ਨਸ਼ਾ

Lakash

(ਸਮਾਜ ਵੀਕਲੀ)

ਨਸ਼ਾ ਇੱਕ ਅਜਿਹੀ ਨਾਮੁਰਾਦ ਬਿਮਾਰੀ ਹੈ। ਜੋ ਸੰਸਾਰ ਦੀ ਜੜ੍ਹਾ ਨੂੰ ਖੋਖਲਾ ਕਰ ਰਹੀ ਹੈ। ਹਰ ਨਸ਼ੇ ਲਈ ਵਰਤੀ ਜਾਨ ਵਾਲੀ ਚੀਜ ਉੱਤੇ ਲਿਖਿਆ ਹੁੰਦਾ ਹੈ ਕਿ ਨਸ਼ਾ ਕਰਨਾ ਸਿਹਤ ਲਈ ਹਾਨੀਕਾਰਕ ਹੈ ਪਰ ਫਿਰ ਵੀ ਮਨੁੱਖ ਨਸ਼ੇ ਦੀ ਲਤ ਵਿੱਚ ਐਨਾ ਅੰਨਾ ਹੋ ਜਾਂਦਾ ਹੈ ਕਿ ਆਪਣਾ ਨੁਕਸਾਨ ਹੁੰਦਿਆਂ ਵੇਖ ਕੇ ਵੀ ਉਹ ਨਸ਼ਾ ਕਰਦਾ ਰਹਿੰਦਾ ਹੈ। ਪੁਰਾਣੇ ਸਮੇ ਵਿੱਚ ਲੋਕ ਇਸ ਦੀ ਵਰਤੋਂ ਬਹੁਤ ਘੱਟ ਕਰਦੇ ਸਨ ਅਤੇ ਉਹ ਸਰੀਰਕ ਤੌਰ ਤੇ ਵੀ ਤੰਦਰੁਸਤ ਹੁੰਦੇ ਸਨ। ਪਰ ਹੁਣ ਇਹ ਨਸ਼ਾ ਇਕ ਸ਼ੋਂਕ ਨਹੀਂ ਇਕ ਬਿਮਾਰੀ ਬਣ ਗਿਆ ਹੈ। ਇਸ ਨੇ ਸਾਰੇ ਭਾਰਤ ਦੀਆਂ ਜੜ੍ਹਾਂ ਨੂੰ ਖੋਖਲਾ ਕਰ ਦਿੱਤਾ ਹੈ। ਇਸ ਦਾ ਸਭ ਤੋਂ ਵੱਡਾ ਪ੍ਰਭਾਵ ਪੰਜ-ਆਬਾਂ ਦੀ ਧਰਤੀ ਕਹੇ ਜਾਣ ਵਾਲ਼ੇ ਪੰਜਾਬ ਤੇ ਪਿਆ ਹੈ। ਪਹਿਲਾਂ ਪੰਜਾਬ ਦੀ ਪਛਾਣ ਅੰਨ ਦਾਤਾ ਦੇ ਰੂਪ ਵਿੱਚ ਹੁੰਦੀ ਸੀ ਪਰ ਹੁਣ ਨਸ਼ਿਆਂ ਪਿੱਛੇ ਲਗ ਕੇ ਪੰਜਾਬੀ ਗਭਰੂ ਆਪਣੀ ‘ ਖੇਤੀਬਾੜੀ ‘ ‘ ਲੋਕ ਕਿੱਤਾ ‘ ‘ ਲੋਕ ਕਲਾ ‘ ਆਦਿ ਭੁੱਲ ਰਹੇ ਹਨ।

ਅੱਜ ਦੇ ਸਮੇਂ ਵਿੱਚ ਸਾਰੇ ਨਹੀਂ ਪਰ ਬਹੁਤੇ ਪੰਜਾਬੀ ਲੋਕ ਮੈਡੀਕਲ ਨਸ਼ੇ ਅਤੇ ਸ਼ਰਾਬ ਵਰਗੇ ਜਾਨਲੇਵਾ ਨਸ਼ਿਆਂ ਦੀ ਲਤ ਵਿੱਚ ਅੰਨ੍ਹੇ ਹੋ ਗਏ ਹਨ। ਬਹੁਤੇ ਲੋਕ ਨਸ਼ੇ ਕਰਕੇ ਘਰ ਵਿੱਚ ਲੜਾਈਆਂ ਕਰਦੇ ਹਨ । ਨਸ਼ੇ ਦੇ ਕਾਰਨ ਮਨੁੱਖ ਬਹੁਤ ਸਾਰੀਆਂ ਭੈੜ੍ਹੀਆਂ ਬਿਮਾਰੀਆਂ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ। ਜਿਵੇਂ ਕਿ – ਕੈਂਸਰ, ਕਾਲਾ ਪੀਲੀਆ, ਫੇਫੜਿਆਂ ਦਾ ਖ਼ਰਾਬ ਹੋਣਾ, ਸਰੀਰ ਦਾ ਅੰਦਰੋਂ ਖੋਖਲਾ ਹੋ ਜਾਣਾ, ਕਿਡਨੀਆਂ ਦਾ ਖਰਾਬ ਹੋਣਾ, ਹਾਰਟ ਅਟੈਕ ਆਉਣਾ ਆਦਿ। ਨਸ਼ੇ ਕਈ ਤਰਾ ਦੇ ਹਨ ਜਿਵੇਂ – ਸ਼ਰਾਬ, ਅਫੀਮ, ਤੰਬਾਕੂ, ਚਰਸ, ਹੈਰੋਇਨ, ਨਸ਼ੇ ਦੀਆ ਗੋਲੀਆਂ,ਸਮੈਕ, ਅਤੇ ਟੀਕੇ ਆਦਿ। ਇਹਨਾਂ ਸਭ ਦਾ ਸਰੀਰ ਉਤੇ ਬਹੁਤ ਭੈੜਾ ਪ੍ਰਭਾਵ ਪੈਂਦਾ ਹੈ। ਪਰ ਇਸ ਦਾ ਭੈੜਾ ਪ੍ਰਭਾਵ ਪੰਜਾਬ ਉੱਤੇ ਵੀ ਪਿਆ ਹੈ। ਪੰਜਾਬ ਨੂੰ ਪਹਿਲਾਂ ਭਾਰਤ ਦਾ ਅੰਨ ਦਾਤਾ ਕਿਹਾ ਜਾਂਦਾ ਸੀ। ਨਸ਼ਿਆਂ ਦੇ ਵਧਦੇ ਪ੍ਰਭਾਵ ਕਾਰਨ ਪੰਜਾਬ ਦੇ ਨੌਜਵਾਨ ਖੇਤੀਬਾੜੀ ਨੂੰ ਛੱਡ ਰਹੇ ਹਨ । ਮਾਂ ਦੀ ਤਰ੍ਹਾਂ ਪੁੱਜੀ ਜਾਣ ਵਾਲੀ ਧਰਤੀ ਨੂੰ ਵੇਚ ਕੇ ਵਿਦੇਸ਼ਾਂ ਵੱਲ ਜਾ ਰਹੇ ਹਨ। ਸਰਕਾਰਾਂ ਵੀ ਇਹਨਾਂ ਮੁੱਦਿਆਂ ਤੇ ਸਿਰਫ਼ ਰਾਜਨੀਤੀ ਹੀ ਕਰਦੀਆਂ ਹਨ। ਰਾਜਨੀਤਕ ਪਾਰਟੀ ਚਾਹੇ ਕੋਈ ਵੀ ਹੋਵੇ ਉਸ ਦਾ ਮੁੱਖ ਮਕਸਦ ਸਿਰਫ਼ ਸੱਤਾ ਹਾਸਿਲ ਕਰਨਾ ਹੀ ਹੁੰਦਾ ਹੈ। ਕਹਿਣ ਨੂੰ ਤਾ ਸਾਰੇ ਹੀ ਕਹਿੰਦੇ ਹਨ ਪਰ ਅਜੇ ਤੱਕ ਕਿਸੇ ਨੇ ਵੀ ਇਸ ਨਾਮੁਰਾਦ ਬਿਮਾਰੀ ਨੂੰ ‘ ਨੱਥ ‘ ਨਹੀਂ ਪਾਈ। ਪੰਜ ਆਬਾਂ ਦੀ ਧਰਤੀ ਕਿਹਾ ਜਾਣ ਵਾਲਾ ਪੰਜਾਬ ਨਸ਼ੇ ਵੱਲ ਡੁੱਬਦਾ ਜਾ ਰਿਹਾ ਹੈ। ਨੌਜਵਾਨ ਆਪਣੇ ਪੁਰਾਣੇ ਸੱਭਿਆਚਾਰ ਨੂੰ ਭੁੱਲਦੇ ਜਾ ਰਹੇ ਹਨ। ਲੋਕ ਖੇਡਾਂ ਵੀ ‘ ਅਲੋਪ ‘ ਹੋ ਰਹੀਆ ਹਨ। ਜਿਹੜੇ ਲੋਕ ਤੰਬਾਕੂ , ਸਿਗਰਟ ਪੀਂਦੇ ਹਨ। ਉਹ ਜਿਹੜੀ ਹਵਾ ਵਿੱਚ ਗੰਦਾ ਧੂੰਆ ਛੱਡਦੇ ਹਨ। ਉਹ ਲੋਕਾਂ ਦੇ ਫੇਫੜਿਆਂ ਵਿੱਚ ਜਾ ਕੇ ਬਿਮਾਰੀਆ ਫੈਲਾਉਂਦਾ ਹੈ ਅਤੇ ਵਾਤਾਵਰਨ ਨੂੰ ਵੀ ਪ੍ਰਦੂਸਤ ਕਰਦਾ ਹੈ। ਜੇ ਕਰ ਅਸੀਂ ਕੈਮੀਕਲ ਨਸ਼ਿਆਂ ਨੂੰ ਅੱਗ ਲਾਈਏ ਤਾਂ ਉਸ ਦਾ ਗੰਦਾ ਧੂੰਆ ਸਾਡੀ ਧਰਤੀ ਮਾਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਇੰਨ੍ਹੇ ਲੋਕ ਕਰੋਨਾ ਨਾਲ ਨਹੀਂ ਮਰੇ ਜਿੰਨੇ ਲੋਕ ਨਸ਼ਿਆਂ ਕਾਰਨ ਮਰ ਚੁੱਕੇ ਹਨ। ਸਰਕਾਰ ਨੇ ਨਸ਼ੇ ਨੂੰ ਬੰਦ ਕਰਨ ਲਈ ਕਈ ‘ ਨਸ਼ਾ ਮੁਕਤੀ ਕੇਂਦਰ ‘ ਖੋਲ੍ਹੇ ਹਨ। ਪਰ ਇਸ ਦਾ ਕੋਈ ਅਸਰ ਨਹੀਂ ਹੋ ਰਿਹਾ। ਜੇਕਰ ਇਸ ਤਰ੍ਹਾਂ ਹੀ ਨੌਜਵਾਨ ਨਸ਼ਾ ਕਰਦੇ ਰਹਿਣਗੇ ਤਾਂ ਸਾਡਾ ਸਮਾਜ ਕਦੇ ਵੀ ਤੱਰਕੀ ਨਹੀਂ ਕਰ ਸਕਦਾ । ਸਰਕਾਰ ਨੂੰ ਚਾਹੀਦਾ ਹੈ ਕਿ ਇਕ ਜੁੱਟ ਹੋ ਕੇ ਇਸ ਨਸ਼ੇ ਵਰਗੇ ‘ ਰਾਕਸ਼ਸ਼ ‘ ਨੂੰ ਨੱਥ ਪਾਉਣ।
ਨਸ਼ਿਆਂ ਦੀ ਰੋਕੋ ਸਰਦਾਰੀ ,
ਨਹੀਂ ਤਾਂ ਰੁਕੇਗੀ ਕੌਮ ਉਸਾਰੀ।

ਨਾਮ – ਲਕਸ਼
ਜਮਾਤ – ਨੌਵੀਂ
ਸਕੂਲ – ਸ.ਹ.ਸ ਘੜਾਮ ਪਟਿਆਲਾ।
ਗਾਈਡ ਅਧਿਆਪਕ – ਚਰਨਜੀਤ ਸਿੰਘ ਰਾਜੌਰ ( ਪੰਜਾਬੀ ਮਾਸਟਰ)

Previous articleਕਵਿਤਾ
Next articleਯੋਗ ਮੁਕਾਬਲੇ ‘ਚ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦਾ ਰਨਯੋਧ ਤੀਜੇ ਸਥਾਨ ‘ਤੇ ਰਿਹਾ