(ਸਮਾਜ ਵੀਕਲੀ) ਵਕ਼ਤ ਕਦੇ ਕਦੇ ਗੱਲਾਂ ਜਾਂ ਘਟਨਾਵਾਂ ਨੂੰ ਦੁਹਰਾਉਂਦਾ ਵੀ ਹੈ। ਖੈਰ ਮੈਂ ਅੱਜ ਕਿਸੇ ਅਣਸੁਖਾਵੀਂ ਘਟਨਾ ਬਾਰੇ ਨਹੀਂ ਲਿਖ ਰਿਹਾ।
ਕਈ ਸਾਲਾਂ ਬਾਅਦ ਅੱਜ ਫੇਰ ਕਾਲਜ ਜਾਣ ਦਾ ਮੌਕਾ ਮਿਲਿਆ।
ਕੰਮ ਦੇ ਸਿਲਸਿਲੇ ਕੁਝ ਕੋਰਸ ਕਰਨੇ ਪੈਣੇ ਸਨ।
ਬਾਹਰਲੇ ਮੁਲਕਾਂ ਦੀ ਇਕ ਚੰਗੀ ਗੱਲ ਇਹ ਵੀ ਹੈ ਤੁਹਾਨੂੰ ਸਮੇਂ ਸਮੇਂ ਤੇ ਛੋਟੇ ਛੋਟੇ ਕੋਰਸ ਕੰਮਾਂ ਦੇ ਦੌਰਾਨ ਵੀ ਕਰਨੇ ਪੈਂਦੇ ਹਨ ਜੋ ਤੁਹਾਡੀ ਜਾਣਕਾਰੀ ਕਾਬਲੀਅਤ ਚ ਵਾਧਾ ਤਾਂ ਕਰਦੇ ਹੀ ਹਨ ਕਦੇ ਕਦੇ ਕਿਸੇ ਲੋੜਵੰਦ ਲਈ ਲਾਹੇਵੰਦ ਵੀ ਸਾਬਿਤ ਹੋ ਨਿਬੜਦੇ ਹਨ।
ਜਿਵੇਂ ਫਰਸਟ ਏਡ, ਮੈਨੂਅਲ ਹੈਂਡਲਿੰਗ ਜਾਂ ਦਵਾਈਆਂ. ਬਾਰੇ ਜਾਂ ਹੋਰ ਵੀ ਬਹੁਤ ਸਾਰੇ ਕੋਰਸ।
ਖੈਰ ਫੇਰ ਵਾਪਿਸ ਆਉਂਦੇ ਹਾਂ ਓਸੇ ਗੱਲ ਤੇ, ਅੱਜ ਵਰ੍ਹਿਆਂ ਪਿੱਛੋਂ ਕਾਲਜ ਆਇਆ ਓਹੀ ਪੁਰਾਣੀਆਂ ਯਾਦਾਂ ਦੇ ਵਾ ਵਰੋਲੇ ਚੇਤਿਆਂ ਚ ਘੁੰਮਣ ਲੱਗੇ।
ਜਦੋਂ ਮੈਂ ਵੀ ਇਕ ਵਿਦਿਆਰਥੀ ਦੇ ਤੌਰ ਤੇ ਆਇਆ ਸੀ, ਲੰਮੀਆਂ ਸਿਫ਼ਟਾਂ
ਅਸਾਇਨਮੈਂਟ, ਫੀਸ ਹੋਰ ਪਤਾ ਨਹੀਂ ਕਿੰਨੀ ਕੁ ਭੱਜ ਦੌੜ।
ਓਦੋਂ ਉਹ ਵਕ਼ਤ ਔਖਾ ਲੱਗਦਾ ਸੀ ਪਰ ਹੁਣ ਜਦ ਸਭ ਕੁਝ ਮਿਲਿਆ ਏ ਤਾਂ ਉਹ ਵਕ਼ਤ ਲੱਭ ਰਹੇ ਹਾਂ।
ਏਨੀਆਂ ਔਕੜਾਂ ਦੇ ਬਾਵਜੂਦ ਵੀ ਉਹ ਇਕ ਬੇਪਰਵਾਹੀਆਂ ਵਾਲੀ ਉਮਰ ਸੀ।
ਪਰ ਦੂਸਰੇ ਪਾਸੇ ਜੇਕਰ ਦੇਖੀਏ ਤਾਂ ਉਮਰ ਦੇ ਹਰ ਪੜਾਅ ਦੀ ਆਪਣੀ ਅਹਿਮੀਅਤ ਹੈ। ਉਦੋਂ ਅਸੀਂ ਖੁੱਲ ਕੇ ਜੀਅ ਲੈਂਦੇ ਸੀ।
ਪਰ ਬਹੁਤ ਸਾਰੇ ਲੋਕ ਇਕ ਪੜਾਅ ਉੱਪਰ ਆ ਕੇ ਜਿੰਮੇਵਾਰੀਆਂ ਦੀ ਉਲਝਣ ਚ ਉਲਝ ਖੁਦ ਨੂੰ ਕਿਤੇ ਗਵਾ ਹੀ ਬੈਠਦੇ ਹਨ।
ਦੋਸਤੋ ਜ਼ਿੰਦਗੀ ਬਹੁਤ ਸੋਹਣੀ ਹੈ ਇਸਦੇ ਹਰ ਪਹਿਲੂ ਹਰ ਪੜਾਅ ਨੂੰ ਖੁੱਲ ਕੇ ਜੀਓ ਤਾਂ ਜੋ ਕਦੇ ਐਸਾ ਵਕਤ ਆਏ ਤੇ ਪਛਤਾਵਾ ਹੀ ਨਾ ਪਿੱਛੇ ਰਹਿ ਜਾਏ ਕਾਸ਼ ਮੈਂ ਇਹ ਇਹ ਕਰ ਲੈਂਦਾ ਕਾਸ਼ ਮੈਂ ਏਦਾਂ ਜੀਅ ਲੈਂਦਾ।
ਲੰਘਿਆ ਵੇਲਾ ਕਦੇ ਵਾਪਿਸ ਨਹੀਂ ਮੁੜਦਾ।
ਜ਼ਿੰਦਗੀ ਜੀਣ ਦਾ ਸਹੀ ਅਰਥ ਇਸ ਗੱਲ ਵਿੱਚ ਹੈ ਅਸੀਂ ਕਿੰਨੀ ਖੁਸ਼ੀ ਤੇ ਸ਼ਿੱਦਤ ਨਾਲ ਜਿੰਦਗੀ ਜਿਉਂਦੇ ਹਾਂ ਨਾ ਕਿ ਇਸ ਗੱਲ ਵਿੱਚ ਕਿ ਕਿੰਨੀ ਲੰਮੀ ਜਿਉਂਦੇ ਹਾਂ।
ਵਿਕਰਮ ਚੀਮਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly