(ਸਮਾਜ ਵੀਕਲੀ)
ਗਲੀਆਂ ਸੁਨੀਆਂ ਕੋਈ ਨੀ ਦਿਸਦਾ
ਮੈਂ ਲਭਦਾ ਰਿਹਾ ਆੜੀ ਨੂੰ
ਪੈਸੇ ਵਾਲਾ ਦੈਤ ਨਿਗਲ਼ ਗਿਆ
ਸਾਰੀ ਦੁਨੀਆਂ ਦਾਰੀ ਨੂੰ
ਹੱਥਾਂ ਵਾਲੀ ਛੋਹ ਭੁਲਾਤੀ
ਰੰਭੇ, ਦਾਤੀਆਂ ਕਹੀਆ ਨੇ
ਰੱਬਾ ਮੇਰੇ ਦੇਸ਼ ਵਿਚੋਂ ਜਿਵੇਂ ਖੁਸ਼ੀਆਂ
ਹੀ ਉਡ ਗਈਆ ਨੇ
ਪਹਿਲਾਂ ਵਾਲਾ ਦੌਰ ਨਹੀਂ ਲੱਭਦਾ
ਹਾਸੇ ਰਹੇ ਨਾ ਠੱਠੇ ਜੀ
ਨਾ ਉਹ ਬੋਹੜ ਨਾ ਸੱਥਾਂ ਰਹੀਆਂ
ਲੋਕ ਨਾ ਬੈਠਣ ਕੱਠੇ ਜੀ
ਪੈਦਲ ਤੁਰਨ ਤਾਂ ਲੱਤਾਂ ਫੁੱਲ ਦੀਆਂ
ਗੱਡੀਆਂ ਸਭ ਨੇ ਲਈਆ ਨੇ
ਰੱਬਾ ਮੇਰੇ ਦੇਸ਼ ਵਿਚੋਂ ਜਿਵੇਂ ਖੁਸ਼ੀਆਂ
ਹੀ ਉਠ ਗਈਆ ਨੇ
ਸ਼ੀਸ਼ੇ ਮੋਹਰੇ ਖੜ ਖੜ ਦੇਖੇਂ ਛੱਡ
ਬੈਠਾ ਸਰਦਾਰੀ ਨੂੰ
ਆਪਣੇ ਹੱਥੀਂ ਆਪ ਕਟਾ ਆਇਆ
ਜੋ ਮੁਛ ਤੇ ਦਾੜੀ ਨੂੰ
ਪੰਜਾਬ ਪੰਜਾਬੀ ਜੜ ਤੋਂ ਪੁੱਟਤੀ
ਕਈ ਬੇ ਸੁੱਰੇ ਗਵੀਆਂ ਨੇ
ਰੱਬਾ ਮੇਰੇ ਦੇਸ਼ ਦੇ ਵਿਚੋਂ ਖੁਸ਼ੀਆਂ
ਹੀ ਉਡ ਗਈਆ ਨੇ
ਦਿਉਰ ਨੂੰ ਹੁਣ ਨਹੀਂ ਭਾਬੀ ਲੱਭਣੀ
ਸਭ ਦੇ ਇਕ ਬੱਚਾ ਜੀ
ਨਾ ਚਾਚਾ ਨਾ ਤਾਇਆ ਲੱਭਣਾ
ਮਾਸੀਆਂ ਦਾ ਕੰਮ ਕੱਚਾ ਜੀ
ਨਵੀਂ ਪੀੜ੍ਹੀ ਤਾਂ ਬਾਹਰ ਨੂੰ ਤੁਰ ਪਈ
ਦੇਸ਼ ਸਾਭ ਲਿਆ ਬਈਆਂ ਨੇ
ਰੱਬਾ ਮੇਰੇ ਦੇਸ਼ ਵਿਚੋਂ ਜਿਵੇਂ ਖੁਸ਼ੀਆਂ
ਹੀ ਉਡ ਗਈਆ ਨੇ।
ਚੋਕੀ ਦਾਰ ਹੀ ਕਰ ਗਿਆ ਚੋਰੀ
ਲੋਕੀ ਸੁੱਤੇ ਰਹਿ ਗਏ ਜੀ
ਘਿਓ ਤੇ ਦੁਧ ਮੱਖਣਾਂ ਦੇ ਸ਼ੌਂਕੀ
ਚਿੱਟੇ ਦੇ ਵਸ ਪੈ ਗਏ ਜੀ
ਪੁਰਖਿਆਂ ਦੀਆਂ ਜ਼ਮੀਨਾਂ ਵਿੱਕੀਆਂ
ਦੋ ਨੰਬਰੀਆਂ ਲਈਆਂ ਨੇ
ਰੱਬਾ ਮੇਰੇ ਦੇਸ਼ ਦੀਆਂ ਜਿਵੇਂ
ਖੁਸ਼ੀਆਂ ਹੀ ਉਡ ਗਈਆ ਨੇ।
ਪਤਾਂ ਨਹੀ ਕੀ ਇਸ ਵਿਚ ਰੱਖਿਆ
ਲੜਦੇ ਲੋਕੀ ਪੰਚੀ ਨੂੰ
ਪਿੰਡ ਦਾ ਸਭ ਤੋਂ ਅਨਪੜ੍ਹ ਬੰਦਾ
ਚੁਣਿਆ ਹੈ ਸਰਪੰਚੀ ਨੂੰ
ਪਿੰਡ ਲਈ ਕੁਝ ਵੀ ਕਰ ਨਾ ਸਕਿਆ
ਵੋਟਾਂ ਖੂਹ ਵਿਚ ਪਈਆਂ ਨੇ
ਰੱਬਾ ਮੇਰੇ ਦੇਸ਼ ਦੀਆਂ ਜਿਵੇਂ
ਖੁਸ਼ੀਆਂ ਹੀ ਉਡ ਗਈਆ ਨੇ।
ਦੇਸ਼ ਮੇਰੇ ਦੇ ਦਰਿਆ ਜਿਨੇ
ਸੁਕ ਕੇ ਹੋ ਗਏ ਨਹਿਰਾਂ ਦੀ
ਫਸਲਾਂ ਦੇ ਤੱਤ ਤੁਰ ਗਏ ਕਿਧਰੇ
ਰਹਿ ਗਈਆ ਨੇ ਜ਼ਹਿਰਾਂ ਦੀ
ਮਤਲਬ ਦੀ ਲਗੇ ਦੁਨੀਆਂ ਚੰਦੀ
ਸਾਥ ਛੱਡ ਤੇ ਸਈਆਂ ਨੇ
ਰੱਬਾ ਮੇਰੇ ਦੇਸ਼ ਦੀਆਂ ਜਿਵੇਂ
ਖੁਸ਼ੀਆਂ ਹੀ ਉਡ ਗਈਆ ਨੇ ।
ਪੱਤਰਕਾਰ ਹਰਜਿੰਦਰ ਸਿੰਘ ਚੰਦੀ
ਮਹਿਤਪੁਰ ਨਕੋਦਰ ਜਲੰਧਰ
9814601638
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly