ਸੰਯੁਕਤ ਕਿਸਾਨ ਮੋਰਚੇ ਵੱਲੋ ਹੜ੍ਹ ਪ੍ਰਭਾਵਤ ਲੋਕਾਂ ਨੂੰ ਬਣਦਾ ਮੁਆਵਜ਼ਾ ਅਤੇ ਹੋਰ ਰਾਹਤ ਦਿਵਾਉਣ ਨੂੰ ਲੈ ਕੇ ਤਿੰਨ ਰੋਜਾ ਰੋਸ ਧਰਨਾ ਸਮਾਪਤ

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਮੰਗ ਪੱਤਰ ਨਾ ਲੈਣ ਕਾਰਣ ਰੋਸ
ਪੰਜਾਬ ਸਰਕਾਰ ਹਰ ਫਰੰਟ ਤੇ ਫ਼ੇਲ ਸਾਬਿਤ ਹੋਈ- ਬਲਦੇਵ ਸਿੰਘ 
ਕੇਜਰੀਵਾਲ ਨੂੰ ਸੈਰ ਕਰਾਉਣ ਵਿੱਚ ਰੁੱਝਿਆ ਮੁੱਖਮੰਤਰੀ ਭਗਵੰਤ ਮਾਨ – ਕਿਸਾਨ ਆਗੂ 
ਕਪੂਰਥਲਾ, 13 ਸਤੰਬਰ(ਕੌੜਾ)- ਸੰਯੁਕਤ ਕਿਸਾਨ ਮੋਰਚੇ ਵੱਲੋ ਹੜ੍ਹ ਪ੍ਰਭਾਵਤ ਲੋਕਾਂ ਨੂੰ ਬਣਦਾ ਮੁਆਵਜ਼ਾ ਅਤੇ ਹੋਰ ਰਾਹਤ ਦਿਵਾਉਣ ਦੀ ਖਾਤਰ  ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਦਫਤਰ ਨੇੜੇ ਨਿਰਮਲ ਕੁਟੀਆ ਦੇ ਸਾਹਮਣੇ ਪਵਿੱਤਰ ਵੇਈਂ ਕਿਨਾਰੇ ਪਿਛਲੇ ਤਿੰਨ ਦਿਨਾਂ ਤੋਂ ਦਿੱਤਾ ਜਾ ਰਿਹਾ ਰੋਸ ਧਰਨਾ ਅੱਜ ਭਾਰਤ ਨਿਰਮਾਣ ਮਜਦੂਰ ਯੂਨੀਅਨ ਦੇ ਕਾਮਰੇਡ ਬਲਦੇਵ ਸਿੰਘ,ਰਸ਼ਪਾਲ ਸਿੰਘ,ਰਘਬੀਰ ਸਿੰਘ ਮਹਿਰਵਾਲਾ ਕਿਰਤੀ ਕਿਸਾਨ ਯੂਨੀਅਨ ਤੇ ਸਾਧੂ ਸਿੰਘ ਡੱਲਾ ਦੀ ਪ੍ਰਧਾਨਗੀ ਹੇਠ ਰੋਸ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਕਾਮਰੇਡ ਰਸ਼ਪਾਲ ਸਿੰਘ ਜਨਰਲ ਸਕੱਤਰ ਕਿਰਤੀ ਕਿਸਾਨ ਯੂਨੀਅਨ ਪੰਜਾਬ, ਸੰਯੁਕਤ ਕਿਸਾਨ ਮੋਰਚੇ ਦੇ ਕਨਵੀਨਰ ਐਡਵੋਕੇਟ ਰਜਿੰਦਰ ਸਿੰਘ ਰਾਣਾ, ਪੇਂਡੂ ਮਜਦੂਰ ਯੂਨੀਅਨ ਦੇ ਨਿਰਮਲ ਸਿੰਘ ਸ਼ੇਰਪੁਰ ਸਧਾ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਸੁਚਾ ਸਿੰਘ ਮਿਰਜਾਪੁਰ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੁਖਚੈਨ ਸਿੰਘ, ਨੰਬਰਦਾਰ ਯੂਨੀਅਨ ਦੇ ਹਰਵੰਤ ਸਿੰਘ ਵੜੈਚ, ਕੁੱਲ ਹਿੰਦ ਕਿਸਾਨ ਸਭਾ ਦੇ ਮਾਸਟਰ ਚਰਨ ਸਿੰਘ ਹੈਬਤਪੁਰ ਆਦਿ ਨੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਕਿ ਹੜ੍ਹਾਂ ਨਾਲ ਕਿਸਾਨਾਂ ਦੇ ਹੋਏ ਨੁਕਸਾਨ ਦਾ ਉਨਾਂ ਨੂੰ ਤੁਰੰਤ ਮੁਆਵਜਾ ਦਿੱਤਾ ਜਾਵੇ ਤਾਂ ਜੋ ਉਹ ਆਪਣੀ ਰੋਟੀ ਪਾਣੀ ਦਾ ਜੁਗਾੜ ਕਰ ਸਕਣ। ਬੁਲਾਰੇ ਨੇ ਵੀ ਕਿਹਾ ਕਿ ਮੁੱਖ ਮੰਤਰੀ ਸਾਹਿਬ ਕੇਜਰੀਵਾਲ ਦੀ ਸੈਰ ਕਰਵਾਉਣ ਵਿੱਚ ਰੁੱਝੇ ਹੋਏ ਹਨ ਅਤੇ ਉਨ੍ਹਾਂ ਨੂੰ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਕੋਈ ਫ਼ਿਕਰ ਨਹੀਂ ਹੈ।
ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਿਲ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਉਹ ਹੜ੍ਹ ਪ੍ਰਭਾਵਿਤ ਲੋਕਾਂ ਦੀ ਛੇਤੀ ਸਾਰ ਲੈਣ। ਸਮਾਪਤੀ ਮੌਕੇ ਬੁਲਾਰਿਆਂ ਨੇ ਇਹ ਵੀ ਕਿਹਾ ਕਿ ਉਹ ਤਿੰਨ ਦਿਨ ਤੋਂ ਧਰਨਾ ਦੇ ਰਹੇ ਹਨ। ਪ੍ਰੰਤੂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਉਨ੍ਹਾਂ ਦਾ ਮੰਗ ਪੱਤਰ ਲੈਣ ਨਹੀਂ ਪੁੱਜੇ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਧਰਮਿੰਦਰ ਸਿੰਘ ਸਟੇਜ ਸਕੱਤਰ, ਅਮਰਜੀਤ ਸਿੰਘ ਰਾਣਾ ਸੈਦੋਵਾਲ, ਨੰਬਰਦਾਰ ਸਰਵਣ ਸਿੰਘ, ਅਵਤਾਰ ਸਿੰਘ ਜਨਰਲ ਸਕੱਤਰ, ਗੁਰਦੇਵ ਸਿੰਘ, ਮਦਨ ਲਾਲ ਕੰਡਾ, ਸੁਰਜੀਤ ਸਿੰਘ ਟਿੱਬਾ, ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦੇ ਪਰਮਜੀਤ ਸਿੰਘ ਬਾਉਪੁਰ, ਸਾਹਿਤ ਸਭਾ ਦੇ ਨਰਿੰਦਰ ਸਿੰਘ ਸੋਨੀਆ, ਪੰਜਾਬ ਖੇਤ ਮਜ਼ਦੂਰ ਸਭਾ ਦੇ ਸੁਰਜੀਤ ਸਿੰਘ ਠੱਠਾ, ਗਿਆਨ ਚੰਦ ਸ਼ਤਾਬਗੜ੍ਹ, ਮੰਗਲ ਸਿੰਘ ਕਬੀਰਪੁਰ, ਰੇਸ਼ਮ ਸਿੰਘ, ਮੁਖਤਾਰ ਸਿੰਘ, ਬਲਵੀਰ ਸਿੰਘ, ਬਲਕਾਰ ਸਿੰਘ ਹਰਨਾਮਪੁਰ, ਜਸਵਿੰਦਰ ਸਿੰਘ ਮੰਗੁਪੂਰ, ਸਰਪੰਚ ਮਲਕੀਤ ਸਿੰਘ ਮੀਰੇ, ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਮਾਸਟਰ ਸ਼ਿੰਗਾਰਾ ਸਿੰਘ, ਬਲਬੀਰ ਸਿੰਘ ਮਨਜੀਤ ਸਿੰਘ, ਬਲਦੇਵ ਸਿੰਘ, ਪਿਆਰਾ ਸਿੰਘ ਠੱਟਾ, ਗੁਰਚਰਨ ਸਿੰਘ ਕੜਾਲ ਕਲਾਂ, ਛਿੰਦਰਪਾਲ ਸਿੰਘ, ਰਣਜੀਤ ਸਿੰਘ ਆਦਿ ਵੀ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕਪੂਰਥਲਾ ਦੇ ਦੁਕਾਨਦਾਰ ਆਗੂਆਂ ਦੀ ਨਗਰ ਨਿਗਮ ਕਮਿਸ਼ਨਰ ਨਾਲ਼ ਹੋਈ ਵਿਸ਼ੇਸ਼ ਮੀਟਿੰਗ  
Next articleਚਿੱਟਾ ਧੂਆਂ (ਪੰਜਾਬੀ ਕਹਾਣੀ)