ਅਧਿਆਪਕ ਦਲ ਵੱਲੋਂ ਪ੍ਰਿੰਸੀਪਲ ਮਨਜੀਤ ਸਿੰਘ ਤੇ ਪ੍ਰਿੰਸੀਪਲ ਰਵਿੰਦਰ ਕੌਰ ਨੂੰ ਅਧਿਆਪਕ ਰਾਜ ਪੁਰਸਕਾਰ ਮਿਲਣ ਤੇ ਮੁਬਾਰਕਬਾਦ

ਅਧਿਆਪਕਾਂ ਦੀ ਮਿਹਨਤ ਦਾ ਮੁੱਲ ਸਿੱਖਿਆ ਵਿਭਾਗ ਨੇ ਪਾਰਦਰਸ਼ੀ ਢੰਗ ਨਾਲ ਪੁਰਸਕਾਰ ਚੋਣ ਨਾਲ ਮੋੜਿਆ – ਸੁਖਦਿਆਲ ਝੰਡ
ਕਪੂਰਥਲਾ, 4 ਸਤੰਬਰ (ਕੌੜਾ)- ਸਿੱਖਿਆ ਵਿਭਾਗ ਪੰਜਾਬ ਦੁਆਰਾ ਅਧਿਆਪਕ ਦਿਵਸ ਤੇ ਪ੍ਰਿੰਸੀਪਲ ਮਨਜੀਤ ਸਿੰਘ ਹੈਬਤਪੁਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਂਜਲੀ, ਪ੍ਰਿੰਸੀਪਲ ਰਵਿੰਦਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਲੇਰਖਾਨਪੁਰ ਨੂੰ ਅਧਿਆਪਕ ਰਾਜ ਪੁਰਸਕਾਰ ਮਿਲਣ ਤੇ
ਅਧਿਆਪਕ ਦਲ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਸੁਖਦਿਆਲ ਸਿੰਘ ਝੰਡ  ਤੇ ਮਨਜਿੰਦਰ ਸਿੰਘ ਧੰਜੂ ਸਕੱਤਰ ਜਨਰਲ ਤੇ ਸਮੁੱਚੀ ਅਧਿਆਪਕ ਦਲ ਦੀ ਟੀਮ ਨੇ ਮੁਬਾਰਕਬਾਦ ਦਿੱਤੀ । ਇਸ ਦੌਰਾਨ ਸੁਖਦਿਆਲ ਸਿੰਘ ਝੰਡ ਨੇ ਕਿਹਾ ਕਿ
ਪ੍ਰਿੰਸੀਪਲ ਰਵਿੰਦਰ ਕੌਰ ਤੇ ਪ੍ਰਿੰਸੀਪਲ ਮਨਜੀਤ ਸਿੰਘ ਹੈਬਤਪੁਰ ਨੂੰ ਪੰਜਾਬ ਰਾਜ ਪੁਰਸਕਾਰ ਮਿਲਣ ਨਾਲ ਜਿੱਥੇ ਕਪੂਰਥਲਾ ਜ਼ਿਲ੍ਹੇ ਦਾ ਨਾਂ ਪੂਰੇ ਪੰਜਾਬ ਵਿੱਚ ਰੋਸ਼ਨ ਹੋਇਆ ਹੈ।
ਉਥੇ ਹੀਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੁਆਰਾ ਦਿੱਤੇ , ਇਸ ਪੁਰਸਕਾਰ ਦੀ ਚੋਣ ਨੇ ਇਹ ਵੀ ਸਾਬਿਤ ਕਰ ਦਿੱਤਾ ਹੈ, ਕਿ ਇੱਕ ਅਧਿਆਪਕ ਜੋ ਕਿ ਸਕੂਲ ਦੇ ਵਿਦਿਆਰਥੀ ਦੇ ਸਰਵਪੱਖੀ ਵਿਕਾਸ ਦੇ ਨਾਲ ਨਾਲ ਸਕੂਲਾਂ ਦੀ ਦਿੱਖ ਸੰਵਾਰਨ ਲਈ ਕੀਤੀ ਅਣਥੱਕ ਮਿਹਨਤ ਜੋ ਕਿ ਉਕਤ ਦੋਹਾਂ ਅਧਿਆਪਕਾਂ ਵੱਲੋਂ ਆਪਣੇ ਆਪਣੇ ਸਕੂਲ ਵਿੱਚ ਕੀਤੀ ਗਈ ਸੀ। ਉਸ ਦਾ ਮੁੱਲ ਵੀ ਪਾਰਦਰਸ਼ੀ ਢੰਗ ਨਾਲ ਮੋੜ ਦਿੱਤਾ ਗਿਆ ਹੈ। ਇਸ ਲਈ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵੀ ਵਧਾਈ ਦਾ ਪਾਤਰ ਹੈ।  