ਜਲੰਧਰ, ਫਿਲੌਰ, ਅੱਪਰਾ (ਜੱਸੀ)-ਬੀਤੇ ਦਿਨੀਂ ਪੰਜਾਬ ਸਰਕਾਰ ਵਲੋਂ ਬਣਾਏ “ਸਕੂਲ ਆਫ਼ ਐਮੀਨਸ ” ਜਿਸਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਕੌਮੀ ਕਨਵਿਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਅੰਮ੍ਰਿਤਸਰ ਵਿਖ਼ੇ ਕੀਤਾ ਗਿਆ ਸੀ, ਇਸ ਉੱਤਮ ਸਿੱਖਿਆ ਵਾਲੇ ਸਕੂਲ ਬਾਰੇ ਦਸਦਿਆਂ ਆਪ ਪੰਜਾਬ ਦੇ ਆਗੂ ਸੁਖਦੀਪ ਅੱਪਰਾ ਨੇ ਕਿਹਾ ਕਿ ਇਹ ਸਕੂਲ ਨਹੀਂ ਬਲਕਿ ਇਕ ਕ੍ਰਾਂਤੀ ਦੀ ਸ਼ੁਰੂਅਤ ਹੋ ਚੁੱਕੀ ਹੈ ਜੋ ਬਾਕੀ ਦੇਸ਼ ਲਈ ਮਿਸਾਲ ਬਣੇਗਾ
ਅੱਪਰਾ ਨੇ ਕਿਹਾ ਕਿ ਦਿੱਲੀ ਵਿਖ਼ੇ ਕੇਜਰੀਵਾਲ ਸਰਕਾਰ ਵਲੋਂ ਬਣਾਏ ਸਕੂਲਾਂ ਦੀ ਤਰਜ ਤੇ ਇਹੋ ਜਿਹੇ ਉੱਤਮ ਸਿੱਖਿਆ ਵਾਲੇ ਸਕੂਲ ਪੂਰੇ ਪੰਜਾਬ ਚ ਖੋਲ੍ਹੇ ਜਾਣਗੇ ਜਿਸ ਚ ਵੱਡੇ ਵੱਡੇ ਪ੍ਰਾਈਵੇਟ ਸਕੂਲਾਂ ਤੋਂ ਹਟਕੇ ਬੱਚੇ ਇਥੇ ਦਾਖਲਾ ਲੈਣਾ ਸੁਭਾਗ ਸੱਮਝਣਗੇ
ਅੱਪਰਾ ਨੇ ਕਿਹਾ ਕਿ ਇਹ ਉਹ ਸਕੂਲ ਹੋਣਗੇ ਜਿਥੇ ਇਕ ਜੱਜ ਅਤੇ ਇਕ ਮਜ਼ਦੂਰ ਦੇ ਬੱਚੇ ਇਕੱਠੇ ਪੜਨਗੇ
ਇਹਨਾਂ ਸਕੂਲਾਂ ਚ ਕੇਵਲ ਸਿੱਖਿਆ ਨਹੀਂ ਦਿੱਤੀ ਜਾਵੇਗੀ ਸਗੋਂ ਬੱਚਿਆਂ ਨੂੰ ਉਹਨਾਂ ਦੀ ਰੁਚੀ ਅਨੁਸਾਰ ਆਪਣਾ ਭਵਿੱਖ ਸਮਝਣ ਦੇ ਕਾਬਲ ਬਣਾਇਆ ਜਾਵੇਗਾ
ਓਹਨਾ ਕਿਹਾ ਕਿ ਇਸ ਤਰਾਂ ਦੇ ਸਕੂਲ ਹਰ ਵਿਧਾਨ ਸਭਾ ਹਲਕੇ ਚ ਖੋਲ੍ਹੇ ਜਾਣਗੇ ਅਤੇ ਆਉਣ ਵਾਲੇ ਸਾਲਾਂ ਚ ਇਹਨਾਂ ਦੀ ਗਿਣਤੀ ਚ ਵਾਧਾ ਕੀਤਾ ਜਾਵੇਗਾ, ਅੱਪਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਿੱਖਿਆ ਦੇ ਖੇਤਰ ਚ 100% ਵਧੀਆ ਨਤੀਜੇ ਪੰਜਾਬ ਦੇ ਲੋਕਾਂ ਨੂੰ ਦੇਣਗੇ ਤਾਂ ਜੋ ਪੰਜਾਬ ਦੀ ਜਨਤਾ ਨੂੰ ਸਰਕਾਰ ਦੇ ਕਾਰਜਾਂ ਤੇ ਮਾਣ ਹੋਵੇਗਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly