ਪੰਚਾਇਤਾਂ ਨੂੰ ਭੰਗ ਕਰਨ ਦਾ ਤੁਗਲਕੀ ਫਰਮਾਨ ਲਿਆ ਵਾਪਿਸ- ਕਮਲ ਹੀਰ

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)-ਕਮਲ ਹੀਰ ਸ਼ੋਸ਼ਲ ਮੀਡੀਆਂ ਇਨਚਾਰਜ਼ ਬੀਜੇਪੀ ਨੇ ਪੈ੍ਸ ਬਿਆਨ ਰਾਹੀ ਦੱਸੀਆਂ ਕਿ ਭਗਵੰਤ ਮਾਨ ਸਰਕਾਰ ਦਾ ਇੱਕ ਹੋਰ ਯੂ-ਟਰਨਦ, ਪੰਚਾਇਤਾਂ ਨੂੰ ਭੰਗ ਕਰਨ ਦਾ ਤੁਗਲਕੀ ਫਰਮਾਨ ਲਿਆ ਵਾਪਿਸ,ਅਣਜਾਣ ਮੁੱਖ ਮੰਤਰੀ ਤੇ ਗੈਰ ਤਜ਼ੁਰਬੇਕਾਰ ਸਰਕਾਰ ਚੁਣਨ ਦੀ ਸਜ਼ਾ ਭੁਗਤ ਰਿਹਾ ਹੈ ਪੰਜਾਬ।
ਹੀਰ ਨੇ ਇਹ ਵੀ ਕਹਿ ਕੇ ਆਖਿਆਂ ਕੇ ਭਗਵੰਤ ਮਾਨ ਸਰਕਾਰ ਵੱਲੋਂ ਲਗਾਤਾਰ ਲਏ ਜਾ ਰਹੇ ਗਲਤ ਤੇ ਮੂਰਖਤਾਪੂਰਨ ਫੈਸਲਿਆਂ ਦੀ ਲਿਸਟ ਦਿਨੋ ਦਿਨ ਲੰਮੀ ਹੁੰਦੀ ਜਾ ਰਹੀ ਹੈ। ਪਹਿਲਾਂ ਸੁਰੱਖਿਆ ਵਾਪਸ ਲੈਣ ਤੇ ਇਸ ਸਬੰਧੀ ਜਾਣਕਾਰੀ ਜਨਤਕ ਕਰਨ ਦੀ ਵੱਡੀ ਮੂਰਖਤਾ ਵਾਲੀ ਕਾਰਵਾਈ ਕੀਤੀ
ਹੀਰ ਨੇ ਪੱਤਰਕਾਰਾ ਨਾਲ ਗੱਲ ਕਰਦਿਆਂ ਆਖਿਆਂ ਕੇ ਸਿੱਧੂ ਮੂਸੇਵਾਲ ਵਰਗੇ ਪੰਜਾਬ ਦੇ ਹੀਰੇ ਨੂੰ ਗਵਾਉਣ ਤੋਂ ਬਾਅਦ ਇਹ ਫੈਸਲਾ ਵਾਪਿਸ ਲਿਆ, ਭਗਵੰਤ ਮਾਨ ਸਰਕਾਰ ਵੱਲੋਂ ਫਿਰ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਦੋਸ਼ੀ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਸਬੰਧੀ ਝੂਠਾ ਦਾਅਵਾ ਕੀਤਾ ਫਿਰ ਇਸ ਦਾਅਵੇ ਤੋਂ ਭੱਜੇ, ਪੰਜਾਬ ਵਿੱਚ BMW ਦੇ ਪਲਾਂਟ ਬਾਰੇ ਝੂਠ ਬੋਲਿਆ ਫਿਰ ਮੁੱਕਰਿਆ, ਮੂੰਗੀ ਤੇ MSP ਦੇਣ ਦੇ ਵਾਅਦੇ ਤੋਂ ਭੱਜਾ, ਝੋਨੇ ਦੀ ਸਿੱਧੀ ਬਿਜਾਈ ਤੇ ਪੈਸੇ ਦੇਣ ਦਾ ਵਾਅਦਾ ਕਰਕੇ ਮੁੱਕਰਿਆ, ਪਰਾਲ਼ੀ ਨਾ ਸਾੜਨ ਤੇ ਪੈਸੇ ਦੇਣ ਤੋਂ ਮੁੱਕਰਿਆ,ਹੜ ਪੀੜਤਾ ਨਾਲ ਵੱਡਾ ਮਜ਼ਾਕ ਮਰੀ ਮੁਗਰੀ ਦੇ ਪੈਸੇ,ਮਰੀ ਬੱਕਰੀ ਦੇ ਪੈਸੇ,ਝੋਨੇ ਦੇ ਕੱਦੂ ਦੇ ਪੈਸੇ,ਫਿਰ ਦੁਬਾਰਾ ਝੋਨਾ ਲਾਉਣ ਦੇ ਪੈਸੇ, ਅਜਿਹੇ ਅਨੇਕਾਂ ਯੂ ਟਰਨ ਲੈਣ ਤੋਂ ਬਾਅਦ ਹੁਣ ਪੰਚਾਇਤਾਂ ਭੰਗ  ਕਰਨ ਦੇ ਮੁੱਦੇ ਤੇ ਜੋ ਯੂ -ਟਰਨਦ,ਭਗਵੰਤ ਸਰਕਾਰ ਨੇ ਕੱਟਿਆ ਹੈ ਉਸ ਤੋਂ ਬਾਅਦ ਪੰਜਾਬੀ ਇੱਕ ਅਨਾੜੀ ਨੂੰ ਮੁੱਖ ਮੰਤਰੀ ਵੱਜੋਂ ਚੁਣਨ ਦੇ ਆਪਣੇ ਫੈਸਲੇ ਤੇ ਪੰਜਾਬ ਦੇ ਲੋਕ ਪਛਤਾ ਰਹੇ ਹਨ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article5 ਸਤੰਬਰ- ਕੌਮੀ ਅਧਿਆਪਕ ਦਿਵਸ ਤੇ ਵਿਸ਼ੇਸ਼ :
Next articleਸੰਤ ਮਹਿੰਦਰਪਾਲ ਜੀ ਪੰਡਵਾ ਨੇ ਅੰਬੇਡਕਰ ਸਕੂਲ ਆਫ ਥੌਟ ਡੱਲੇਵਾਲ ਨੂੰ 51 ਹਜ਼ਾਰ ਰੁਪਏ ਦੀ ਸਹਿਯੋਗ ਰਾਸ਼ੀ ਦਿੱਤੀ