ਇੱਕ ਬੜੀ ਪਿਆਰੀ

ਮਨਜੀਤ ਕੌਰ ਧੀਮਾਨ,           
         (ਸਮਾਜ ਵੀਕਲੀ)
ਇੱਕ ਬੜੀ ਪਿਆਰੀ ਨਖਰੀਲੀ ਜਿਹੀ,
ਕੁੜੀ ਸ਼ਰਮਾਂ ਤੋਂ ਵੀ ਸ਼ਰਮੀਲੀ ਜਿਹੀ।
ਨੈਣ ਮਸਤ ਕਲੇਜੜੇ ਧਾਹ ਪਾਉਂਦੇ,
ਕੱਦ ਕਾਠ ਦੀ ਛੈਲ ਛਬੀਲੀ ਜਿਹੀ।
ਇੱਕ ਬੜੀ….
ਹੱਸਦੀ ਦੇ ਨਾਲ਼ ਹਾਸੇ ਹੱਸਦੇ,
ਰੋਂਦੀ ਤੋਂ ਰੋਣੇ ਦੂਰ ਪਰੇ ਨੱਸਦੇ।
ਫੁੱਲਾਂ ਦੇ ਜਦੋਂ ਸਾਹਵੇਂ ਆਉਂਦੀ,
ਆਪੋ ਆਪਣਾ ਨਾਂ ਪਏ ਦੱਸਦੇ।
ਠੰਡੀ ਠਾਰ ਬੋਲ਼ੇ ਬੋਲ਼ੀ ਪਿਆਰੀ,
ਪਾਣੀ ‘ਚ ਡਿੱਗੀ ਬਰਫੀਲੀ ਜਿਹੀ।
ਇੱਕ ਬੜੀ ਪਿਆਰੀ….
ਓਹਦੀ ਤੋਰ ਮੋਰਨੀ ਵਰਗੀ,
ਚੋਬਰਾਂ ਨੂੰ ਇਸ਼ਾਰੇ ਕਰਗੀ।
ਤੇਰੇ ਹੁਸਨ ਦੀ ਚਮਕਾਰ ਨਾਲ,
ਕਈਆਂ ਦੀ ਮਤ ਹੀ ਮਰਗੀ।
ਧੌਣ ਉੱਚੀ ਕਰਕੇ ਤੁਰਦੀ,
ਰੱਖਦੀ ਮੜ੍ਹਕ ਨੁਕੀਲੀ ਜਿਹੀ।
ਇੱਕ ਬੜੀ ਪਿਆਰੀ…….
ਹੁਣ ਹੋਰ ਤਾਰੀਫ਼ ਕੀ ਕਰਾਂ,
ਦੀਵੇ ਦੀ ਲੋਅ ਹੱਥ ਤੇ ਧਰਾਂ।
ਉਹ ਆਖੇ ਤਾਂ ਸਹੀ ਇੱਕ ਵਾਰ,
ਕਿ ਓਹਦੀ ਥਾਏਂ ਜੇ ਮੈਂ ਨਾ ਮਰਾਂ।
ਉਹ ਤਾਰਿਆਂ ਨੂੰ ਪਾਉਂਦੀ ਮਾਤ,
ਚੁੰਨੀ ਚਮਕੇ ਚਮਕੀਲੀ ਜਿਹੀ।
ਇੱਕ ਬੜੀ…..
ਮਨਜੀਤ ਕੌਰ ਧੀਮਾਨ, 
 ਸ਼ੇਰਪੁਰ, ਲੁਧਿਆਣਾ। 
 ਸੰ:9464633059
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਅਦਬੀ ਪੰਗੇ
Next article2 ਅਕਤੂਬਰ ਫਿਲੌਰ ਰੈਲੀ ਵਿੱਚ ਹੋਵਾਂਗੇ ਵੱਡੀ ਗਿਣਤੀ ਵਿੱਚ ਸ਼ਾਮਲ- ਨਿਰਮਲ ਸੰਗਤਪੁਰ