ਪਿੰਡ ਘੜਾਮਾਂ ਦੇ ਜੰਮਪਲ ਨੋਜਵਾਨ ਪਵਨਪ੍ਰੀਤ ਸਿੰਘ ਨੇ 7ਵੀਂ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਲਵਾਈ ਸ਼ਾਨਦਾਰ ਹਾਜ਼ਰੀ

(ਸਮਾਜ ਵੀਕਲੀ)
ਬਰੈਂਪਟਨ (ਕੈਨੇਡਾ), ਗੁਰਬਿੰਦਰ ਸਿੰਘ ਰੋਮੀ- ਕਲਮ ਫਾਊਂਡੇਸ਼ਨ ਅਤੇ ਸਿੰਘ ਟਰੈਵਲ ਕੈਨੇਡਾ ਵੱਲੋਂ ਇੱਥੇ ਡਾ. ਦਰਸ਼ਨ ਸਿੰਘ ਬੈਂਸ ਯਾਦਗਾਰੀ 7ਵੀਂ ਵਿਸ਼ਵ ਪੰਜਾਬੀ ਕਾਨਫਰੰਸ (30 ਸਤੰਬਰ ਤੋਂ 02 ਅਕਤੂਬਰ) ਵਿੱਚ ਜਿੱਥੇ ਬਹੁਤ ਸਾਰੀਆਂ ਬੁੱਧੀਜੀਵੀ ਸ਼ਖਸੀਅਤਾਂ ਨੇ ਹਿੱਸਾ ਲਿਆ। ਉੱਥੇ ਹੀ ਇੱਕੋ ਇੱਕ 19 ਸਾਲਾ ਨੋਜਵਾਨ ਪਿੰਡ ਘੜਾਮਾਂ, ਤਹਿ: ਰਾਜਪੁਰਾ, ਜਿਲ੍ਹਾ: ਪਟਿਆਲਾ ਦੇ ਜੰਮਪਲ ਪਵਨਪ੍ਰੀਤ ਸਿੰਘ ਸਪੁੱਤਰ ਸੁਖਵਿੰਦਰ ਸਿੰਘ/ਰਜਿੰਦਰ ਕੌਰ ਨੇ ਸ਼ਾਨਦਾਰ ਹਾਜ਼ਰੀ ਲਗਵਾਈ। ‘ਸੂਫੀਵਾਦ ਦਾ ਸਿੱਖਮੱਤ ਵਿੱਚ ਯੋਗਦਾਨ’ ਜਿਹੇ ਗੰਭੀਰ ਵਿਸ਼ੇ ਨੂੰ ਬਹੁਤ ਹੀ ਸਰਲ ਲਹਿਜੇ ਵਿੱਚ ਪੇਸ਼ ਕਰਕੇ ਇਸ ਭੁਝੰਗੀ ਨੇ ਹਾਜ਼ਰੀਨਾਂ ਦੇ ਮਨ ਮੋਹ ਲਏ। ਪਵਨ ਦੇ ਦਾਦਾ ਜੀ ਸੋਹਨ ਸਿੰਘ ਨੇ ਦੱਸਿਆ ਕਿ ਇੱਕ ਮਹੀਨਾ ਪਹਿਲਾਂ ਹੀ ਬਰੈਂਪਟਨ ਪਹੁੰਚਿਆਂ ਉਨ੍ਹਾਂ ਦਾ ਲਾਡਲਾ ਪੋਤਾ ਟੋਰਾਂਟੋ ਦੇ ਸੈਨੀਕਾ ਕਾਲਜ ਵਿੱਚ ਡਿਪਲੋਮਾ ਇਨ ਹੈਲਥ ਐਂਡ ਫਿਟਨੈੱਸ ਦੀ ਪੜ੍ਹਾਈ ਕਰ ਰਿਹਾ ਹੈ। ਅੱਜਕੱਲ੍ਹ ਉਨ੍ਹਾਂ ਦਾ ਪਰਿਵਾਰ ਗੁਰੂ ਨਾਨਕ ਨਗਰ ਰਾਜਪੁਰਾ ਵਿਖੇ ਰਹਿੰਦਾ ਹੈ। ਜਿੱਥੇ ਵਧਾਈਆਂ ਦੇਣ ਵਾਲ਼ੇ ਸੱਜਣਾ-ਪਿਆਰਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਇਸ ਮੌਕੇ ਰਣਬੀਰ ਕੌਰ ਬੱਲ ਯੂ.ਐੱਸ.ਏ., ਨਰਮੈਲ ਸਿੰਘ ਸੰਧੂ ਯੂ.ਐੱਸ.ਏ., ਬਲਿਹਾਰ ਲੇਲ੍ਹ ਯੂ.ਐੱਸ.ਏ., ਬਿਕਰਮ ਚੀਮਾ ਯੂ.ਐੱਸ.ਏ., ਪਰਮਦੀਪ ਮੰਢਵਾਲ ਕੈਨੇਡਾ, ਹੋਬੀ ਕੈਨੇਡਾ, ਵਿਕਾਸ ਕੈਨੇਡਾ, ਅਮਨਦੀਪ ਸਿੰਘ ਦੁਬਈ, ਲੋਕ ਗਾਇਕਾ ਰਿੰਸੀ ਸ਼ੇਰਗਿੱਲ, ਲੋਕ ਗਾਇਕ ਅਰਨਮ, ਹਨੀ ਬੀ. ਮਿਊਜ਼ਿਕ ਡਾਇਰੈਕਟਰ ਅਤੇ ਇੰਦਰ ਸ਼ਾਮਪੁਰੀਆ ਵੀਡੀਓ ਡਾਇਰੈਕਟਰ ਨੇ ਵਿਸ਼ੇਸ਼ ਤੌਰ ‘ਤੇ ਮੁਬਾਰਕਬਾਦ ਦਿੱਤੀ।
Previous articleਉੱਤਰਾਖੰਡ: ਬਾਰਾਤ ਵਾਲੀ ਬੱਸ ਖੱਡ ਵਿੱਚ ਡਿੱਗੀ; 33 ਹਲਾਕ
Next articleਨਿਡਰ ਤੇ ਨਿਧੜਕ ਲੀਡਰ-ਸਾਹਿਬ ਕਾਸ਼ੀ ਰਾਮ ਜੀ