ਗੀਤ

(ਸਮਾਜ ਵੀਕਲੀ)

ਤੁਰ ਚੱਲੀ ਕੈਨੇਡਾ ਨੂੰ,ਲੋਕੋ ਮੇਰੀ ਧੀ ਪਿਆਰੀ।
ਘਰ ਸੁੰਨਾ ਹੋ ਗਿਆ ਏ, ਚੰਦਰੀ‌ ਮਾਰ ਗਈ ਬੇਰੁਜ਼ਗਾਰੀ।

ਬੇਟਾ ਬੇਟੀ ਬਖਸ਼ੇ ਨੇ,ਉਸ ਸੱਚੇ ਪ੍ਰੀਤਮ ਪਿਆਰੇ।
ਦੋਨੋਂ ਬਹੁਤ ਸਿਆਣੇ ਨੇ, ਮੈਂ ਦਿਲ ਚੋਂ ਹਨ ਸਤਿਕਾਰੇ।
ਕੋਈ ਉਲਾਂਭਾ ਦਿਵਾਇਆ ਨਹੀਂ,ਨਾ ਹਲਕਾ ਨਾ ਭਾਰੀ।
ਤੁਰ ਚੱਲੀ ਕੈਨੇਡਾ ਨੂੰ——

ਲੱਖ ਕਠਿਨਾਈਆਂ ਝੱਲ ਝੱਲ ਕੇ,ਮੈਂ ਕਰਾਈ ਉੱਚ ਪੜ੍ਹਾਈ।
ਕੰਮ ਆਈ ਡਿਗਰੀ ਨਾ,ਇਹ ਸੋਲਾਂ ਆਨੇ ਸਚਾਈ।
ਨਾ ਫ਼ਲ ਲੱਗਿਆ ਮਿਹਨਤ ਨੂੰ,ਹੁੰਦੀ ਦਿਲ ਨੂੰ ਬਹੁਤ ਕਠਿਨਾਈ।
ਤੁਰ ਚੱਲੀ ਕੈਨੇਡਾ ਨੂੰ ——

ਬੇਟਾ ਸੈਟ ਕੈਨੇਡਾ ਹੈ,ਤੋਰਤੀ ਧੀ ਵੀ ਅੱਜ ਧਿਆਣੀ।
ਹੋਏ ਦੂਰ ਦੋਨੋਂ ਅੱਖੀਆਂ ਤੋਂ,ਦਿਲ ਤੋਂ ਸੱਟ ਸਹੀ ਨਾ ਜਾਣੀ।
ਡਾਢੀ ਹੈ ਮਜ਼ਬੂਰੀ ਜੀ, ਤਾਹੀਂ ਸੋਚ ਮੇਰੀ ਹੈ ਹਾਰੀ।
ਤੁਰ ਚੱਲੀ ਕੈਨੇਡਾ ਨੂੰ ——

ਹੱਥ ਬੰਨ੍ਹ ਬੇਨਤੀ ਹੈ,ਮੇਰੀ ਸਮੇਂ ਦੀਏ ਸਰਕਾਰੇ।
ਜਾਣ ਪਰਦੇਸੀ ਬੱਚੇ ਨਾ,ਨਾ ਮਾਪੇ ਹੰਝੂ ਡੋਲਣ ਖਾਰੇ।
*ਗੁਰੇ ਮਹਿਲ* ਭਾਈ ਰੂਪੇ ਨੇ,ਦਿਲ ਚੋਂ ਸੱਚੀ ਅਰਜ਼ ਗੁਜ਼ਾਰੀ।
ਤੁਰ ਚੱਲੀ ਕੈਨੇਡਾ ਨੂੰ ——

ਲੇਖਕ—-ਗੁਰਾ ਮਹਿਲ ਭਾਈ ਰੂਪਾ।
ਪਿੰਡ—–ਭਾਈ ਰੂਪਾ।
ਫੋ——9463260058 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article ‘ਸਾਇੰਸਦਾਨਾਂ ਨੂੰ ਮੁਬਾਰਕਾਂ’
Next articleਆਓ ! ਅੱਖਾਂ ਦਾਨ ਕਰਕੇ ਕਿਸੇ ਦੀ ਦੁਨੀਆਂ ਨੂੰ ਰੌਸ਼ਨ ਕਰ ਜਾਈਏ