ਸਿਵਲ ਹਸਪਤਾਲ ਬਚਾਓ ਸੰਘਰਸ਼ ਕਮੇਟੀ ਵਲੋਂ ਜਨਤਕ ਲਾਮਬੰਦੀ ਤਹਿਤ ਪਿੰਡ ਮਨਸੂਰਪੁਰ, ਹਰੀਪੁਰ ਖਾਸਲਾ ਅਤੇ ਕੰਗ ਅਰਾਈਆਂ ਵਿਖੇ ਹੋਈਆਂ ਮੀਟਿੰਗਾਂ ਨੂੰ ਭਰਵਾਂ ਹੁੰਗਾਰਾ

2 ਅਕਤੂਬਰ ਨੂੰ ਫਿਲੌਰ ਵਿੱਚ ਹੋਵੇਗਾ ਭਾਰੀ ਜਨਤਕ ਇਕੱਠ
ਫਿਲੌਰ, ਅੱਪਰਾ (ਜੱਸੀ)-ਸਿਵਲ ਹਸਪਤਾਲ ਬਚਾਉ ਸੰਘਰਸ਼ ਕਮੇਟੀ ਦੀ  50 ਦਿਨ 50 ਪਿੰਡ 50 ਮੀਟਿੰਗਾਂ ਪ੍ਰੋਗਰਾਮ ਤਹਿਤ  ਮੀਟਿੰਗ ਪਿੰਡ ਮਨਸੂਰਪੁਰ, ਹਰੀਪੁਰ ਖਾਲਸਾ ਅਤੇ ਕੰਗ ਅਰਾਈਆਂ ਵਿੱਚ ਕੀਤੀਆਂ ਮੀਟਿੰਗਾਂ ਵਿੱਚ ਲੋਕਾਂ ਵਲੋਂ ਭਾਰੀ ਸ਼ਮੂਲੀਅਤ ਕੀਤੀ ਗਈ । ਹਰੀਪੁਰ ਵਿਖੇ ਮੀਟਿੰਗ ਦੀ ਪ੍ਰਧਾਨਗੀ  ਸੁਰਖ ਲਾਲ , ਹਰੀ ਕ੍ਰਿਸ਼ਨ ,ਰਾਮਪਾਲ , ਅਤੇ ਕੰਗ ਅਰਾਈਆਂ ਵਿਖੇ ਸਰਪੰਚ ਮਦਨ ਲਾਲ, ਸਰਬਜੀਤ ਢੇਸੀ,  ਨੇ ਕੀਤੀ  ਇਸ ਮੌਕੇ ਸੰਘਰਸ਼ ਕਮੇਟੀ ਦੇ ਆਗੂ ਜਰਨੈਲ ਫਿਲੌਰ  ,ਵਿਸ਼ਾਲ ਖਹਿਰਾ , ਮਾਸਟਰ ਹੰਸ ਰਾਜ , ਜਸਵੰਤ ਅੱਟੀ, ਪਰਸ਼ੋਤਮ ਫਿਲੌਰ  ਗੌਰਵ ਮਹਿਮੀ ਉਚੇਚੇ ਤੌਰ ਤੇ ਸ਼ਾਮਿਲ ਹੋਏ । ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆ ਨੇ ਕਿਹਾ ਕਿ ਸੂਬੇ ਦੀ ਸਰਕਾਰ ਲੋਕਾਂ ਕੋਲੋ ਸਿਹਤ ਸਹੂਲਤਾਂ ਦੂਰ ਕਰ ਰਹੀ ਹੈ ।ਮੁਹੱਲਾ ਕਲੀਨਿਕਾਂ ਦੇ ਨਾਮ ਉਪਰ ਡਿਸਪੈਂਸਰੀਆਂ ਬੰਦ ਕੀਤੀਆ ਜਾ ਰਹੀਆਂ ਹਨ । ਮੁਹੱਲਾ ਕਲੀਨਿਕਾਂ ਵਿਚੋ ਇਲਾਜ ਨਹੀ ਮਿਲ ਸਕਦਾ ।
ਉਹਨਾ ਕਿਹਾ ਸਾਨੂੰ ਅੱਜ ਹੇਠਲੇ ਤੋ ਲੈ ਕੇ ਦਰਮਿਆਨੇ ਅਤੇ ਉਪਰਲੇ ਪੱਧਰ ਦੀਆਂ ਸਿਹਤ ਸਹੂਲਤਾਂ ਨੂੰ ਬਚਾਉਣ ਲਈ ਲੜਾਈ ਲੜਨ ਦੀ ਲੋੜ ਹੈ । ਉਹਨਾ ਸਿਵਲ ਹਸਪਤਾਲ ਫਿਲੌਰ ਅੰਦਰ ਵੱਖ ਵੱਖ ਖਾਲੀ ਪਈਆਂ ਅਸਾਮੀਆਂ ਬਾਰੇ ਚਾਨਣਾ ਪਾਇਆ ਅਤੇ ਪਿੰਡ ਨਿਵਾਸੀਆਂ ਨੂੰ ਇਸ ਚੱਲ ਰਹੇ ਅੰਦੋਲਨ ਵਿੱਚ ਵੱਧ ਤੋ ਵੱਧ ਸਹਿਯੋਗ ਦੇਣ ਲਈ ਬੇਨਤੀ ਕੀਤੀ । ਉਹਨਾ ਕਿਹਾ ਕਿ ਅੱਜ ਅਜਾਦੀ ਦੇ 76 ਸਾਲ ਬੀਤ ਜਾਣ ਦੇ ਬਾਅਦ ਵੀ ਲੋਕ ਮੁਢਲੀਆਂ ਸਹੂਲਤਾਂ ਨੂੰ ਤਰਸ ਰਹੇ ਨੇ ਉਹਨਾ ਨੇ ਅੱਜ ਇਸ ਲੜੇ ਜਾ ਰਹੇ ਅੰਦੋਲਨ ਵਿੱਚ ਪਾਰਟੀਆਂ ਧਰਮਾ ਤੋ ਉਪਰ ਉੱਠ ਕੇ ਇਸ ਅੰਦੋਲਨ ਵਿੱਚ ਸਾਥ ਦੇਣ ਦੀ ਅਪੀਲ ਕੀਤੀ । ਪਿੰਡ ਹਰੀਪੁਰ ਨਿਵਾਸੀਆਂ ਨੇ ਪਿੰਡ ਵਿਚੋ 16 ਮੈਬਰੀ ਕਮੇਟੀ ਦਾ ਗਠਨ ਕੀਤਾ ਜਿਸ ਵਿੱਚ ਹਰਪ੍ਰੀਤ ਰਾਏ ,ਰਾਮਪਾਲ, ਰਵੀ ,ਨਰਿੰਦਰ ਨਿੰਦੀ ,ਬਲਵੀਰ ਕੁਮਾਰ ,ਗੁਰਦੇਵ ਰਾਮ ,ਕੁਲਦੀਪ ,ਵੀਰ ਪ੍ਰਤਾਪ ,ਹਰੀ ਕ੍ਰਿਸ਼ਨ ,ਅਸ਼ੋਕ ਕੁਮਾਰ ,ਜੋਗਾ ਰਾਮ,ਬਾਬੂ ਮੋਹਣ ਲਾਲ,ਬੰਟੀ , ਮਾ ਬਚਨਾ ਰਾਮ ,ਜਸਵਿੰਦਰ ਪਵਾਰ ,ਸੁਰਖਾ ਰਾਮ ਚੁੱਣੇ ਗਏ , ਕੰਗ ਅਰਾਈਆਂ ਵਿੱਚ ਛੇ ਮੈਂਬਰੀ ਕਮੇਟੀ ਵਿੱਚ ਕੁਲਵੰਤ ਸਿੰਘ, ਹਰਕੰਵਲ ਸਿੰਘ, ਅਮ੍ਰਿਤ ਸਿੰਘ, ਅਮਨਦੀਪ, ਮਦਨ ਲਾਲ,ਸੁਰਿੰਦਰ ਸਿੰਘ ਜੌਹਲ ਆਦਿ ਮੈਂਬਰ ਚੁਣੇ ਗਏ। ਆਖੀਰ ਵਿੱਚ ਮਾਸਟਰ ਬਚਨਾ ਰਾਮ ਜੀ ਨੇ ਮੀਟਿੰਗ ਵਿੱਚ ਆਏ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਸੰਘਰਸ਼ ਕਮੇਟੀ ਨਾਲ ਵਾਅਦਾ ਕੀਤਾ ਕਿ ਸੰਘਰਸ਼ ਕਮੇਟੀ ਦੇ ਹਰੇਕ ਐਕਸ਼ਨ ਵਿੱਚ ਉਹ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਏਹੁ ਹਮਾਰਾ ਜੀਵਣਾ ਹੈ -374
Next articleਲੇਖਾ ਜੋਖਾ