(ਸਮਾਜ ਵੀਕਲੀ)
ਹੁਣ ਇਹ ਦੁਨੀਆਂ ਬਹੁਤ ਤਰੱਕੀ ਕਰ ਚੁੱਕੀ ਹੈ।ਨਵੀਂਆਂ -ਨਵੀਂਆਂ ਤਕਨੀਕਾਂ ਨਾਲ ਇਹਦੇ ਦਿਮਾਗ਼ ਦਾ ਘੇਰਾ ਵਿਸ਼ਾਲ ਹੋ ਚੁੱਕਿਆ ਹੈ। ਭਾਵੇਂ ਇਹ ਹੁਣ ਤਰੱਕੀ ਦੇ ਰਾਹ ਤੇ ਰਹਿੰਦੀ ਹੈ ਪਰ ਇਹ ਦੁਨੀਆਂ ਤਰੱਕੀ ਦੇ ਜਾਲ ਵਿੱਚ ਫਸ ਕੇ ਸਮਾਜਿਕ ਵਿਵਹਾਰਤਾ ਖੋਹ ਚੁੱਕੀ ਹੈ ।
ਗੱਲ ਕਰਦੇ ਹਾਂ ਜੀ ਮਾਪਿਆਂ ਦੀ ਬੱਚਿਆਂ ਨੂੰ ਦੇਣ। ਅਕਸਰ ਹੀ ਮੰਨਿਆ ਜਾਂਦਾ ਹੈ ਕਿ ਪਹਿਲਾਂ ਸਕੂਲ ਬੱਚੇ ਦਾ ਉਸ ਦੇ ਮਾਂ ਬਾਪ ਹਨ। ਜੋ ਵੀ ਉਹ ਸਿੱਖਦਾ ਹੈ ,ਪਹਿਲਾਂ ਆਪਣੇ ਘਰ ਵਿੱਚੋਂ ਹੀ ਗ੍ਰਹਿਣ ਕਰਦਾ ਹੈ ।
ਹੁਣ ਦੇਖਿਆ ਜਾਵੇ ਤਾਂ ਮਾਪੇ ਆਪਣੇ ਬੱਚਿਆਂ ਵੱਲ ਬਿਲਕੁਲ ਧਿਆਨ ਹੀ ਨਹੀਂ ਦੇ ਰਹੇ ।ਇੱਕ- ਦੋ ਸਾਲ ਦਾ ਬੱਚਾ ਜਦੋਂ ਆਪਣੀ ਮਾਂ ਕੋਲ ਜਾਣ ਲਈ ਜ਼ਿੱਦ ਕਰਦਾ ਹੈ ਤਾਂ ਉਹ ਉਸ ਨੂੰ ਫੋਨ ਬਿਠਾ ਦਿੰਦੀ ਹੈ। ਥੋੜ੍ਹੇ ਹੀ ਦਿਨਾਂ ਵਿਚ ਉਹ ਬੱਚਾ ਫੋਨ ਨੂੰ ਹੀ ਆਪਣੀ ਮਾਂ ਸਮਝਣ ਲੱਗ ਜਾਂਦਾ ਹੈ ਤੇ ਉਸ ਦਾ ਆਦੀ ਹੋ ਜਾਂਦਾ ਹੈ ।
ਇਸ ਤੋਂ ਜ਼ਿਆਦਾ ਉਮਰ ਦੇ ਬੱਚੇ ਦਸ ਜਾਂ ਪੰਦਰਾਂ ਸਾਲ ਦੇ ਬੱਚੇ ਫੋਨ ਦੇ ਤੇ ਕੀ ਦੇਖ ਰਹੇ ਹਨ, ਮਾਂ ਬਾਪ ਬਿਲਕੁਲ ਹੀ ਧਿਆਨ ਨਹੀਂ ਦਿੰਦਾ। ਉਹ ਆਪਣੀ ਮਰਜ਼ੀ ਨਾਲ ਕੁਝ ਵੀ ਦੇਖਦੇ ਰਹਿਣ। ਅਣ -ਉਪਯੋਗੀ ਵੀਡਿਓ ਦੇਖ ਦੇਖ ਕੇ ਬੱਚੇ ਆਪਣਾ ਬਚਪਨ ਗਵਾ ਲੈਂਦੇ ਹਨ ਅਤੇ ਅਪਰਾਧਾਂ ਵੱਲ ਤੁਰ ਪੈਂਦੇ ਹਨ ਕਿਉਂਕਿ ਬੱਚੇ ਦਾ ਮਨ ਬਹੁਤ ਕੋਮਲ ,ਸੂਖਮ ਤੇ ਦਿਮਾਗ਼ ਵਿਕਸਿਤ ਹੁੰਦਾ ਹੈ। ਉਨ੍ਹਾਂ ਨੂੰ ਜੋ ਵੀ ਸੁਣਾਇਆ ਜਾਂ ਦਿਖਾਇਆ ਜਾਂਦਾ ਹੈ ,ਬਹੁਤ ਹੀ ਜਲਦੀ ਆਪਣੇ ਦਿਮਾਗ ਵਿਚ ਸੁਰੱਖਿਅਤ ਕਰ ਲੈਂਦੇ ਹਨ ।