ਉੱਘੇ ਪੰਜਾਬੀ ਸ਼ਾਇਰ ਅਤੇ ਚਿੰਤਕ ਡਾ. ਜਸਵੰਤ ਬੇਗੋਵਾਲ ਨਹੀਂ ਰਹੇ, ਅੰਤਿਮ ਸਸਕਾਰ ਅੱਜ 

ਕਪੂਰਥਲਾ, (ਕੌੜਾ)- ਅਦਬੀ ਹਲਕਿਆਂ ਵਿੱਚ ਇਹ ਖ਼ਬਰ ਬੜੇ ਹੀ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਵਿੱਚ ਪੰਜਾਬੀ ਦੇ ਪ੍ਰੋਫੈਸਰ ਵਜੋਂ ਲੰਮਾਂ ਸਮਾਂ ਸੇਵਾਵਾਂ ਦੇਂਦੇ ਰਹੇ, ਸਿਰਜਣਾ ਕੇਂਦਰ ਕਪੂਰਥਲਾ (ਰਜਿ.) ਦੇ ਸੀਨੀਅਰ ਮੈਂਬਰ ਜੋ ਕਿ ਕੇਂਦਰ ਦੀਆਂ ਗਤੀਵਿਧੀਆਂ ਵਿੱਚ ਸਮੇਂ-ਸਮੇਂ ਹਿੱਸਾ ਲੈਂਦੇ ਰਹੇ, ਪੰਜਾਬੀ ਦੇ ਪ੍ਰਸਿੱਧ ਸ਼ਾਇਰ ਅਤੇ ਚਿੰਤਕ ਡਾ.ਜਸਵੰਤ ਬੇਗੋਵਾਲ ਜੀ ਇਸ ਫ਼ਾਨੀ ਸੰਸਾਰ ਨੂੰ ਅਚਾਨਕ ਅਲਵਿਦਾ ਆਖ ਗਏ ਹਨ ।
 
ਇਹ ਦੁਖਦਾਈ ਖ਼ਬਰ ਸਿਰਜਣਾ ਕੇਂਦਰ ਦੇ ਪ੍ਰਧਾਨ ਸ਼ਾਇਰ ਕੰਵਰ ਇਕਬਾਲ ਸਿੰਘ, ਜਨਰਲ ਸਕੱਤਰ ਸ਼ਹਿਬਾਜ਼ ਖ਼ਾਨ ਅਤੇ ਬੇਗੋਵਾਲ ਸਾਹਿਬ ਦੇ ਲਾਡਲੇ ਸ਼ਗਿਰਦ ਸ਼ਾਇਰ ਅਤੇ ਗੀਤਕਾਰ ਰਤਨ ਟਾਹਲਵੀ ਨੇ ਦਿੱਤੀ ਹੈ । ਜ਼ਿਕਰਯੋਗ ਹੈ ਕਿ ਡਾ. ਜਸਵੰਤ ਬੇਗੋਵਾਲ ਜੀ ਨੇ “ਹਾਦਸਿਆਂ ਦੇ ਰੂਬਰੂ, ਸਾਹਿਤ ਸਮੀਖਿਆ, ਬਾਰਹ ਮਾਹਾ, ਪਿੰਗਲ ਅਤੇ ਸਾਹਿਤ ਭੇਦ, ਨਾਨਕ ਸਿੰਘ ਦਾ ਗਲਪ ਸੰਸਾਰ, ਚੱਠਿਆਂ ਦੀ ਵਾਰ, ਸਿਰਜਣਾ ਦੇ ਰੂਬਰੂ, ਆਧੁਨਿਕ ਪੰਜਾਬੀ ਕਾਵਿ, ਭਾਈ ਗੁਰਦਾਸ ਜੀ ਦਾ ਵਾਰ ਸੰਸਾਰ, ਡਾ. ਜਗਤਾਰ ਦੀ ਗ਼ਜ਼ਲ ਸੰਵੇਦਨਾ, ਹਰਭਜਨ ਸਿੰਘ ਦਾ ਕਾਵਿ ਜਗਤ, ਪੰਜਾਬੀ ਗਲਪ ਅਧਿਐਨ ” ਆਦਿ ਪੰਜਾਬੀ ਸਾਹਿਤ ਜਗਤ ਨੂੰ ਭੇਂਟ ਕੀਤੇ ਹਨ ।
 
ਸਿਰਜਣਾ ਕੇਂਦਰ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵਿੱਚ ਸ਼ਾਮਿਲ ਪ੍ਰਿੰ. ਪ੍ਰੌਮਿਲਾ ਅਰੋੜਾ, ਮੁਨੱਜ਼ਾ ਇਰਸ਼ਾਦ, ਡਾ.ਅਵਤਾਰ ਸਿੰਘ ਭੰਡਾਲ, ਪ੍ਰੋ.ਕੁਲਵੰਤ ਔਜਲਾ, ਡਾ.ਆਸਾ ਸਿੰਘ ਘੁੰਮਣ, ਡਾ.ਪਰਮਜੀਤ ਸਿੰਘ ਮਾਨਸਾ, ਡਾ.ਸੁਖਪਾਲ ਸਿੰਘ ਥਿੰਦ, ਡਾ. ਭੁਪਿੰਦਰ ਕੌਰ, ਆਸ਼ੂ ਕੁਮਰਾ, ਮੰਗਲ ਸਿੰਘ ਭੰਡਾਲ, ਡਾ.ਸਰਦੂਲ ਸਿੰਘ ਔਜਲਾ, ਗੁਰਦੀਪ ਗਿੱਲ, ਪ੍ਰਿੰ. ਕੇਵਲ ਸਿੰਘ ਰੱਤੜਾ, ਮਲਕੀਤ ਮੀਤ, ਅਵਤਾਰ ਸਿੰਘ ਗਿੱਲ, ਰੌਸ਼ਨ ਖੈੜਾ, ਅਮਨ ਗਾਂਧੀ, ਮਨ ਸੈਣੀਂ, ਅਵਤਾਰ ਸਿੰਘ, ਚੰਨ ਮੋਮੀ, ਜੈਲਦਾਰ ਸਿੰਘ ਹੱਸਮੁੱਖ, ਧਰਮਪਾਲ ਪੈਂਥਰ, ਲਾਲੀ ਕਰਤਾਰਪੁਰੀ,ਰਣਜੀਤ ਸਿੰਘ ਰਾਣਾ ਸੈਦੋਵਾਲ, ਮਨਜਿੰਦਰ ਕਮਲ, ਸੁਰਜੀਤ ਸਾਜਨ, ਰੂਪ ਦਬੁਰਜੀ,ਨਿਧੀ ਸ਼ਰਮਾ, ਰਜਨੀ ਵਾਲੀਆ, ਕੁਲਵਿੰਦਰ ਬੱਬਲ ਬੱਲਾ, ਗਾਇਕ ਬਲਬੀਰ ਭੱਲੀ, ਸੁਰਜੀਤ ਸਨਮ , ਸੁਰਿੰਦਰ ਬਾਕਰਪੁਰੀ, ਨੀਟਾ ਨੰਗਲੀਆ, ਦਲਜੀਤ ਚੌਹਾਨ ਗੀਤਕਾਰ,ਅਮਰੀਕ ਬਾਕਰਪੁਰੀ, ਆਦਿ ਨੇ ਕਿਹਾ ਕਿ ਉਹਨਾਂ ਦੇ ਜਾਣ ਨਾਲ ਪਰਿਵਾਰ ਅਤੇ ਪੰਜਾਬੀ ਸਾਹਿਤ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਕੈਨੇਡਾ ਤੋਂ ਪਰਤੇ ਡਾ. ਬੇਗੋਵਾਲ ਦੇ ਸਪੁੱਤਰ ਨੇ ਜਾਣਕਾਰੀ ਦਿੱਤੀ ਕਿ ਡਾ. ਜਸਵੰਤ ਬੇਗੋਵਾਲ ਜੀ ਦਾ ਅੰਤਿਮ ਸਸਕਾਰ 26 ਸਤੰਬਰ ਦਿਨ ਮੰਗਲਵਾਰ ਨੂੰ ਸ਼ਾਮ ਦੇ ਠੀਕ 3 ਵਜੇ ਜਲੰਧਰ ਵਿਖੇ ਸਥਿੱਤ ਬਸਤੀ ਦਾਨਿਸ਼ਮੰਦਾਂ ਨੇੜਲੇ ਸ਼ਮਸ਼ਾਨ ਘਾਟ ਵਿੱਚ ਹੋਵੇਗਾ ।
 
 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
 
 
Previous articleਪੰਜਾਬ ਦੇ ਅੱਖਰਕਾਰ” ਪੁਸਤਕ  ਪ੍ਰਤੀਯੋਗਤਾ ਵਿੱਚ ਕੰਵਰਦੀਪ ਸਿੰਘ ਥਿੰਦ ਨੂੰ ਬੇਹਤਰੀਨ ਅੱਖਰਕਾਰੀ ਦੇ ਲਈ ਕੀਤਾ ਸਨਮਾਨਿਤ
Next articleਡੀ ਟੀ ਐੱਫ ਵੱਲੋਂ ਵਿਦਿਆਰਥੀਆਂ ਦੀਆ ਪ੍ਰੀਖਿਆ ਫੀਸਾਂ ਅਤੇ ਜ਼ੁਰਮਾਨੇ ਚ ਵਾਧੇ ਖਿਲਾਫ਼ ਡਿਪਟੀ ਕਮਿਸ਼ਨਰ ਰਾਹੀਂ ਦਿੱਤਾ ਵਿਰੋਧ ਪੱਤਰ