ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੀ ਕਲਮਛੋੜ ਹੜਤਾਲ 37ਵੇ ਦਿਨ ਵੀ ਜਾਰੀ

ਸਮੂਹਿਕ ਛੁੱਟੀ ਦੌਰਾਨ ਦਫਤਰਾਂ ਵਿੱਚ ਪਸਰਿਆ ਸਨਾਟਾ
ਕਪੂਰਥਲਾ-(ਕੌੜਾ)- ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੀ ਪੰਜਾਬ ਸਰਕਾਰ ਨਾਲ ਮਿਤੀ 05-12-2023 ਦੀ ਮੀਟਿੰਗ ਬੇਸਿੱਟਾ ਰਹਿਣ ਮਗਰੋਂ ਰੋਹ ਵਿੱਚ ਆਉਂਦਿਆਂ ਕਲਮਛੋੜ ਹੜਤਾਲ ਨੂੰ  ਮਿਤੀ 15-12-23 ਨੂੰ 37ਵੇ ਦਿਨ ਵੀ ਜਾਰੀ ਰੱਖਦੇ ਹੋਏ ਸਮੂਹ ਦਫਤਰਾਂ ਦੇ ਕੈਲਰੀਕਲ ਸਟਾਫ ਵੱਲੋਂ ਮਿਤੀ 14-12-23 ਤੋਂ 15-12-2023 ਤੱਕ ਸਮੂਹਕ ਛੁੱਟੀਆਂ ਲੈਣ ਕਾਰਨ ਦਫਤਰਾਂ ਵਿੱਚ ਸਨਾਟਾ ਪਸਰਿਆ ਰਿਹਾ । ਕਿਸੇ ਵੀ ਦਫਤਰ ਵਿੱਚ ਕੋਈ ਕੈਲਰੀਕਲ ਜਮਾਤ ਦਾ ਸਾਥੀ ਹਾਜ਼ਰ ਨਾ ਹੋਣ ਕਾਰਨ ਸਮੂਹ ਦਫਤਰੀ ਕੰਮ ਪ੍ਭਾਵਿਤ ਹੋਏ ਪਏ ਹਨ। ਪਰੰਤੂ ਪੰਜਾਬ ਸਰਕਾਰ ਨੇ ਹਾਲੇ ਤੱਕ ਇਸ ਹੜਤਾਲ ਨੂੰ ਖਤਮ ਕਰਵਾਉਣ ਲਈ ਕੋਈ ਯਤਨ ਨਹੀ ਕੀਤਾ । ਇਸ ਦੌਰਾਨ  ਪੀ.ਐਸ.ਐਮ.ਐਸ.ਯੂ. ਦੀ ਜਿਲ੍ਹਾ ਕਪੂਰਥਲਾ ਦੀ ਜਥੇਬੰਦੀ ਵੱਲੋਂ ਜਿਲ੍ਹਾ ਕਪੂਰਥਲਾ ਦੇ ਵੱਡੀ ਗਿਣਤੀ ਵਿੱਚ ਮਨਿਸਟੀਰੀਅਲ ਕਾਮਿਆਂ ਨਾਲ ਜਿਲ੍ਹਾ ਡਿਪਟੀ ਕਮਿਸ਼ਨਰ ਦਫਤਰ ਅੱਗੇ ਧਰਨਾ ਦੇ ਕੇ ਸਰਕਾਰ ਖਿਲਾਫ ਰੋਸ ਮੁਜਾਹਰਾ ਕੀਤਾ ਗਿਆ। ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸੰਗਤ ਰਾਮ ਜਿਲ੍ਹਾ ਪ੍ਰਧਾਨ, ਵਿਨੋਦ ਕੁਮਾਰ ਬਾਵਾ ਜਿਲਾ ਜਨਰਲ ਸਕੱਤਰ, ਨਰਿੰਦਰ ਸਿੰਘ ਚੀਮਾਂ ਜਿਲਾ ਚੇਅਰਮੈਨ  ਨੇ ਦੱਸਿਆ ਕਿ ਮੁਲਾਜ਼ਮਾਂ, ਮਜ਼ਦੂਰਾਂ, ਕਿਸਾਨਾਂ ਦੀਆਂ ਵੋਟਾਂ ਲੈ ਕੇ ਬਣੀ ਸਰਕਾਰ ਅੱਜ ਹਰ ਵਾਅਦੇ ਤੋਂ ਭੱਜ ਗਈ ਹੈ।ਮੁੱਖ ਮੰਤਰੀ ਨਿੱਤ ਖਜਾਨਾ ਭਰੇ ਹੋਣ ਦੇ ਦਾਅਵੇ ਕਰ ਰਿਹਾ ਹੈ ਪਰ ਮਿਤੀ 18-11-2022 ਨੂੰ ਪੁਰਾਣੀ ਪੈਨਸ਼ਨ ਬਹਾਲੀ ਦੀ ਚਿੱਠੀ ਜਾਰੀ ਕਰਨ ਦੇ ਬਾਵਜੂਦ ਪੁਰਾਣੀ ਪੈਨਸ਼ਨ ਜਾਰੀ ਨਹੀਂ ਕੀਤੀ ਗਈ।ਕੇਂਦਰ ਅਤੇ ਵੱਖ-ਵੱਖ ਰਾਜ ਸਰਕਾਰਾਂ ਵੱਲੋਂ ਡੀ.ਏ. ਦੀਆਂ ਕਿਸ਼ਤਾਂ ਸਮੇਂ ਅਨੁਸਾਰ ਜਾਰੀ ਕੀਤੀਆਂ ਜਾ ਚੁੱਕੀਆਂ ਪਰ ਪੰਜਾਬ ਭਰ ਦਾ ਦਰਜਾ ਚਾਰ ਤੋਂ ਦਰਜਾ ਇੱਕ ਤੱਕ ਦੇ ਅਧਿਕਾਰ ਸਿਰਫ 34% ਡੀ.ਏ. ਲੈ ਰਹੇ ਹਨ।ਪੰਜਾਬ ਸਰਕਾਰ ਨੇ 1 ਸਾਲ ਤੋਂ ਵੱਧ ਸਮਾਂ ਬੀਤੇ ਜਾਣ ਦੇ ਬਾਵਜੂਦ ਡੀ.ਏ. ਦੀ ਇੱਕ ਵੀ ਕਿਸ਼ਤ ਜਾਰੀ ਨਹੀਂ ਕੀਤੀ।ਸਰਕਾਰ ਸਿਰਫ ਗੱਲਾਂ ਨਾਲ ਕੜਾਹ ਬਣਾ ਰਹੀ ਹੈ ਪਰ ਸਰਕਾਰ ਨੇ ਕਿਸੇ ਵਰਗ ਦੇ ਪੱਲੇ ਕੱਖ ਵੀ ਨਹੀਂ ਪਾਇਆ।ਅੱਜ ਕੋਈ ਵਿਧਾਇਕ ਜਾਂ ਮੰਤਰੀ ਉਨਾਂ ਦੀ ਗੱਲ ਨਹੀਂ ਸੁਣ ਰਿਹਾ। ਜਿਸ ਤਰਾਂ ਉਨਾਂ ਨੇ ਪਿਛਲੀਆਂ ਮੁਲਾਜਮ ਵਿਰੋਧੀ ਸਰਕਾਰਾਂ ਨੂੰ ਚਲਦਿਆਂ ਕੀਤਾ ਹੈ, ਜੇਕਰ ਮੌਜੂਦਾ ਸਰਕਾਰ ਉਨਾਂ ਦੀ ਗੱਲ ਨਹੀਂ ਸੁਣੇਗੀ ਤਾਂ ਉਸੇ ਰਾਹ ਇਸ ਇਸ਼ਤਿਹਾਰੀ ਸਰਕਾਰ ਨੂੰ ਵੀ ਚਲਦਾ ਕੀਤਾ ਜਾਵੇਗਾ।ਹੋਰ ਤਾਂ ਹੋਰ ਕਾਂਗਰਸ ਸਰਕਾਰ ਦੁਆਰਾ ਲਗਾਇਆ ਗਿਆ 200 ਰੁਪਏ ਪ੍ਰਤੀ ਕਰਮਚਾਰੀ ਵਿਕਾਸ ਟੈਕਸ ਇਹ ਸਰਕਾਰ ਵੀ ਉਸੇ ਤਰਾਂ ਇਕੱਠਾ ਕਰ ਰਹੀ ਹੈ। 6ਵਾਂ ਪੇ ਕਮਿਸ਼ਨ ਜਾਰੀ ਕਰਨ ਦੌਰਾਨ ਉਨਾਂ ਦਾ 04,09,14 ਦਾ ਲਾਭ ਰੋਕ ਰੱਖਿਆ ਹੈ। ਪਾਰਲੀਮਾਨੀ ਸਿਸਟਮ ਵਿੱਚ ਕਿਸੇ ਵੀ ਅਹੁਦੇ ਦੇ ਚੋਣ ਹੋਣ ਤੇ ਕੋਈ ਪ੍ਰੋਬੇਸ਼ਨ ਪੀਰੀਅਡ ਨਹੀਂ ਹੈ ਜਦਕਿ ਉੱਚ ਦਰਜੇ ਦੀਆਂ ਪੜਾਈਆਂ ਕਰਕੇ ਅਤੇ ਵੱਖ-ਵੱਖ ਪ੍ਰਤੀਯੋਗਤਾ ਟੈਸਟ ਦੇ ਕੇ ਭਰਤੀ ਹੋਏ ਕਰਮਚਾਰੀਆਂ ਅਤੇ ਅਧਿਕਾਰਆਂ ਦਾ ਤਿੰਨ ਸਾਲ ਪ੍ਰੋਬੇਸ਼ਨ ਪੀਰੀਅਡ ਰੱਖਿਆ ਗਿਆ ਹੈ ਅਤੇ ਬੇਸਿਕ ਤਨਖਾਹਾਂ ਦੇ ਕੇ ਕਿਰਤ ਦਾ ਮਜਾਕ ਉਡਾਇਆ ਜਾ ਰਿਹਾ ਹੈ।