ਫਿਰ ਜ਼ਿੰਦਗੀ ਭਰ ਉਨ੍ਹਾਂ ਚੀਜ਼ਾਂ ਨੂੰ ਕਦੇ ਭੁਲਾ ਨਹੀਂ ਸਕਦੇ । ਬੱਚੇ ਬਚਪਨ ਦੀਆਂ ਘਟਨਾਵਾਂ ਜ਼ਿਆਦਾ ਯਾਦ ਰੱਖਦੇ ਹਨ ।ਚਾਹੇ ਵੀਹ- ਪੱਚੀ ਤੋਂ ਸਾਲ ਵਾਲਾ ਇਨਸਾਨ ਦੱਸ ਮਿੰਟ ਪਹਿਲਾਂ ਕੀਤੀ ਗੱਲ ਭੁੱਲ ਗਿਆ ਹੋਵੇ ,ਪਰ ਬੱਚੇ ਚਾਰ- ਪੰਜ ਸਾਲ ਦੀਆਂ ਵੀ ਧੁੰਦਲੀਆਂ ਯਾਦਾਂ ਵੇਖਦੇ ਹਨ ਤੇ ਉਨ੍ਹਾਂ ਤੋਂ ਬਾਅਦ ਦੀਆਂ ਕਦੇ ਵੀ ਨਹੀਂ ਭੁੱਲ ਸਕਦੇ ।
ਇਸ ਤਰ੍ਹਾਂ ਦੀਆਂ ਅਣਗਹਿਲੀਆਂ ਮਾਂ -ਬਾਪ ਨੂੰ ਸਮਾਜ ਦਾ ਗੁਨਾਹਗਾਰ ਵੀ ਸਾਬਿਤ ਕਰਦੀਆਂ ਹਨ ਕਿਉਂਕਿ ਬਿਨਾਂ ਸੰਸਕਾਰਾਂ ਤੇ ਸਿੱਖਿਆ ਤੋਂ ਪਲਿਆ ਬੱਚਾ ਗਲਤ ਸੰਗਤ ਦੀ ਪਕੜ ਜਲਦੀ ਕਰਦਾ ਹੈ, ਤੇ ਅਪਰਾਧਾਂ ਨੂੰ ਜਨਮ ਦਿੰਦਾ ਹੈ ।
ਮਾਂ-ਬਾਪ ਆਪਣੇ ਕੰਮਾਂ-ਕਾਰਾਂ ਵਿਚ ਪੈਸੇ ਕਮਾਉਣ ਦੇ ਚੱਕਰ ਵਿੱਚ ਆਪਣੀ ਸਭ ਤੋਂ ਕੀਮਤੀ (ਵਿਰਾਸਤ )ਬੱਚੇ ਗਵਾ ਬੈਠਦੇ ਹਨ। ਜਿਨ੍ਹਾਂ ਤੋਂ ਮਾਂ- ਬਾਪ ਦੀ ਜ਼ਿੰਦਗੀ ਦੀ ਕਮਾਈ ਬਾਰੇ ਆਉਣ ਵਾਲੀਆਂ ਪੀਡ਼੍ਹੀਆਂ ਨੂੰ ਪਤਾ ਲੱਗਦਾ ਹੈ।
ਮਾਂ ਬਾਪ ਆਪਣੇ ਬੱਚੇ ਨੂੰ ਡਾਕਟਰ ,ਇੰਜਨੀਅਰ, ਪ੍ਰੋਫ਼ੈਸਰ, ਅਫ਼ਸਰ ਤੇ ਹੋਰ ਉੱਚੇ ਅਹੁਦਿਆਂ ਤੇ ਪਹੁੰਚਾਉਣ ਲਈ ਪੜ੍ਹਾਈ ਤੇ ਪਹੁੰਚਾਉਣ ਲਈ ਤਾਂ ਬਹੁਤ ਜ਼ੋਰ ਦਿੰਦੇ ਹਨ 98-99%ਨੰਬਰ ਉਸ ਲਈ ਬਹੁਤ ਜ਼ਰੂਰੀ ਨੇ । ਪਰ ਚੰਗਾ ਇਨਸਾਨ ਬਣਾਉਣਾ ਭੁੱਲ ਜਾਂਦੇ ਹਾਂ ।
ਜਿਆਦਾਤਰ ਦੇਖਣ ਨੂੰ ਤਾਂ ਇਹ ਵੀ ਮਿਲਦਾ ਹੈ ਕਿ ਪਿਤਾ ਆਪਣੇ ਬੱਚਿਆਂ ਨੂੰ ਕਈ- ਕਈ ਦਿਨ ਬਾਅਦ ਮਿਲਦੇਹ ਹਨ ਕਿਉਂਕਿ ਪੈਸਿਆ ਦੇ ਚੱਕਰ ਵਿੱਚ ਸੁਭਾ ਬੱਚਿਆਂ ਦੇ ਸੁੱਤਿਆ ਹੀ ਘਰੋਂ ਚਲੇ ਜਾਦੇ ਹਨ ਤੇ ਸ਼ਾਮ ਨੂੰ ਸੁੱਤਿਆ ਹੋ ਹੀ ਆਉਂਦੇ ਨੇ।ਇਹ ਵੀ ਦੇਖਣ ਵਿੱਚ ਆਇਆ ਹੈ ਕਿ ਪਿਤਾ ਨੂੰ ਤਾਂ ਇਹ ਵੀ ਪਤਾ ਨਹੀਂ ਹੁੰਦਾ ਕਿ ਮੇਰਾ ਬੱਚਾ ਕਿਹੜੀ ਜਮਾਤ ਵਿੱਚ ਪੜ੍ਹ ਰਿਹਾ ਹੈ । ਜੇਕਰ ਮਾਂ- ਬਾਪ ਨੂੰ ਵਹਿਲ ਵੀ ਹੋਵੇ ਤਾਂ ਉਹ ਆਪ ਹੀ ਫੋਨ ਦੀ ਦੁਨੀਆ ਵਿੱਚੋਂ ਬਾਹਰ ਨਹੀਂ ਆਉਂਦੇ । ਬੱਚੇ ਨੂੰ ਸਾਰੀ ਜ਼ਿੰਦਗੀ ਪਤਾ ਹੀ ਨਹੀਂ ਲੱਗਦਾ ਕਿ ਮਾਂ- ਬਾਪ ਦਾ ਪਿਆਰ ਕੀ ਹੁੰਦਾ ਹੈ । ਫਿਰ ਉਹ ਵੀ ਅੱਗੋਂ ਆਪਣੇ ਬੱਚਿਆਂ ਨਾਲ ਅਜਿਹਾ ਹੀ ਵਿਵਹਾਰ ਕਰਦੇ ਹਨ।
ਇਸ ਲਈ ਅਪਰਾਧਾਂ ਤੇ ਮਾੜੀ ਸੰਗਤ ਤੋਂ ਬਚਾਉਣ ਲਈ ਬਹੁਤ ਜ਼ਰੂਰੀ ਹੈ, ਕਿ ਬੱਚਿਆਂ ਨਾਲ ਮਾਂ- ਬਾਪ ਸਮਾਂ ਬਤਾਉਣ ਉਨ੍ਹਾਂ ਦਾ ਬਚਪਨ ਸੁਰੱਖਿਅਤ ਰੱਖਣ ਚੰਗੇ ਸੰਸਕਾਰਾਂ ਨਾਲ ਜ਼ਿੰਦਗੀ ਦਾ ਨੀਂਹ ਪੱਥਰ ਰੱਖਣ । ਬਚਪਨ ਵਿੱਚ ਹੀ ਉਨ੍ਹਾਂ ਦਾ ਧਿਆਨ ਸਪੋਰਟਸ ਵੱਲ ਦਿਵਾਇਆ ਜਾਵੇ ।ਉਮਰ ਅਨੁਸਾਰ ਹੀ ਉਨ੍ਹਾਂ ਨੂੰ ਜ਼ਿੰਦਗੀ ਦੇ ਪੜਾਅ ਦੱਸੇ ਜਾਣ ਤੇ ਉਨ੍ਹਾਂ ਦਾ ਧਿਆਨ ਦਿਵਾਇਆ ਜਾਵੇ ।
ਇਸ ਲਈ ਮਾਂ ਬਾਪ ਨੂੰ ਸਮਝਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਦੀ ਅਸਲ ਕਮਾਈ ਉਨ੍ਹਾਂ ਦੇ ਬੱਚੇ ਹੀ ਹਨ । ਜੇਕਰ ਉਨ੍ਹਾਂ ਦੇ ਬੱਚੇ ਗ਼ਲਤ ਸੰਗਤ ਵਿੱਚ ਪੈ ਜਾਂਦੇ ਹਨ ਤਾਂ ਉਨ੍ਹਾਂ ਦੀ ਜ਼ਿੰਦਗੀ ਭਰ ਦੀ ਕਮਾਈ ਵਿਅਰਥ ਹੀ ਚਲੀ ਜਾਂਦੀ ਹੈ ਜਿਸ ਦਾ ਕੋਈ ਮੁੱਲ ਨਹੀਂ ਰਹਿੰਦਾ ।
ਕੰਵਰਪ੍ਰੀਤ ਕੌਰ ਮਾਨ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly