ਅਧਿਆਪਕ ਦਲ ਪੰਜਾਬ (ਜਵੰਦਾ)  ਵਲੋਂ ਹੜ੍ਹ ਪੀੜਤ ਸਕੂਲਾਂ ਨੂੰ ਸਟੇਸ਼ਨਰੀ ਵੰਡੀ ਗਈ 

ਕਪੂਰਥਲਾ , (ਕੌੜਾ)– ਅਧਿਆਪਕ ਦਲ ਪੰਜਾਬ ਦੀ ਕਪੂਰਥਲਾ ਵਲੋਂ ਸੁਖਦਿਆਲ ਸਿੰਘ ਝੰਡ ਪ੍ਰਧਾਨ ਤੇ ਮਨਜਿੰਦਰ ਸਿੰਘ ਧੰਜੂ ਸਕੱਤਰ ਜਨਰਲ ਦੀ ਅਗਵਾਈ ਵਿੱਚ ਅਧਿਆਪਕ ਦਲ ਕਪੂਰਥਲਾ ਦੀ ਸਮੁੱਚੀ ਟੀਮ ਵਲੋਂ ਸੁਲਤਾਨਪੁਰ ਲੋਧੀ ਸਬ ਡਵੀਜਨ ਦੇ ਹੜ ਪ੍ਰਭਾਿਵਤ ਪਿੰਡਾਂ ਦੇ 11 ਸਕੂਲ ਐਲੀੰਮੈਂਟਰੀ/ ਮਿਡਲ ਹਾਈ ਸਕੂਲਾਂ ਭਾਗੋਅਰਾਈਆਂ, ਸ਼ਾਹਵਾਲਾ ਅੰਦਰੀਸਾ, ਸ਼ੇਰਪੁਰ ਸੱਧਾ, ਸਰੂਪਵਾਲ, ਸ਼ੇਖਮਾਂਗਾ, ਭਰੋਆਣਾ, ਮੰਡ ਇੰਦਰਪੁਰ, ਤਕੀਆ, ਚੰਨਣਵਿੰਡੀ, ਵਾਟਾਂਵਾਲੀ, ਜੱਬੋਵਾਲ ਵਿਖੇ ਸਟੇਸ਼ਨਰੀ ਤਕਸੀਮ ਕੀਤੀ ਗਈ। ਅਧਿਆਪਕ ਦਲ ਪੰਜਾਬ ਵਲੋਂ ਪ੍ਰਤੀ ਵਿਦਿਆਰਥੀਆਂ ਦੇ ਹਿਸਾਬ ਨਾਲ ਲੋੜੀਂਦੀ ਸਟੇਸ਼ਨਰੀ ਮੁਹੱਈਆ ਕਰਵਾਈ ਗਈ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਧਿਆਪਕ ਜਥੇਬੰਦੀ ਵਲੋਂ ਸਾਲ 2019 ਵਿੱਚ ਵੀ ਹੜ੍ਹ ਪ੍ਰਭਾਵਿਤ 18 ਸਕੂਲਾਂ ਨੂੰ ਸਟੇਸ਼ਨਰੀ ਮੁਹੱਈਆ ਕਰਵਾਈਆਂ ਗਈਆਂ ਸਨ।
ਅਧਿਆਪਕ ਦਲ ਪੰਜਾਬ ਕਪੂਰਥਲਾ ਦੇ ਪ੍ਰਧਾਨ ਸੁਖਦਿਆਲ ਸਿੰਘ ਝੰਡ ਨੇ ਕਿਹਾ ਕਿ ਅਧਿਆਪਕ ਦਲ ਪੰਜਾਬ ਹਮੇਸ਼ਾ ਹੀ ਸਮਾਜ ਦੇ ਹਰ ਵਰਗ ਨਾਲ ਹਰ ਸੰਕਟ ਵਿੱਚ ਖੜਾ ਹੈ ਉਨ੍ਹਾਂ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਲੋਕਾਂ ਦੀ ਜੀੌਵਨ ਅਜੇ ਵੀ ਪੱਟੜੀ ਤੇ ਵਾਪਸ ਨਹੀਂ ਆਇਆ।ਇਸ ਲਈ ਵੱਧ ਤੋਂ ਵੱਧ ਲੋਕ ਤੇ ਪ੍ਰਵਾਸੀ ਭਰਾ ਹੜ ਪੀੜਤਾਂ ਦੀ ਮਦਦ ਕਰਨ । ਇਸ ਮੌਕੇ ਸੁਖਦਿਆਲ ਸਿੰਘ ਝੰਡ ਪ੍ਰਧਾਨ, ਮਨਜਿੰਦਰ ਸਿੰਘ ਧੰਜੂ, ਸ: ਭਜਨ ਸਿੰਘ ਮਾਨ,ਰਮੇਸ਼ ਕੁਮਾਰ ਭੇਟਾ, ਮੁਖਤਿਆਰ ਲਾਲ ਸਰਪ੍ਰਸਤ, ਜਗਜੀਤ ਸਿੰਘ ਮਿਰਜਾਪੁਰ, ਸ਼ੂੱਭਦਰਸ਼ਨ ਆਨੰਦ, ਅਮਨਦੀਪ ਸਿੰਘ ਵੱਲਣੀ, ਮੇਜਰ ਸਿੰਘ , ਪੰਡਤ ਸਤੀਸ਼ ਟਿੱਬਾ, ਅਮਰੀਕ ਸਿੰਘ ਰੰਧਾਵਾ, ਡਾਕਟਰ ਅਰਵਿੰਦਰ ਸਿੰਘ ਭਰੋਤ, ਮਨਦੀਪ ਸਿੰਘ ਕੋਚ, ਗੁਰਮੀਤ ਸਿਮਘ ਖਾਲਸਾ, ਵਨੀਸ਼ ਸ਼ਰਮਾ, ਰੋਸ਼ਨ ਲਾਲ, ਜਤਿੰਦਰ ਸਿੰਘ ਸ਼ੈਲੀ,ਹਰਦੇਵ ਸਿੰਘ, ਰਕੇਸ਼ ਕਾਲਾ ਸੰਘਿਆ, ਵੱਸਣਦੀਪ ਸਿੰਘ ਜੱਜ ਆਦਿ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਿੱਠੜਾ ਕਾਲਜ ਦਾ ਬੀ ਕਾਮ ਸਮੈਸਟਰ ਚੌਥਾ ਦਾ ਨਤੀਜਾ ਸ਼ਾਨਦਾਰ ਰਿਹਾ 
Next articleਭਾਜਪਾ ਨੇਤਾ ਖੋਜੇਵਾਲ ਨੇ ਕਪੂਰਥਲਾ ਰੇਲਵੇ ਸਟੇਸ਼ਨ ਦਾ ਲਿਆ ਜਾਇਜਾ