ਫ਼ਰੀਦਕੋਟ/ਭਲੂਰ (ਬੇਅੰਤ ਗਿੱਲ ਭਲੂਰ )-ਰੋਟਰੀ ਕਲੱਬ ਫ਼ਰੀਦਕੋਟ ਵੱਲੋਂ ਮਾਨਵਤਾ ਭਲਾਈ ਕਾਰਜਾਂ ’ਚ ਹਮੇਸ਼ਾ ਮੋਹਰੀ ਰਹਿ ਕੇ ਅਹਿਮ ਭੂਮਿਕਾ ਅਦਾ ਕੀਤੀ ਜਾਂਦੀ ਹੈ। ਇਸੇ ਲੜੀ ’ਚ ਰੋਟਰੀ ਕਲੱਬ ਫ਼ਰੀਦਕੋਟ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਦੇ ਬੱਚਾ ਵਿਭਾਗ ’ਚ ਸਟਾਫ਼ ਦੀ ਮੰਗ ਅਨੁਸਾਰ 4 ਵੱਡੀਆਂ ਵੇਟ ਮਸ਼ੀਨਾਂ ਅਤੇ 3 ਛੋਟੀਆਂ ਵੇਟ ਮਸ਼ੀਨਾਂ ਭੇਟ ਕੀਤੀਆਂ ਗਈਆਂ। ਇਸ ਤੋਂ ਪਹਿਲਾਂ ਵੀ ਇਸ ਸਰਕਾਰੀ ਹਸਪਤਾਲ ਅੰਦਰ ਸਟਾਫ਼ ਦੀ ਮੰਗ ਤੇ ਰੋਟਰੀ ਕਲੱਬ ਫ਼ਰੀਦਕੋਟ ਵੱਲੋਂ ਮਰੀਜ਼ਾਂ ਦੀ ਭਲਾਈ ਨੂੰ ਮੱਦੇਨਜ਼ਰ ਰੱਖਦਿਆਂ ਲੋਂੜੀਦਾ ਸਮਾਨ ਭੇਟ ਕੀਤਾ ਜਾਂਦਾ ਹੈ। ਹੁਣ ਵੇਟ ਮਸ਼ੀਨਾਂ ਭੇਟ ਕਰਨ ਸਮੇਂ ਰੋਟਰੀ ਕਲੱਬ ਦੇ ਪ੍ਰਧਾਨ ਅਰਵਿੰਦ ਛਾਬੜਾ ਅਤੇ ਸਕੱਤਰ ਮਨਪ੍ਰੀਤ ਸਿੰਘ ਨੇ ਕਿਹਾ ਕਿ ਇਸ ਨੇਕ ਕਾਰਜ ਲਈ ਬਹੁਤ ਸਾਰੇ ਸਤਿਕਾਰਯੋਗ ਸੱਜਣਾਂ ਨੇ ਸਹਿਯੋਗ ਦਿੱਤਾ। ਉਨ੍ਹਾਂ ਕਿਹਾ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਪੰਜਾਬ ਭਰ ਅੰਦਰ ਵਿਸ਼ੇਸ਼ ਪਹਿਚਾਣ ਰੱਖਣ ਵਾਲੇ ਪ੍ਰੋਫ਼ੈਸਰ ਅਤੇ ਹੈਡ ਬੱਚਾ ਵਿਭਾਗ ਡਾ.ਸ਼ਸ਼ੀਕਾਂਤ ਧੀਰ, ਡਾ.ਗੁਰਮੀਤ ਕੌਰ, ਡਾ.ਸੀਮਾ ਰਾਏ, ਡਾ.ਵਰੁਣ ਕੌਲ ਅਤੇ ਡਾ.ਅਮਨਪ੍ਰੀਤ ਸੇਠੀ ਦਾ ਧੰਨਵਾਦੀ ਹਾਂ ਜਿਨ੍ਹਾਂ ਦੀ ਯੋਗ ਅਗਵਾਈ ਸਦਕਾ ਰੋਟਰੀ ਨੂੰ ਇਹ ਨੇਕ ਕਾਰਜ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਸ ਮੌਕੇ ਰੋਟਰੀ ਕਲੱਬ ਦੇ ਸੰਜੀਵ ਮਿੱਤਲ, ਭਾਰਤ ਭੂਸ਼ਨ ਸਿੰਗਲਾ, ਸੰਜੀਵ ਗਰਗ ਵਿੱਕੀ, ਅਸ਼ਵਨੀ ਬਾਂਸਲ, ਨਵੀਸ਼ ਛਾਬੜਾ, ਗਗਨਦੀਪ ਸਿੰਗਲਾ, ਇੰਜ.ਜੀਤ ਸਿੰਘ, ਦਵਿੰਦਰ ਸਿੰਘ ਪੰਜਾਬ ਮੋਟਰਜ਼, ਕੇ.ਪੀ.ਸਿੰਘ ਸਰਾਂ, ਆਰਸ਼ ਸੱਚਰ, ਸੁਖਵੰਤ ਸਿੰਘ, ਡਾ.ਵਿਸ਼ਵ ਮੋਹਨ ਗੋਇਲ, ਡਾ.ਮਨਰਾਜ ਕੰਗ ਰੇਡੀਏਸ਼ਨ ਓਨਾਕੌਲਜੀ ਵਿਭਾਗ, ਡਾ.ਅਨੁਸ਼ਲ ਦਹੂਜਾ ਹੱਡੀਆਂ ਦੇ ਮਾਹਿਰ ਵੀ ਹਾਜ਼ਰ ਸਨ। ਇਸ ਮੌਕੇ ਡਾ.ਸ਼ਸ਼ੀ ਕਾਂਤ ਧੀਰ ਨੇ ਰੋਟਰੀ ਕਲੱਬ ਦੇ ਸਾਰੇ ਪਹੁੰਚੇ ਮੈਂਬਰਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly