ਰੁੱਖਾਂ ਦੀ ਇਬਾਰਤ…. 

ਸੁਖਦੇਵ ਸਿੱਧੂ
        (ਸਮਾਜ ਵੀਕਲੀ) 
ਬੜੀ ਸਮਝ ਇਬਾਰਤ ਅਤੇ ਲਗਨ ਦੇ ਨਾਲ ਕੁੱਝ ਮਤਵਾਲੇ ਰੁੱਖਾਂ ਨੂੰ ਲਾਈ ਜਾਂਦੇ ਨੇ ।
ਪਰ ਆਰਿਆਂ ਵਾਲੇ ਵਪਾਰਕ ਹੜ੍ਹਬ ਵਿੱਚ ਏਸ ਜਨਤਕ ਸੰਪਤੀ ਨੂੰ ਢਾਈ ਜਾਂਦੇ ਨੇ! 
 
ਪਰ ਜੇ ਪੁੱਟਣੇ ਹੀ ਪੁੱਟਣੇ ਨੇ ਬਿਨ ਨਾਗਾ ਜੀਉਂਦੇ ਇਹ ਹਵਾ ਦੇ ਫੁਹਾਰੇ ਕਿਰਦਾਰ ਤਾਂ,
ਉਨ੍ਹਾਂ ਦੀਆਂ ਫਸਲਾਂ ਨੂੰ ਵਾਧੂ ਨਾਜਾਇਜ਼ ਸ਼ੌਰ ਕਰਨ ਦੇ ਇਲਜ਼ਾਮ ਲਗਾਈ ਜਾਂਦੇ ਨੇ ! 
 
ਪਹਿਲਾਂ ਕਿਤੇ ਹੁੰਦਾ ਕਿ ਹਰਿਆਵਲ ਲਹਿਰ ਵਣਮਹੋਤਸਵ ਬਣ ਨਿੱਕਲਦੀ ਰਹੀ ਸੀ, 
ਅੱਜ ਕਾਗਜ਼ਾ ਦੇ ਵਿੱਚ ਬੰਨ੍ਹੇ ਬੰਨ੍ਹਾਏਂ ਝੂਠੇ ਫ਼ਜੀਹਤ ਅੰਕੜੇ ਹੀ ਦੋਸ਼ੀ ਟਿਕਾਈ ਜਾਂਦੇ ਨੇ! 
 
ਸੜਕਾਂ ਨਹਿਰਾਂ ਤੇ ਸਿਫਤੀ ਦਰਸ਼ਨੀ ਰੁਤਬੇ ਵਾਲੇ,ਲੀਡਰਾਂ ਤੇ ਆਲ੍ਹਾ ਅਫਸਰਾਂ ਦੇ ਹੁੰਦੇ,
ਆਮ ਬੰਦਾ ਜੇ ਕੋਈ ਤੋੜ ਲਵੇ ਰੁੱਖ ਤੋਂ ਟਾਹਣੀ/ਟਾਹਣਾ,ਉਸ ਤੇ ਪਰਚੇ ਪਾਈ ਜਾਂਦੇ ਨੇ!  
 
ਲੋਕਾਂ ਦੀਆਂ ਪੈਲੀਆਂ ਵੱਟਾਂ ਬੰਨਿਆਂ ਉਤੇ ਲੱਗਾ ਹਰ ਰੁੱਖ ਪੂਰਾ ਸੁਰੱਖਿਅਤ ਹੁੰਦਾ ਹੈ,
ਜਨਤਕ ਜਾਇਦਾਦ ਵਿੱਚੋਂ ਸਫਾਇਆ ਕਰਦਿਆਂ ਛੇਤੀ ਛੇਤੀ ਟੋਏ ਪੁਰਵਾਈ ਜਾਂਦੇ ਨੇ! 
 
ਅੱਜ ਸਰਕਾਰੀ ਹਰਿਆਵਲ ਧੰਦਾ ਗੱਡ ਦਿੰਦੀ ਕਈ ਨਾਵਾਂ ਦੇ ਬੂਟੇ,ਕੌਣ ਸੰਭਾਲ ਕਰੇ !
ਕਈ ਵਾਰ ਰੁੱਖ-ਮੋਹ ਲਈ ਕੇਵਲ ਬਿਨ ਜੜ੍ਹਾਂ ਤੋਂ ਲਾ ਫੋਟੋ ਖਬਰਾਂ ਛਪਵਾਈ ਜਾਂਦੇ ਨੇ !  
 
ਜਮੀਨਾਂ ਜੰਗਲ ਖੋਹੇ ਜਾ ਰਹੇ,ਪਹਾੜ ਢਾਹੁਣੇ,ਜੁਲਮ ਕਰਦਿਆਂ ਵਸੇਬੇ ਉਜਾੜੇ ਜਾ ਰਹੇ,
ਆਦਿ ਜੁਗਾਦਿ ਯੁੱਗਾਂ ਤੋਂ ਵੱਸੇ ਗਰੀਬਾਂ ਨੂੰ ਬੇਘਰੇ ਕਰਨ ਦੇ ਫੁਰਮਾਨ ਸੁਣਾਈ ਜਾਂਦੇ ਨੇ ।
 
ਕਦੇ ਇੱਕ ਪਿੰਡ ਜਾਂ ਸ਼ਹਿਰ ਐਲਾਨ ਦੇਣਾ ਹਰਾ ਭਰਾ ਬੱਸ ਕਾਗਜੀਂ ਹੀ ਦਸਤਾਵੇਜ਼ ਰਹੇ, 
ਲੋਕਾਂ ਬਾਰੇ ਉਹ ਕਿਵੇਂ ਕਿੰਨੇ ਹਮਦਰਦੇ ਬੋਲਦਿਆਂ,ਵੱਡੇ ਵੱਡੇ ਦਾਅ ਭਰਮਾਈ ਜਾਂਦੇ ਨੇ!  
 
ਕਦੇ ਸੁਪਰੀਮ ਕੋਰਟ ਨੇ ਆਪੇ ਬਣਾਈ ਕਮੇਟੀ ਦਾ ਲੋਕ-ਪੱਖੀ ਦਸਤਾਵੇਜ਼ ਰੱਦਿਆ ਸੀ,
ਓਸੇ ਵਜਾਹ ‘ਚ ਕੁਦਰਤੀ ਦਾਤਾਂ ਤੇ ਹੱਲੇ ਬੋਲਦਿਆਂ,ਹਾਕਮ ਸੌਦੇ ਕਰਵਾਈ ਜਾਂਦੇ ਨੇ! 
 
ਗੌਰਾ ਦੇਵੀ ਤੇ ਉਸ ਦੀਆਂ ਸਾਥਣਾ ਨੇ,ਰੁੱਖੀਂ ਹਿਰਖ ‘ਚ ਤਾਂ ਜੱਫੀਆਂ ਪਾ ਲਈਆਂ ਸਨ, 
ਨਹਿਰੂ,ਇੰਦਰਾ ਤੋਂ ਲੈ ਹੁਣ ਤੱਕ ਰੁੱਖ ਵਢਾਵਿਆਂ ਨੂੰ ਕਿਓਂ ਪਰਮਿਟ ਫੜਾਈ ਜਾਂਦੇ ਨੇ!  
 
ਜੰਗਲ/ਰੁੱਖ,ਪਹਾੜ,ਪਾਣੀ,ਵਾਤਾਵਰਨ ਬਚਾਉਣੇ,ਕਿਸੇ ਹਕੂਮਤ ਦੇ ਏਜੰਡੇ ਨਹੀਂ ਹੋਣਾ,  
ਪਰ ਮਾਨਵੀ ਵਿਕਾਸ ਦੀ ਤੇਜੀ ਦੇ ਨਾਮ ਸ਼ਰੇਆਮ,ਕਾਰਪੋਰੇਟੀਆਂ ਨੂੰ ਰਜਾਈ ਜਾਂਦੇ ਨੇ! 
 
  ਸੁਖਦੇਵ ਸਿੱਧੂ ……     
   ਸੰਪਰਕ ਨੰਬਰ    : 
  9888633481 .
 
 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬਾਤ ਪੁਰਾਣੇ ਸਮੇਂ ਦੀ
Next articleਵਿਸ਼ਵ ਪੰਜਾਬੀ ਸਭਾ ਕੈਨੇਡਾ  ਦੇ ਚੇਅਰਮੈਨ ਡਾ   ਦਲਬੀਰ ਸਿੰਘ ਕਥੂਰੀਆ ਜੀ ( ਮਾਂ ਬੋਲੀ ਪੰਜਾਬੀ ਜਾਗਰੂਕਤਾ ਬੱਸ ਰੈਲੀ ) ਦੀ ਰਹਿਨੁਮਾਈ ਕਰਨ ਲਈ ਅੱਜ ਕੈਨੇਡਾ ਤੋਂ ਭਾਰਤ ਲਈ ਰਵਾਨਾ ਹੋ ਗਏ ਹਨ :-