ਵਰਦੀ

ਸੰਦੀਪ ਸਿੰਘ"ਬਖੋਪੀਰ "

         (ਸਮਾਜ ਵੀਕਲੀ)

ਗ਼ਰੀਬ ਘਰਾਂ ਦੇ ਧੀਆਂ ਪੁੱਤਰਾਂ ਨੇ,ਕਰ ਮਿਹਨਤਾਂ ਵੇਖ ਲਓ ਪਾਈ ਵਰਦੀ
ਮੋਢਿਆਂ ਉੱਤੇ ਲੱਗੇ ਨੇ ਸਟਾਰ ਸੋਹਦੇਂ, ਲੱਖਾਂ ਖੁਸ਼ੀਆਂ ਘਰੇ ਲਿਆਈ ਵਰਦੀ।
ਉੱਚਾ ਜਗ ‘ਚੁ ਘਰਾਂ ਦਾ ਨਾਮ ਹੋਇਆ, ਇੱਜ਼ਤਾਂ ਬਣਕੇ ਘਰਾਂ ‘ਚੁ ਵਰਦੀ
ਮਾਪਿਆਂ, ਅਧਿਆਪਕਾਂ ਨੂੰ ਕਿੰਨਾਂ ਹੈ ਚਾਅ ਚੜ੍ਹਿਆ, ਵੇਖੋ ਸਭਨਾਂ ਨੇ ਖੂਬ ਸਰਾਹੀ ਵਰਦੀ।
ਸਖ਼ਤ ਮਿਹਨਤਾਂ ਨਾਲ਼ ਮੁਕਾਮ ਮਿਲਦੇ, ਆਖ਼ਰ ਜਾਂਦੀ ਹੈ, ਕਿੱਤੇ ਏ ਪਾਈ ਵਰਦੀ
ਬੇਰੁਜ਼ਗਾਰਾਂ ਲਈ ਆਸ ਕਿਰਨ ਬਣਕੇ ,ਵੇਖੋ ਕਿੰਝ ਹੈ ,ਜਗ ਤੇ ਆਈ ਵਰਦੀ।
ਉੱਚਾ ਹੋਰ ਸਮਾਜ ਨੂੰ ਚੁੱਕਣ ਲਈ, ਵੇਖੋ ਯੋਧਿਆਂ ਹੱਸਕੇ ਪਾਈ ਵਰਦੀ।
ਮਜਲੂਮਾਂ ਦੀ ਰੱਖਿਆ ਕਰਨ ਵਾਲੀ, ਬੜੀ ਸੋਭਦੀ ਸੀਨੇ ਸਜਾਈ ਵਰਦੀ।
ਕਿੰਨੀ ਉਮਰ ਅੰਧੇਰ ਨਾਲ ਜੰਗ ਕੀਤੀ,ਕਿੰਨਾਂ ਲੱਭਿਆ, ਮਸਾਂ ਥਿਆਈ ਵਰਦੀ।
ਚੇਲੇ ਲੀਡਰਾਂ ਦੇ, ਲੋਕਾਂ ਤੋਂ ਨੋਟ ਖਾਂਦੇ, ਲੱਖਾਂ ਵਿੱਚ ਵੀ ਵਿਕੇ-ਵਿਕਾਏ ਵਰਦੀ।
ਗੋਲ਼ੀ ਕਾਂਡ ‘ਚੁ ਫਿਰੇ, ਬੇਦਾਗ਼ ਬਣਦੀ, ਲੋਕਾਂ ਸਾਹਮਣੇ ਪਈਂ ਹੈ, ਆਈ ਵਰਦੀ।
ਕਈਂ ਥਾਈਂ ਤਾਂ ਸੱਚ ਦੇ ਨਾਲ ਖੜਦੀ,ਕਈਂ ਥਾਈਂ ਇਹ ਜ਼ੁਲਮ ਵੀ ਢਾਹੇ ਵਰਦੀ।
ਨਾਕਿਆਂ ਉੱਤੇ ਵੇਖੀ ਮੈਂ,ਕਹਿਰ ਕਰਦੀ,ਦੋ ਨੰਬਰ ਦਾ ਪੈਸਾ ਬਣਾਏ ਵਰਦੀ।
ਚਿੱਟੇ ਕਾਲੇ ਦੇ ਧੰਦੇ ‘ਚੁ ਸਾਥ ਦਿੰਦੀ, ਨਸ਼ਾ ਆਪ ਵੀ ਛਕੇ-ਛਕਾਏ ਵਰਦੀ‌।
ਝੂਠੇ ਪਰਚੇ ਤੇ ਕਿੰਨੇ ਹੀ ਕੇਸ਼ ਮੜ੍ਹਦੀ, ਵਿੱਚ ਥਾਣਿਆਂ ਬੜਾ ਸਤਾਏ ਵਰਦੀ।
ਲੀਡਰਾਂ ਅੱਗੇ ਇਹ, ਸਦਾ ਹੀ ਪੂਛ ਮਾਰੇ,ਮਾੜੇ ਬੰਦੇ ਨੂੰ ਸਦਾ ਡਰਾਏ ਵਰਦੀ।
ਝੂਠੇ ਮੁਕਾਬਲੇ ਬਣਾ ਜੋ ਪੁੱਤ ਮਾਰੇ, ਵਿੱਚ ਕੋਟ ਦੇ ਸਜ਼ਾ ਇਹ ਪਾਏ ਵਰਦੀ।
ਓਹਦੀ ਰਜ਼ਾ ‘ਚੁ ਰਹਿ ਕੇ ਹੀ ਕੰਮ ਕਰੀਏ, ਓਹੀ ਪਾਏ ਤੇ ਓਹੀ ਲਹਾਏ ਵਰਦੀ।
‘ਸੰਦੀਪ’ ਸਲੂਟ ਹੈ ,ਉਹਨਾਂ ਯੋਧਿਆਂ ਨੂੰ, ਵਫ਼ਾਦਾਰੀ ਦੀ ਜਿੰਨਾਂ ਨੇ ਪਾਈ ਵਰਦੀ।

ਸੰਦੀਪ ਸਿੰਘ “ਬਖੋਪੀਰ”
ਸੰਪਰਕ:-9815321017

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleनक्सलवादी आंदोलन में महिलाओं की भूमिका: लोकतंत्र में हिंसा व गन तंत्र का कोई स्थान नहीं
Next articleਡੇਂਗੂ ਤੋਂ ਬਚਾਅ ਲਈ ਡੇਂਗੂ ਲਾਰਵੇ ਦੀ ਲਗਾਤਾਰ ਕੀਤੀ ਜਾ ਰਹੀ ਹੈ ਚੈਕਿੰਗ : ਸਹਾਇਕ ਮਲੇਰੀਆ ਅਫ਼ਸਰ