਿੰਘ, ਰਜੀਵ ਕੁਮਾਰ ਸ਼ਰਮਾ, ਸ਼ਕਤੀ ਭਾਰਤਵਾਜ, ਸੰਜੀਵ ਸ਼ਰਮਾ ਵੀ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਪੰਜਾਬੀ ਅਦਾਕਾਰਾ ਨਿਰਮਲ ਰਿਸ਼ੀ ਨੂੰ ‘ਪਦਮ ਸ਼੍ਰੀ ਪੁਰਸਕਾਰ’ ਦੇਣ ਦਾ ਹੋਇਆ ਐਲਾਨ।
Next articleਜਿਲ੍ਹਾ ਲਿਖਾਰੀ ਸਭਾ ਰੋਪੜ ‘ਤੇ ਗੈਰ-ਸੰਵਿਧਾਨਕ ਚੋਣ ਕਰਨ ਦਾ ਦੋਸ਼