ਕਪੂਰਥਲਾ, ( ਕੌੜਾ ) – ਨਵੇਂ ਸਾਲ ਦੇ ਆਗਮਨ ਪੁਰਬ ਅਤੇ ਸਰਬੱਤ ਦੇ ਭਲੇ ਲਈ ਮੁਹੱਲਾ ਅਰੋੜਾ ਰਸਤਾ ਸੁਲਤਾਨਪੁਰ ਲੋਧੀ ਵਿਖੇ ਭਗਵਾਨ ਵਾਲਮੀਕਿ ਜੀ ਦਾ ਸਤਸੰਗ ਕਰਵਾਇਆ ਗਿਆ । ਇਸ ਦੌਰਾਨ ਉੱਘੇ ਭਜਨ ਗਾਇਕ ਰਜਿੰਦਰ ਸੁਲਤਾਨਵੀ ਨੇ ਗੁਰੂ ਵਾਲਮੀਕਿ ਜੀ ਦੇ ਭਜਨਾ ਨਾਲ ਹਾਜਰੀਨ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਿਆ । ਗਾਇਕ ਸੁਲਤਾਨਵੀ ਨੇ ਧਾਰਮਿਕ ਸਮਾਗਮ ਦਾ ਆਗਾਜ਼ ਗਣੇਸ਼ ਵੰਦਨਾ ਰਾਹੀਂ ਕਰਦਿਆਂ, ਮਾਂ ਸਰਸਵਤੀ ਦੀ ਅਰਾਧਨਾ ਕੀਤੀ । ਉਪਰੰਤ ਪੂਰਨ ਸਤਿਗੁਰੂ ਵਾਲਮੀਕਿ ਦਾ ਨਾਮ ਧਿਆ ਬੰਦਿਆ ਆਦਿ ਅਣਗਿਣਤ ਭਜਨਾ ਰਾਹੀਂ ਦੇਰ ਰਾਤ ਤੱਕ ਸੰਗਤ ਨੂੰ ਕੀਲ੍ਹੀ ਰੱਖਿਆ । ਇਸ ਮੌਕੇ ਜਤਿੰਦਰ ਲਹੌਰਾ, ਯੋਗੇਸ਼ ਲਹੌਰਾ, ਵਿਪਨ ਨਾਹਰ, ਰਾਹੁਲ ਨਾਹਰ, ਨਰੇਸ਼ ਨਾਹਰ, ਵਿੱਕੀ ਨਾਹਰ, ਰੋਹਿਤ ਨਾਹਰ, ਕਰਨ ਚੌਹਾਨ, ਵਿਪੁਲ ਚੌਹਾਨ, ਸਾਵਨ ਨਾਹਰ, ਵਿਜੇ ਅਮਲਾ, ਸੰਜੀਵ ਨਾਹਰ, ਸੁਦੇਸ਼ ਸਹੋਤਾ, ਸੋਨੂੰ ਸਾਗਰ ਆਦਿ ਹਾਜਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly