ਲੀਗਲ ਅਵੇਅਰਨੇਸ ਮੰਚ ਜਲੰਧਰ ਨੇ ਸਵਿਧਾਨ ਦਿਵਸ ਧੂਮ ਧਾਮ ਨਾਲ ਮਨਾਇਆ ਜਲੰਧਰ
(ਸਮਾਜ ਵੀਕਲੀ)
ਜਲੰਧਰ (ਜਤਿੰਦਰ, ਕੈੰਥ)- ਵਕੀਲਾਂ ਦੀ ਸੰਸਥਾ ‘ਲੀਗਲ ਅਵੇਅਰਨੇਸ ਮੰਚ ਜਲੰਧਰ ਵਲੋਂ “ਸਵਿਧਾਨ ਦਿਵਸ” ਬਹੁਤ ਸ਼ਰਧਾ ਅਤੇ ਧੂਮ ਧਾਮ ਨਾਲ ਡਾ ਅੰਬੇਡਕਰ ਚੌੱਕ ਜਲੰਧਰ ਵਿੱਖੇ ਮਨਾਇਆ। ਇਸ ਇਤਿਹਾਸਕ ਦਿਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਐਡਵੋਕੇਟ ਹਰਭਜਨ ਸਾਂਪਲਾ ਸਕੱਤਰ ਲੀਗਲ ਅਵੇਅਰਨੇਸ ਮੰਚ ਨੇ ਕਿਹਾ ਕਿ ਬਾਬਾ ਸਾਹਿਬ ਡਾ ਅੰਬੇਡਕਰ ਨੇ ਸਖ਼ਤ ਮਿਹਨਤਣਾਲ ਭਾਰਤ ਦਾ ਸਵਿੰਧਾਨ 2 ਸਾਲ 11 ਮਹੀਨੇ 18 ਦਿਨ ਵਿੱਚ ਲਿਖਕੇ ਤਿਆਰ ਕੀਤਾ ਅਤੇ 26 ਨਵੰਬਰ 1949 ਨੂੰ ਸੰਵਿਧਾਨ ਸਭਾ ਵਿੱਚ ਪੇਸ਼ ਕਰ ਦਿੱਤਾ ਸੀ ਜੋ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ। ਇਹ ਵਿਸ਼ਵ ਦਾ ਸਭ ਤੋਂ ਉੱਤਮ ਸੰਵਿਧਾਨ ਮੰਨਿਆ ਗਿਆ ਹੈ ਜਿਸ ਵਿੱਚ ਮਨੁੱਖੀ ਅਧਿਕਾਰਾਂ ਨੂੰ ਤਰਜੀਹ ਦਿੱਤੀ ਗਈ ਹੈ। ਐਡਵੋਕੇਟ ਰਜਿੰਦਰ ਕੁਮਾਰ ਅਜਾਦ ਪ੍ਰਧਾਨ ਲੀਗਲ ਅਵੇਅਰਨੇਸ ਮੰਚ ਨੇ ਕਿਹਾ ਕਿ ਭਾਰਤੀ ਸੰਵਿਧਾਨ ਵਿੱਚ ਸਾਰੇ ਵਰਗਾ ਅਤੇ ਧਰਮਾ ਦੇ ਲੋਕਾੰ ਨੂੰ ਅਜਾਦੀ, ਬਰਾਬਰੀ ਅਤੇ ਭਾਈਚਾਰਕ ਸਾੰਝ ਸਥਾਪਿਤ ਕਰਨ ਲਈ ਮੌਲਿਕ ਅਧਿਕਾਰ ਅਤੇ ਮੋਲਿਕ ਕਰਤੱਬ ਦਿੱਤੇ ਹਨ। ਜਿਸ ਨਾਲ ਘੱਟ ਗਿਣਤੀਆਂ ਅਨੁਸੂਚਿਤ ਜਾਤਾਂ ਤੇ ਪਛੜੀਆਂ ਸ਼੍ਰੇਣੀਆਂ ਨੂੰ ਵੀ ਬਰਾਬਰ ਦੇ ਹੱਕ ਦੇਕੇ ਨਵਾਜਿਆ ਗਿਆ ਹੈ। ਜਿਸ ਨਾਲ ਦੇਸ਼ ਦੀ ਏਕਤਾ ਅਤੇ ਅਖੰਡਤਾ ਮਜਬੂਤ ਹੋਈ ਹੈ।
ਇਸ ਮੌਕੇ ਐਡਵੋਕੇਟ ਰੋਸ਼ਨ ਲਾਲ ਦੁੱਗ, ਸਮਾਜ ਸੇਵਿਕਾ ਸਤਨਾਮ ਕੌਰ, ਜਸਵੀਰ ਕੌਰ, ਐਡਵੋਕੇਟ ਰਾਜ ਕੁਮਾਰ ਬੈੰਸ, ਅਸ਼ਵਨੀ ਕੁਮਾਰ, ਦਾਦਰਾ, ਜਸਵਿੰਦਰ ਪਾਲ ਐਡਵੋਕੇਟ, ਦੀਪਕ ਕੁਮਾਰ, ਹਰਭਜਨ ਸਾੰਪਲਾ, ਰਾਮ ਕ੍ਰਿਸ਼ਨ ਚੋਪੜਾ, ਸੰਦੀਪ ਕੁਲਥਮ, ਦਵਿੰਦਰ ਗੋਗਾ, ਮਦਨ ਸਿੰਘ, ਰਾਮ ਮੁਰਤੀ, ਹਰਭਨ ਲਾਲ, ਮਦਨ ਲਾਲ ਸੰਤੋਖਪੁਰੀ, ਹਰਜਿੰਦਰ ਪਾਲ, ਚੈੰਚਲ ਬੋਧ ਸਮੇਤ ਬੁਧੀਜੀਵੀ ਹਾਜਰ ਸਨ। ਅੰਤ ਵਿੱਚ ਆਏ ਹੋਏ ਵਕੀਲ ਸਾਹਿਬਾਨਾਂ ਅਤੇ ਬੁੱਧੀਜੀਵੀਆਂ ਨੂੰ ਲੱਡੂ ਵੀ ਵੰਡੇ।