ਸਿਵਲ ਹਸਪਤਾਲ ਬਚਾਉ ਸੰਘਰਸ਼ ਕਮੇਟੀ ਵਲੋ ਲੜੇ ਜਾ ਰਹੇ ਅੰਦੋਲਨ  ਨੂੰ ਟਰੱਕ ਯੂਨੀਅਨ ਫਿਲੌਰ ਵਲੋ ਹਮਾਇਤ ਦਾ ਐਲਾਨ 

2 ਅਕਤੂਬਰ ਦੀ ਰੈਲੀ ਵਿੱਚ  ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਾਂਗੇ -ਰਣਜੀਤ ਸਿੰਘ ਸਿੱਧੂ , ਸਤਿੰਦਰ ਸਿੰਘ ਧੰਜੂ
ਫਿਲੌਰ, ਅੱਪਰਾ (ਜੱਸੀ)-ਟਰੱਕ ਯੂਨੀਅਨ ਫਿਲੌਰ ਵਲੋਂ  2 ਅਕਤੂਬਰ ਦੀ ਜਨਤਕ ਰੈਲੀ ਲਈ ਸਿਵਲ ਹਸਪਤਾਲ ਬਚਾਓ ਸੰਘਰਸ਼ ਕਮੇਟੀ ਨੂੰ ਪੂਰਨ ਹਮਾਇਤ ਦੇਣ ਦਾ ਐਲਾਨ ਕੀਤਾ ਹੈ। ਟਰੱਕ ਯੂਨੀਅਨ  ਫਿਲੌਰ ਦੇ ਪ੍ਰਧਾਨ ਰਣਜੀਤ ਸਿੰਘ ਸਿੱਧੂ ,  ਭੁਪਿੰਦਰ ਸਿੰਘ ਸੈਕਟਰੀ , ਲਖਵੀਰ ਸਿੰਘ ਜੋਹਲ , ਦੁਆਬਾ ਸੋਸਾਇਟੀ ਫਿਲ਼ੋਰ ਪ੍ਰਧਾਨ ਸਤਿੰਦਰ ਸਿੰਘ ਧੰਜੂ ,ਚਮਕੌਰ ਸਿੰਘ, ਪਰਮਿੰਦਰ ਸਿੰਘ, ਰਕੇਸ਼ ਕੁਮਾਰ ਪੰਡਿਤ ਜੀ , ਪਿੰਕਾ ਸੈਫਾਬਾਦ , 
ਵਲੋ ਇਕ ਸਾਂਝੇ ਪ੍ਰੈਸ ਬਿਆਨ ਵਿੱਚ ਸਿਵਲ ਹਸਪਤਾਲ ਬਚਾਉ ਸੰਘਰਸ਼ ਕਮੇਟੀ ਵਲੋ ਲੜੇ ਜਾ ਰਹੇ ਅੰਦੋਲਨ  ਨੂੰ ਹਮਾਇਤ ਦਾ ਐਲਾਨ ਕੀਤਾ । ਟਰੱਕ ਯੂਨੀਅਨ ਫਿਲੌਰ  ਦੇ ਆਗੂਆ ਨੇ ਕਿਹਾ ਕਿ ਅੱਜ ਸਿਹਤ ਸਹੂਲਤਾਂ ਦਾ ਹਾਲ ਬਹੁਾ ਜਿਆਦਾ ਬੱਦਤਰ ਹੋ ਗਿਆ ਹੈ ਉਹਨਾ ਕਿਹਾ ਕਿ ਇਹ ਲੋਕਾਂ ਦਾ ਸਾਝਾਂ ਮਸਲਾ ਹੈ ਇਸ ਅੰਦੋਲਨ ਵਿੱਚ ਸ਼ਾਮਿਲ  ਸਾਡਾ ਫਰਜ ਹੈ ਉਹਨਾ ਕਿਹਾ ਕਿ 2 ਅਕਤੂਬਰ ਨੂੰ ਫਿਲੌਰ ਦੇ ਵੱਡੇ ਜਨਤਕ ਇੱਕਠ ਵਿੱਚ ਵੱਡੀ ਗਿਣਤੀ ਵਿੱਚ  ਸ਼ਾਮਿਲ ਹੋਵਾਂਗੇ । ਇਸ ਤੋ ਇਲਾਵਾ ਟਰੱਕ ਯੂਨੀਅਨ ਫਿਲੌਰ ਦੀ ਸਮੁੱਚੀ ਟੀਮ ਵਲੋ ਸਿਵਲ ਹਸਪਤਾਲ ਬਚਾਉ ਸੰਘਰਸ਼ ਕਮੇਟੀ ਨੂੰ 5000/- ਰੁਪਏ ਭੇਂਟ ਕੀਤੇ। ਇਸ ਮੌਕੇ ਸਮੂਹ ਮੋਹਤਬਰ ਹਾਜ਼ਰ ਸਨ।
 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -399
Next articleਵਿਸ਼ਵ ਰੇਬੀਜ਼ ਦਿਵਸ ਤਹਿਤ ਹਲਕਾਅ ਤੋਂ ਬਚਾਅ ਬਾਰੇ ਜਾਣਕਾਰੀ ਦਿੱਤੀ