ਮਨੀਪੁਰ ਵਿੱਚ ਦੋਸ਼ੀਆਂ ਨੂੰ ਸਜ਼ਾਵਾਂ ਅਤੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਰਾਸ਼ਟਰਪਤੀ ਦੇ ਨਾਮ ਦਿੱਤਾ ਮੰਗ ਪੱਤਰ

ਮਣੀਪੁਰ ‘ਚ ਧਰਮ ਅਤੇ ਜਾਤ ਦੇ ਨਾਂ ‘ਤੇ ਬਲਾਤਕਾਰ, ਅੱਤਿਆਚਾਰ ਅਤੇ ਜ਼ੁਲਮ ਦੀ ਪ੍ਰਯੋਗਸ਼ਾਲਾ ਬਣਾਉਣਾ ਬੰਦ ਕਰੋ- ਆਰ ਸੀ ਐਫ ਬਚਾਓ ਸੰਘਰਸ਼ ਕਮੇਟੀ
 ਕਪੂਰਥਲਾ , 2 ਅਗਸਤ (ਕੌੜਾ)– ਮਨੀਪੁਰ ਵਿੱਚ ਜਾਤੀ ਹਿੰਸਾ ਦਾ ਸ਼ਿਕਾਰ ਹੋਈਆਂ ਔਰਤਾਂ ਦੇ ਸਮਰਥਨ ਵਿੱਚ ਅਤੇ ਮਨੀਪੁਰ ਬਰਬਰਤਾ ਦੇ ਅਸਲ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਲਈ ਦੇਸ਼ ਭਰ ਵਿੱਚ ਆਮ ਲੋਕਾਂ ਵਿੱਚ ਵਿਆਪਕ ਰੋਸ ਹੈ।  ਮਨੁੱਖਤਾ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਇਸ ਅਣਮਨੁੱਖੀ ਘਟਨਾ ਦੇ ਵਿਰੋਧ ਵਿੱਚ ਇਲਾਕੇ ਦੀਆਂ ਸਮੂਹ ਯੂਨੀਅਨਾਂ, ਜਥੇਬੰਦੀਆਂ, ਸਮਾਜਿਕ ਜਥੇਬੰਦੀਆਂ ਅਤੇ ਪੰਚਾਇਤਾਂ ਨੇ ਰੇਲ ਕੋਚ ਫੈਕਟਰੀ ਤੋਂ ਡੀ.ਸੀ ਕਪੂਰਥਲਾ ਤੱਕ ਅਰਥੀ ਫੂਕ ਰੈਲੀ ਕੱਢੀ। ਆਰ ਸੀ ਐੱਫ ਦੀਆਂ ਸਮੁੱਚੀਆਂ
ਯੂਨੀਅਨਾਂ ਅਹੁਦੇਦਾਰਾਂ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ 75 ਸਾਲ ਬਾਅਦ ਵੀ ਮਣੀਪੁਰ ਵਿੱਚ ਫੈਲੀ ਜਾਤੀ ਹਿੰਸਾ ਅਤੇ ਔਰਤਾਂ ਨਾਲ ਹੋ ਰਹੀ ਬਰਬਰਤਾ ਅਤੇ ਅਣਮਨੁੱਖੀ ਸਲੂਕ ਕਿਸੇ ਵੀ ਸੱਭਿਅਕ ਸਮਾਜ ਦੀ ਗੱਲ ਨਹੀਂ ਹੈ। ਔਰਤਾਂ ਨਾਲ ਹੋ ਰਹੇ ਅਜਿਹੇ ਜ਼ੁਲਮਾਂ ​​ਦੇ ਸਾਹਮਣੇ ਚੁੱਪ ਰਹਿਣਾ ਕਿਸ ਹੱਦ ਤੱਕ ਜਾਇਜ਼ ਹੈ। ਇਸ ਘਟਨਾ ਵਿੱਚ ਸੈਂਕੜੇ ਲੋਕਾਂ ਦੀ ਜਾਨ ਚਲੀ ਗਈ, ਬਹੁਤ ਸਾਰੀ ਜਾਇਦਾਦ ਦਾ ਨੁਕਸਾਨ ਹੋਇਆ ਅਤੇ ਔਰਤਾਂ ਦੇ ਬਲਾਤਕਾਰ, ਕਤਲ ਤੇ ਹੋਰ ਜ਼ਿਆਦਤੀ ਦਾ ਜ਼ਿਕਰ ਤੱਕ ਨਹੀਂ ਕੀਤਾ ਜਾ ਸਕਦਾ। ਮਨੀਪੁਰ ਵਿੱਚ ਪ੍ਰਭਾਵਿਤ ਖੇਤਰ ਵਿੱਚ ਰਹਿਣ ਵਾਲੇ ਸਮੂਹਾਂ ਵਿੱਚ ਅਸੁਰੱਖਿਆ ਅਤੇ ਡਰ ਦਾ ਮਾਹੌਲ ਹੈ। ਜਦੋਂ ਇੱਕ ਛੋਟੀ ਜਿਹੀ ਵੀਡੀਓ ਕਲਿੱਪ ਸਾਨੂੰ ਇੰਨੀ ਪਰੇਸ਼ਾਨ ਕਰ ਸਕਦੀ ਹੈ, ਤਾਂ ਇਹ ਕਲਪਨਾ ਕਰਨਾ ਵੀ ਅਸੰਭਵ ਹੈ ਕਿ ਇਸ ਬੇਰਹਿਮੀ ਦਾ ਸ਼ਿਕਾਰ ਹੋਈਆਂ ਔਰਤਾਂ ਕੀ ਗੁਜ਼ਰ ਰਹੀਆਂ ਹੋਣਗੀਆਂ।
ਅਹੁਦੇਦਾਰਾਂ ਨੇ ਪ੍ਰੈੱਸ ਰਾਹੀਂ ਦੱਸਿਆ ਕਿ ਰੇਡੀਕਾ ਦੀਆਂ ਸਮੂਹ ਮੁਲਾਜ਼ਮ ਜਥੇਬੰਦੀਆਂ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਇਸ ਘਟਨਾ ਦੀ ਪੁਰਜ਼ੋਰ ਨਿਖੇਧੀ ਕਰਦੀਆਂ ਹਨ ਅਤੇ ਡੀ.ਸੀ ਕਪੂਰਥਲਾ ਰਾਹੀਂ ਸ੍ਰੀਮਤੀ ਦ੍ਰੋਪਦੀ ਮੁਰਮੂ, ਮਾਨਯੋਗ ਰਾਸ਼ਟਰਪਤੀ, ਰਾਸ਼ਟਰਪਤੀ ਭਵਨ, ਨਵੀਂ ਦਿੱਲੀ ਤੋਂ ਉਪਰੋਕਤ ਸਬੰਧ ਵਿੱਚ ਇਨਸਾਫ਼ ਦੀ ਮੰਗ ਕਰਦੀਆਂ ਹਨ ਅਤੇ ਮਣੀਪੁਰ ਵਿੱਚ ਸ਼ਾਂਤੀ ਅਤੇ ਸਦਭਾਵਨਾ ਸਥਾਪਿਤ ਕਰਦੇ ਫੈਸਲੇ ਲੈਣ ਲਈ ਕਦਮ ਚੁੱਕਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਮਣੀਪੁਰ ਪਿਛਲੇ ਲਗਭਗ ਤਿੰਨ ਮਹੀਨਿਆਂ ਤੋਂ ਨਸਲੀ ਹਿੰਸਾ ਦੀ ਭੇਂਟ ਚੜ੍ਹ ਰਿਹਾ ਹੈ, ਕੁਝ ਸਵਾਰਥੀ ਹਿੱਤਾਂ ਕਾਰਨ ਇਹ ਨਸਲੀ ਹਿੰਸਾ ਬੇਰੋਕ ਜਾਰੀ ਹੈ, ਜੋ ਕਿ ਬਹੁਤ ਹੀ ਦੁਖਦਾਈ ਅਤੇ ਮੰਦਭਾਗੀ ਗੱਲ ਹੈ। ਮਨੀਪੁਰ ਵਿੱਚ ਪਿਛਲੇ ਲਗਭਗ ਤਿੰਨ ਮਹੀਨਿਆਂ ਤੋਂ ਆਦਿਵਾਸੀ ਔਰਤਾਂ ਨਾਲ ਹੋ ਰਿਹਾ ਵਹਿਸ਼ੀ ਸਲੂਕ ਬੇਹੱਦ ਚਿੰਤਾਜਨਕ ਅਤੇ ਨਿੰਦਣਯੋਗ ਹੈ।  ਭਾਰਤ ਦੇ ਸੰਵਿਧਾਨ ਵਿੱਚ ਔਰਤਾਂ ਨੂੰ ਦਿੱਤੇ ਅਧਿਕਾਰਾਂ ਦੀ ਪੂਰੀ ਤਰ੍ਹਾਂ ਉਲੰਘਣਾ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਦੇ ਵਤੀਰੇ ਨੂੰ ਦੇਖਦਿਆਂ ਆਗੂਆਂ ਨੇ ਸੱਦਾ ਦਿੱਤਾ ਕਿ ਜੇਕਰ ਮਨੀਪੁਰ ਦੇ ਉਪਰੋਕਤ ਹਾਲਾਤਾਂ ਲਈ ਜ਼ਿੰਮੇਵਾਰ ਅਸਲ ਦੋਸ਼ੀਆਂ ਨੂੰ ਭਾਰਤ ਸਰਕਾਰ ਵੱਲੋਂ ਇਸ ਵਿੱਚ ਦਖਲ ਦੇ ਕੇ ਜਲਦ ਸਜ਼ਾਵਾਂ ਨਾ ਦਿੱਤੀਆਂ ਗਈਆਂ ਤਾਂ ਅਸੀਂ ਮਣੀਪੁਰ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਦਾ ਹੋਰ ਰਸਤਾ ਅਪਣਾਉਣ ਲਈ ਮਜਬੂਰ ਹੋਣਗੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleआप तो मुस्लिम हो!
Next articleਚੋਰਾਂ ਨੇ ਨਸੀਰੇਵਾਲ ਸਕੂਲ ਨੂੰ ਬਣਾਇਆ ਨਿਸ਼ਾਨਾ