(ਸਮਾਜ ਵੀਕਲੀ)
ਔਲਾਦ ਆਪਣੇ ਮਾ-ਪਿਉ ਦਾ ਕਰਜ਼ ਇਸ ਜਨਮ ਉਤਾਰ ਨਹੀਂ ਸਕਦੀ,
ਬਜ਼ੁਰਗ ਆਖਿਰ ਸਮੇਂ ਜਾਣ ਲਈ ਔਲਾਦ ਦੇ ਮੋਢਿਆਂ ਨੂੰ ਹੀ ਤਰਸਣਗੇ।
ਦੇਕੇ ਜੋ ਖੁਦ ਮੁਖਤਿਆਰੀ, ਇੱਕ ਦਿਨ ਲਾਲਚ ਵੱਸ ਪਈ ਔਲਾਦ ਨੂੰ,
ਸ਼ਹਿਰ ਦੇ ਕਿਸੇ ਵੱਡੇ ਬਿਰਧ ਆਸ਼ਰਮ ਵਿੱਚ ਧੁੱਪਾਂ ਛਾਵਾਂ ਉਹ ਸੇਕਣਗੇ।
ਇੱਕ ਗੱਲ ਜ਼ਰੂਰ ਯਾਦ ਰਖੀਏ ਦੋਸਤੋ, ਕਦੇ ਨਾ ਭੁੱਲ ਨਾ ਜਾਇਓ,
ਕੁਦਰਤ ਦਾ ਨਿਯਮ ਹੈ, ਤੁਸੀਂ ਜੋ ਫਸਲ ਬੀਜੋਗੇ, ਉਹੀ ਤੁਸੀਂ ਕੱਟੋਂਗੇ।
ਛੱਡੇ ਹੋਏ ਪਾਣੀ ਕਦੀ ਪਿੱਛੇ ਨਹੀਂ ਮੁੜਦੇ, ਸਗੋਂ ਅੱਗੇ ਵੱਲ ਨੂੰ ਵਗਣਗੇ।
ਜਿਹੜੇ ਅੱਜ ਚੁੱਪ ਚਾਪ ਨੇ, ਸਮਾਂ ਆਉਣ ਤੇ ਉਹੀ ਕੋਠੇ ਚੜ੍ਹ ਨੱਚਣਗੇ।
ਅੱਜ ਜਿਨਾ ਮਾਪਿਆਂ ਨੂੰ ਬਿਰਧ ਆਸ਼ਰਮ ਚ ਭੇਜਣ ਦੀ ਤੁਸੀ ਸੋਚ ਰਹੇ ਹੋ,
ਕੱਲ ਨੂੰ ਇਹਨਾਂ ਦੇ ਪੋਤੇ ਵੀ ਇਕ ਦਿਨ ਤੁਹਾਨੂੰ ਘਰ ਤੋਂ ਇੰਝ ਹੀ ਕੱਢਣਗੇ।
ਜਸਪਾਲ ਸਿੰਘ ਮਹਿਰੋਕ,
ਸਨੌਰ (ਪਟਿਆਲਾ)।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly