ਕਪੂਰਥਲਾ, (ਕੌੜਾ)– ਥਿੰਦ ਹੋਮਿਓਪੈਥਿਕ ਅਤੇ ਫਿਜੀਓਥਰਾਪੀ ਕਲੀਨਿਕ ਕਪੂਰਥਲਾ ਵੱਲੋਂ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਲੜਕੀਆਂ ਕਪੂਰਥਲਾ ਵਿਖੇ ਇਕ ਜਾਗਰੁਕਤਾ ਕੈਂਪ ਲਗਾਇਆ ਗਿਆ।ਜਿਸ ਵਿੱਚ ਡਾਕਟਰ ਦਪਿੰਦਰਦੀਪ ਸਿੰਘ ਥਿੰਦ ਨੇ ਜਿੱਥੇ ਹੋਮਿਓਪੈਥਿਕ ਨਾਲ ਸੰਬੰਧਿਤ ਵੱਖ-ਵੱਖ ਬਿਮਾਰੀਆਂ ਦੇ ਹੋਮਿਓਪੈਥਿਕ ਦਵਾਈ ਨਾਲ ਇਲਾਜ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਉਥੇ ਹੀ ਉਹਨਾਂ ਨੇ ਕਿਹਾ ਕਿ ਹੋਮਿਓਪੈਥਿਕ ਇਕ ਐਸਾ ਇਲਾਜ ਹੈ, ਜਿਸ ਨਾਲ ਬਿਮਾਰੀ ਨੂੰ ਜੜੋਂ ਖਤਮ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਐਲੋਪੈਥੀ ਦੀਆਂ ਦਵਾਈਆਂ ਦੇ ਸਰੀਰ ਤੇ ਪੈ ਰਹੇ ਮਾੜੇ ਪ੍ਰਭਾਵਾਂ ਸਬੰਧੀ ਵੀ ਜਾਗਰੂਕ ਕੀਤਾ। ਇਸ ਤੇ ਇਲਾਵਾ ਫਿਜੀਓਥਰਾਪੀ ਸਬੰਧੀ ਡਾਕਟਰ ਨਵਜੋਤ ਕੌਰ ਥਿੰਦ ਵੱਲੋਂ ਫਿਜੀਉਥਰਾਪੀ ਨਾਲ ਸਰੀਰ ਦੇ ਉਹ ਅੰਗ ਜੋ ਚੱਲਣ ਤੋਂ ਨਕਾਰਾ ਹੋ ਜਾਂਦੇ ਹਨ ਜਾਂ ਅਧਰੰਗ ਕਾਰਣ ਜਿੰਨਾ ਮਰੀਜ਼ਾਂ ਦੀ ਇੱਕ ਸਾਈਡ ਜਿਸ ਵਿੱਚ ਲੱਤ ਜਾਂ ਬਾਂਹ ਦੇ ਜਿਆਦਾ ਕੰਮ ਨਾ ਕਰਨ ਵਿੱਚ ਪਰੇਸ਼ਾਨੀ ਆਉਂਦੀ ਹੈ । ਉਸ ਨੂੰ ਫਿਜੀਉਥਰਾਪੀ ਤਕਨੀਕ ਨਾਲ ਚਲਾਉਣ ਸਬੰਧੀ ਵਿਸ਼ੇਸ਼ ਇਲਾਜ ਬਾਰੇ ਵਿਸਥਾਰਪੂਰਕ ਦੱਸਿਆ । ਇਸ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਉਣ ਲਈ ਸਕੂਲ ਦੇ ਪ੍ਰਿੰਸੀਪਲ ਨਵਚੇਤਨ ਸਿੰਘ ਨੇ ਡਾਕਟਰ ਦਪਿੰਦਰਦੀਪ ਸਿੰਘ ਥਿੰਦ ਅਤੇ ਡਾਕਟਰ ਨਵਜੋਤ ਕੌਰ ਥਿੰਦ ਦਾ ਵਿਸ਼ੇਸ਼ ਧੰਨਵਾਦ ਕਰਦੇ ਹੋਏ, ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਜਾਗਰੂਕਤਾ ਕੈਂਪ ਨੂੰ ਸਫਲ ਬਣਾਉਣ ਲਈ ਸਕੂਲ ਦੇ ਸਮੂਹ ਸਟਾਫ ਅਤੇ ਵਿਦਿਆਰਥਨਾਂ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly