ਮੁੱਦਾ

ਸਰਬਜੀਤ ਕੌਰ ਹਾਜੀਪੁਰ
         (ਸਮਾਜ ਵੀਕਲੀ)
ਮੁੱਦੇ ਦੇ ਵਿੱਚ ਮੁੱਦਾ ਵਾੜੀ ਫਿਰਦੇ ਹਾਂ
ਅਸੀਂ ਤਾਂ ਐਵੇਂ ਆਪਾਂ ਸਾੜੀ ਫਿਰਦੇ ਹਾਂ!!
ਮਸਲਾ ਤਾਂ ਸੀ ਓਹਦੇ ਦਿਲ ਨੂੰ ਜਿੱਤਣ ਦਾ
ਅਸੀਂ ਤਾਂ ਆਪਣਾ ਦਿਲ ਹੀ ਹਾਰੀ ਫਿਰਦੇ ਹਾਂ!!
ਓਹਦੇ ਘਰ ਨੂੰ ਮਹਿਲਾਂ ਵਾਂਗ ਸਜਾਵਣ ਲਈ
ਅਸੀਂ ਤਾਂ ਆਪਣਾ ਆਪ ਓਜਾੜੀ ਫਿਰਦੇ ਹਾਂ!!
ਓਹ ਤਾਂ ਸਾਨੂੰ ਨਜਰ ਉਠਾ ਕੇ ਤੱਕਦਾ ਈ ਨਹੀਂ
ਅਸੀਂ ਫੇਰ ਵੀ ਉਸਤੋਂ ਆਪਾਂ ਵਾਰੀ ਫਿਰਦੇ ਹਾਂ!!
ਅੱਕਾ ਤੋਂ ਵੱਧ ਓਹਦੇ ਬੋਲ ਕੁਸੇਲੇ ਨੇ
ਅਸਾਂ ਤਾਂ ਇਸ਼ਕ ਦੀ ਚਾਹਣੀ ਕਾੜੀ ਫਿਰਦੇ ਹਾਂ!!
ਓਹਦੇ ਪੱਥਰ ਵਰਗੇ ਸੀਨੇ ਤੇ ਕੋਈ ਅਸਰ ਨਹੀਂ
ਅਸੀਂ ਹੰਜੂਆਂ ਦੇ ਨਾਲ ਚਿਹਰਾ ਖਾਰੀ ਫਿਰਦੇ ਹਾਂ!!
ਇੱਕ ਦਿਨ ਆਉਣਗੇ ਸਾਡੇ ਓਹ ਜਨਾਜੇ ਤੇ
ਚਲ ਇਹੀ ਸੋਚ ਕੇ ਆਂਦਰ ਠਾਰੀ ਫਿਰਦੇ ਹਾਂ!!
ਮੁੱਦੇ ਦੇ ਵਿੱਚ ਮੁੱਦਾ ਵਾੜੀ ਫਿਰਦੇ ਹਾਂ
ਅਸੀਂ ਤਾਂ ਐਵੇਂ ਆਪਾਂ ਸਾੜੀ ਫਿਰਦੇ ਹਾਂ!!
ਸਰਬਜੀਤ ਕੌਰ ਹਾਜੀਪੁਰ
ਸ਼ਾਹਕੋਟ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕਵਿਤਾ “ਭਾ ਜੀ”
Next articleਗ਼ਜ਼ਲ