(ਸਮਾਜ ਵੀਕਲੀ)
ਇਸ਼ਕ ਉਹਨੇ ਅਜ਼ਮਾਇਆ ਲਗਦਾ
ਜਿੰਦ ਨੇ ਦਰਦ ਹੈ ਹੰਢਾਇਆ ਲਗਦਾ
ਇਸ਼ਕ ਉਹਨੇ ਅਜ਼ਮਾਇਆ ਲਗਦਾ
ਜਿੰਦ ਨੇ ਦਰਦ ਹੈ ਹੰਢਾਇਆ ਲਗਦਾ
ਮੂੰਹੋਂ ਕੁੱਝ ਨ ਬੋਲੇ ਪਰ ਸੁੱਕੇ ਹੰਝੂ ਦੱਸਦੇ,
ਫਿਕਰਾਂ ਨੇ ਦਿਲ ਹੈ ਦਬਾਇਆ ਲਗਦਾ
ਜ਼ਖਮਾਂ ਨੂੰ ਇੱਕਠੇ ਕਰਕੇ ਉਸਨੇ ਕੋਈ
ਇੱਕ ਗੁਲਦਸਤਾ ਹੈ ਸਜਾਇਆ ਲਗਦਾ
ਬੇ-ਆਸ ਉਦਾਸ ਜਿਹਾ ਚਿਹਰਾ ਉਹਦਾ
ਦਰਦਾਂ ਨੂੰ ਅੰਦਰ ਹੈ ਛੁਪਾਇਆ ਲਗਦਾ
ਮੁਹੱਬਤ ਦਾ ਜ਼ਹਿਰ ਪੀਂਦੇ ਆਸ਼ਕ ਸਦਾ
ਵਿਛੋੜੇ ਦਿਲ ਨੂੰ ਹੈ ਸਹਿਲਾਇਆ ਲਗਦਾ
ਗ਼ਜ਼ਬ “ਕਵਿਤਾ” ਹੈ ਚਤੁਰਾਈ ਉਸਦੀ
ਚੰਦਰੇ ਨੇ ਗਮ ਨੂੰ ਹੈ ਭੁਲਾਇਆ ਲਗਦਾ
ਸਵਰਨ ਕਵਿਤਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly