ਆਪ ਮਹਿਲਾ ਆਗੂ ਰਜਿੰਦਰ ਕੌਰ ਰਾਜ ਨੇ ਪਿੰਡ ਵਾਸੀਆਂ ਦੀਆਂ ਸੁਣੀਆਂ ਮੁਸ਼ਕਿਲਾਂ

ਪਿੰਡ ਸਾਲਾਪੁਰ ਦੋਨਾ ਦੀ ਸੜਕ ਸੰਬੰਧੀ ਪਿੰਡ ਵਾਸੀਆਂ ਨੂੰ ਆ ਰਹੀ ਮੁਸ਼ਕਿਲ ਨੂੰ ਲੈ ਕੇ ਆਪ ਮਹਿਲਾ ਆਗੂ ਨੇ ਦਿਵਾਇਆ ਭਰੋਸਾ
ਕਪੂਰਥਲਾ , 21 ਅਗਸਤ (ਕੌੜਾ)-ਨਜ਼ਦੀਕੀ ਪਿੰਡ ਸ਼ਾਲਾਪੁਰ ਦੋਨਾਂ ਦੇ ਲੋਕਾਂ ਨੇ ਪਿੰਡ ਵਿੱਚ ਸੜਕ ਨਾ ਬਣਨ ਤੇ ਸੜਕ ਦੇ ਖਸਤਾ ਹਾਲਾਤਾਂ ਦੇ ਚਲਦਿਆਂ ਆਪਣੀਆਂ ਮੁਸ਼ਕਿਲਾਂ ਸੰਬੰਧੀ ਸੜਕ ਦੇ ਨਿਰਮਾਣ ਕਾਰਜ ਨੂੰ ਸ਼ੁਰੂ ਕਰਵਾਉਣ ਲਈ ਸਰਕਾਰ ਤੋਂ ਮੰਗ ਕੀਤੀ ਹੈ।ਜਿਸ ਸੰਬੰਧੀ ਸ਼ਾਲਾਪੁਰ ਦੋਨਾਂ ਪਿੰਡ ਦੇ ਵਾਸੀਆਂ ਦੇ ਵੱਲੋਂ ਸੁਲਤਾਨਪੁਰ ਲੋਧੀ ਤੋਂ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦੇ ਆਗੂ ਹਰਜਿੰਦਰ ਕੌਰ ਰਾਜ ਨੂੰ ਆਪਣੀਆਂ ਮੁਸ਼ਕਿਲਾਂ ਬਾਰੇ ਮਿਲ ਕੇ ਦੱਸਿਆ ਗਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਲੰਬੇ ਸਮੇਂ ਤੋਂ ਪਿੰਡ ਮੋਠਾਂਵਾਲ ਤੋਂ ਪਿੰਡ ਸ਼ਾਲਾਪੁਰ ਦੋਨਾ ਤੱਕ ਸੜਕ ਨਾ ਬਣਨ ਦੇ ਕਾਰਣ ਵੱਡੀਆਂ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਜਿਸ ਕਾਰਣ ਉਨ੍ਹਾਂ ਨੂੰ ਕਈ ਵਾਰ ਤਾਂ ਦੁਰਘਟਨਾਵਾਂ ਦਾ ਸਾਹਮਣਾ ਵੀ ਕਰਨਾ ਪਿਆ ਅਤੇ ਪਿੰਡ ਦੇ ਜੋ ਬੱਚੇ ਸਕੂਲ ਜਾਂਦੇ ਹਨ ਤਾਂ ਉਹ ਇਸ ਸੜਕ ਤੋਂ ਹੋ ਕੇ ਗੁਜ਼ਰਦੇ ਹਨ।  ਜਿਸ ਕਾਰਣ ਉਹਨਾਂ ਨੂੰ ਵੀ ਲੰਗਣ ਸਮੇਂ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਬਾਰਿਸ਼ ਦੇ ਦਿਨਾਂ ਵਿੱਚ ਤਾਂ ਸੜਕ ਦਰਿਆ ਦਾ ਰੂਪ ਧਾਰਨ ਕਰ ਲੈਂਦੀ ਹੈ। ਇਸ ਲਈ ਪਿੰਡ ਵਾਸੀਆਂ ਨੇ ਇਸ ਸੜਕ ਦੇ ਨਿਰਮਾਣ ਕਾਰਜ ਨੂੰ ਸ਼ੁਰੂ ਕਰਵਾਉਣ ਲਈ ਸਰਕਾਰ ਪਾਸੋਂ ਪੁਰਜ਼ੋਰ ਅਪੀਲ ਕੀਤੀ ਹੈ, ਅਤੇ ਆਪ ਮਹਿਲਾ ਆਗੂ ਰਜਿੰਦਰ ਕੌਰ ਰਾਜ ਨੂੰ ਆਪਣੀਆਂ ਮੰਗਾਂ ਬਾਰੇ ਦੱਸਦਿਆਂ ਕਿਹਾ ਗਿਆ ਕਿ ਉਹ ਸਰਕਾਰ ਤੱਕ ਉਹਨਾਂ ਦੀ ਇਸ ਮੰਗ ਨੂੰ ਪਹੁੰਚਦਾ ਕਰਨ ਤਾਂ ਜੋ ਜਲਦ ਹੀ ਇਸ ਮੁਸ਼ਕਿਲ ਦਾ ਹੱਲ ਕੀਤਾ ਜਾਵੇ।ਇਸ ਦੌਰਾਨ ਆਪ ਮਹਿਲਾ ਆਗੂ ਰਜਿੰਦਰ ਕੌਰ ਰਾਜ ਵੱਲੋਂ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਗਿਆ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਦੀ ਤਰੱਕੀ ਤੇ ਖੁਸ਼ਹਾਲੀ ਲਈ ਪਹਿਲਾਂ ਵੀ ਵੱਡੇ ਕਦਮ ਚੁੱਕੇ ਹਨ । ਉਸੇ ਤਰਾਂ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਪੱਖੋਂ ਆਪਣੇ ਕੰਮਾਂ ਵਿੱਚ ਦਿਨ ਭਰ ਦਿਨ ਮਜਬੂਤ ਹੁੰਦੀ ਜਾ ਰਹੀ ਅਤੇ ਲੋਕਾਂ ਨਾਲ ਜੋ ਵਾਅਦੇ ਉਹਨਾਂ ਵੱਲੋਂ ਕੀਤੇ ਗਏ ਸੀ ਉਹ ਪੂਰਾ ਕਰਦੀ ਦਿਖਾਈ ਦੇ ਰਹੀ ਹੈ। ਉਹਨਾਂ ਕਿਹਾ ਕਿ ਉਹ ਪਿੰਡ ਵਾਸੀਆਂ ਦੀ ਇਸ ਮੰਗ ਨੂੰ ਸਰਕਾਰ ਅੱਗੇ ਜ਼ਰੂਰ ਰੱਖਣਗੇ ਅਤੇ ਜਲਦ ਹੀ ਇਸਨੂੰ ਪੂਰਾ ਕਰਨ ਦੇ ਲਈ ਹਰ ਪੱਖੋਂ ਸਫਲ ਯਤਨ ਕਰਨਗੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਪਣੇ ਬੱਚੇ ਨੂੰ ਬਿਮਾਰੀਆਂ ਤੋਂ ਬਚਾਵਾਂਗੇ, ਸਾਰੇ ਕੰਮ ਛੱਡ ਪਹਿਲੇ ਟੀਕਾਕਰਨ ਕਰਵਾਂਗੇ :-ਸਿਵਲ ਸਰਜਨ ਮਾਨਸਾ
Next article“ਸਮਾਜ ਦੇ ਅਪਾਹਜ ਹੋਣ ਦੀ ਨਿਸ਼ਾਨੀ ਹੈ ਇਮਾਨਦਾਰੀ ਦਾ ਮਰ ਜਾਣਾ”