ਪੁਰਸਕਾਰ ਜੇਤੂ ਦੋਹਾਂ ਅਧਿਆਪਕਾਂ ਵੱਲੋਂ ਆਪਣੇ ਆਪਣੇ ਸਿੱਖਿਆ ਦੇ ਖੇਤਰ ਵਿੱਚ ਨਿਭਾਈਆਂ ਵਡਮੁੱਲੀਆਂ,ਅਹਿਮ ਤੇ ਜੁੰਮੇਵਾਰੀ ਦੀ ਸੇਵਾਵਾਂ ਨੂੰ ਅਧਿਆਪਕ ਦਲ ਹਮੇਸ਼ਾ ਯਾਦ ਰੱਖੇਗਾ। ਉਹਨਾਂ ਕਿਹਾ ਕਿ ਜ਼ਿਲ੍ਹਾ ਕਪੂਰਥਲਾ ਦੇ ਸਮੁੱਚੇ ਅਧਿਆਪਕਾਂ ਵਿੱਚ ਇਹ ਪੁਰਸਕਾਰ ਮਿਲਣ ਨਾਲ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।ਇਸ ਮੌਕੇ ਤੇ ਅਧਿਆਪਕ ਦਲ ਦੀ ਸਮੁੱਚੀ ਟੀਮ ਜਿਸ ਵਿੱਚ ਭਜਨ ਸਿੰਘ ਮਾਨ,ਰਮੇਸ਼ ਕੁਮਾਰ ਭੇਟਾ, ਮੁਖਤਿਆਰ ਲਾਲ ਸਰਪ੍ਰਸਤ, ਜਗਜੀਤ ਸਿੰਘ ਮਿਰਜਾਪੁਰ, ਸ਼ੂੱਭਦਰਸ਼ਨ ਆਨੰਦ, ਅਮਨਦੀਪ ਸਿੰਘ ਵੱਲਣੀ, ਮੇਜਰ ਸਿੰਘ , ਪੰਡਤ ਸਤੀਸ਼ ਟਿੱਬਾ, ਅਮਰੀਕ ਸਿੰਘ ਰੰਧਾਵਾ, ਡਾਕਟਰ ਅਰਵਿੰਦਰ ਸਿੰਘ ਭਰੋਤ, ਮਨਦੀਪ ਸਿੰਘ ਕੋਚ, ਗੁਰਮੀਤ ਸਿਮਘ ਖਾਲਸਾ, ਵਨੀਸ਼ ਸ਼ਰਮਾ, ਰੋਸ਼ਨ ਲਾਲ, ਜਤਿੰਦਰ ਸਿੰਘ ਸ਼ੈਲੀ,ਹਰਦੇਵ ਸਿੰਘ, ਰਕੇਸ਼ ਕਾਲਾ ਸੰਘਿਆ, ਵੱਸਣਦੀਪ ਸਿੰਘ ਜੱਜ ਆਦਿ ਨੇ ਅਧਿਆਪਕ ਰਾਜ ਪੁਰਸਕਾਰ ਮਿਲਣ ਤੇ ਪ੍ਰਿੰਸੀਪਲ ਮਨਜੀਤ ਸਿੰਘ ਹੈਬਤਪੁਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਂਜਲੀ, ਪ੍ਰਿੰਸੀਪਲ ਰਵਿੰਦਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਲੇਰਖਾਨਪੁਰ ਨੂੰ ਮੁਬਾਰਕਬਾਦ ਦਿੱਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰਵਾਸੀ ਭਾਰਤੀ ਨਿਰਮਲ ਸਿੰਘ ਅਮਰੀਕਾ ਵੱਲੋਂ ਜੈਨਪੁਰ ਸਕੂਲ ਨੂੰ ਇੰਨਵਰਟਰ ਭੇਂਟ ਜ਼ਰੂਰਤਮੰਦ ਵਿਦਿਆਰਥੀਆਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ – ਬਲਦੇਵ ਸਿੰਘ 
Next article“ਗੁਰੂ “