ਕੱਚੇ ਮੁਲਾਜਮ ਪੱਕੇ ਕਰਨ ਦੇ ਬੋਰਡ ਥਾਂ-ਥਾਂ ਲਗਾ ਦਿੱਤੇ ਗਏ ਹਨ ਪਰ ਉਨਾਂ ਦੇ ਦਫਤਰਾਂ ਦੇ ਆਊਟਸੋਰਸ ਕਰਮਚਾਰੀ ਹਾਲੇ ਵੀ ਪੱਕੇ ਨਹੀਂ ਕੀਤੇ ਗਏ ਅਤੇ ਬਰਾਬਰਾ ਕੰਮ ਬਰਾਬਰ ਤਨਖਾਹ ਦੇ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ ਉਨਾਂ ਨੂੰ ਮਾਮੂਲੀ ਤਨਖਾਹਾਂ ਦਿੱਤੀਆਂ ਜਾਂਦੀਆਂ ਹਨ। ਨਵੇਂ ਕਰਮਚਾਰੀਆਂ ਨੂੰ 7ਵੇਂ ਕੇਂਦਰੀ ਪੇ ਕਮਿਸ਼ਨ ਅਧੀਨ ਭਰਤੀ ਕੀਤਾ ਜਾ ਰਿਹਾ ਹੈ ਪਰ ਕੇਂਦਰ ਸਰਕਾਰ ਦੇ ਭੱਤੇ ਨਹੀਂ ਦਿੱਤਾ ਜਾ ਰਹੇ।  ਪ੍ਰੈਸ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਲਗਾਤਾਰ 33 ਦਿਨਾਂ ਤੋਂ ਸਮੁੱਚਾ ਮਨਿਸਟੀਰੀਅਲ ਕਾਮਾ ਹੜਤਾਲ ਤੇ ਹੈ ਤੇ ਹਰ ਵਿਭਾਗ ਦਾ ਕੰਮ ਠੱਪ ਹੋਇਆ ਪਿਆ ਹੈ ਪਰ ਮੁੱਖ ਮੰਤਰੀ ਆਪਣੇ ਅੰਤਰਰਾਜੀ ਦੌਰਿਆਂ ਵਿੱਚ ਮਸ਼ਰੂਫ ਹੈ ਅਤੇ ਆਪਣੀ ਪਾਰਟੀ ਦੀ ਮਸ਼ਹੂਰੀ ਕਰਨ ਲੱਗਿਆ ਹੋਇਆ ਹੈ। ਆਮ ਲੋਕ ਖੱਜਲ ਖੁਆਰ ਹੋ ਰਹੇ ਹਨ ਅਤੇ ਸਰਕਾਰ ਦੀਆਂ ਮਾੜੀਆਂ ਨੀਤੀਆਂ ਦਿਨ ਬ ਦਿਨ ਸਪਸ਼ਟ ਹੋ ਰਹੀਆਂ ਹਨ। ਸਰਕਾਰ ਦੀ ਕਹਿਣੀ ਅਤੇ ਕਥਨੀ ਵਿੱਚ ਲੱਖਾਂ ਕੋਹਾਂ ਦਾ ਫਰਕ ਹੈ। ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਲੁੱਟਕੇ ਪਾਰਟੀ ਦੀ ਦਿੱਖ ਬਣਾਉਣ ਤੇ ਖਰਚਿਆ ਜਾ ਰਿਹਾ ਹੈ। ਇਸ ਰੋਸ ਧਰਨੇ ਵਿੱਚ ਵਿਸ਼ੇਸ਼ ਤੌਰ ਵਿਰੋਧੀ ਧਿਰ ਪਾਪਟੀ ਦੇ ਕਪੂਰਥਲਾ ਹਲਕੇ ਦੇ ਐਮ ਐਲ ਏ  ਰਾਣਾ ਗੁਰਜੀਤ ਸਿੰਘ ਆਪਣੇ ਸਾਥੀਆਂ ਨਾਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਤੇ ਉਹਨਾਂ ਸਾਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਮੁਲਾਜ਼ਮਾ ਦੀਆਂ ਮੰਗਾ ਬਿਲਕੁਲ ਜਾਇਜ ਹਨ ਪੰਜਾਬ ਸਰਕਾਰ ਨੂੰ ਮੁਲਾਜ਼ਮਾ ਨਾਲ ਕੀਤੇ ਵਾਅਦੇ ਤੁਰੰਤ ਪੂਰੇ ਕਰਨੇ ਚਾਹੀਦੇ ਹਨ,ਅੱਜ ਦੇ ਐਕਸ਼ਨ ਵਿੱਚ ਸੀਨੀਅਰ ਮੀਤ ਪ੍ਧਾਨ ਮਨਦੀਪ ਸਿੰਘ, ਮਹਿਲਾ ਵਿੰਗ ਦੇ ਸੀਨੀਅਰ ਮੀਤ ਪ੍ਧਾਨ ਮੈਡਮ ਸਰਿਤਾ ਬਹਿਲ, ਸਪੁਰਡੈਟ ਹਰਮਿੰਦਰ ਕੁਮਾਰ, ਪੀ ਡਬਲਿਊ ਡੀ ਦੇ ਜਿਲਾ ਪ੍ਧਾਨ ਨਿਸ਼ਾਨ ਸਿੰਘ, ਸਿਹਤ ਵਿਭਾਗ ਦੇ ਜਿਲਾ ਪ੍ਧਾਨ ਪਵਨਦੀਪ ਸਿੰਘ, ਜਿਲਾ ਮੀਤ ਪ੍ਧਾਨ ਐਜਬ ਸਿੰਘ, ਐਡੀਸ਼ਨਲ ਜਨਰਲ ਸਕੱਤਰ ਸੁਖਜਿੰਦਰ ਸਿੰਘ, ਆਈ ਟੀ ਸੈਲ ਇੰਚਾਰਜ ਯੋਗੇਸ਼ ਤਲਵਾੜ,,ਨਿਤਿਨ ਸ਼ਰਮਾਂ, ,ਕੁਲਜੀਤ ਸਿੰਘ, ਤੇਜਵੰਤ ਸਿੰਘ, ਸੂਰਜ, ਦਲਜੀਤ ਸਿੰਘ, ਰਾਜਬੀਰ ਕੌਰ,  ਸੰਤੋਖ ਕੁਮਾਰੀ,  ਵਨੀਤਾ ਮਲਹੋਤਰਾ, ਨਿਸ਼ਾ ਤਲਵਾੜ, ਇੰਦੂ ਬਾਲਾ, ਸ਼ਾਲੂ ਰਾਣੀ, ਪ੍ਰਭਜੋਤ ਕੌਰ, ਬਲਜੀਤ ਕੌਰ, ਰਜਨੀ, ਬਲਵਿੰਦਰ ਕੌਰ,ਲਵਲੀਨ ਕੌਰ, ਆਸ਼ਾ ਰਾਣੀ, ਪੂਜਾ, ਜਸਦੀਪ ਕੌਰ, ਮਨੀਸ਼ ਕੁਮਾਰ, ਅੱਜ ਦੇ ਜਿਲ੍ਹਾ ਪੱਧਰੀ ਰੋਸ  ਮੁਲਾਜਮਾਂ ਨੇ ਭਾਗ ਲੈਂਦਿਆਂ ਐਲਾਨ ਕੀਤਾ ਕਿ ਉਨਾਂ ਦੀਆਂ ਜਾਇਦ ਮੰਗਾਂ ਦੀ ਪੂਰਤੀ ਹੋਣ ਤੱਕ ਇਸੇ ਤਰਾਂ ਸਵੇਰੇ 09:00 ਵਜੇ ਤੋਂ ਸ਼ਾਮ 5:00 ਵਜੇ ਤੱਕ ਧਰਨੇ ਤੇ ਬੈਠ ਕੇ ਸਰਕਾਰ ਦਾ ਪਿੱਟ ਸਿਆਪਾ ਜਾਰੀ ਰੱਖਣਗੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleसमाजवादी नेता जगनंदन यादव की पुण्यतिथि 17 दिसंबर को मेंहनगर में होगा सामाजिक न्याय सम्मेलन
Next articleਸਾਂਝਾ ਅਧਿਆਪਕ ਨੇ ਹਾਰੇ ਹੋਏ ਉਮੀਦਵਾਰ ਦੇ ਪੀਏ ਦੇ ਖਿਲਾਫ ਖੋਲ੍ਹਿਆ ਮੋਰਚਾ