ਕਪੂਰਥਲਾ , 26 ਜੁਲਾਈ (ਕੌੜਾ)– ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ( ਲੜਕੀਆਂ ) ਫੱਤੂਢੀਂਗਾ ਵਿਖੇ ਜੰਗਲਾਤ ਵਿਭਾਗ ਵੱਲੋਂ ਵਣ ਮਹਾਂਉਤਸਵ ਮਨਾਉਂਦਿਆਂ ਬੂਟੇ ਲਗਾਏ ਗਏ। ਇਸ ਮੌਕੇ ਦਵਿੰਦਰ ਪਾਲ ਸਿੰਘ ਵਣ ਰੇਂਜ ਅਫ਼ਸਰ ,ਕਪੂਰਥਲਾ ਦੀ ਅਗਵਾਈ ਹੇਠ ਰਵਨੀਤ ਕੌਰ ਮਿਸਟਰ ਜੌਲੀ ਅਤੇ ਗੁਰਦਿਆਲ ਸਿੰਘ ਵਿਸ਼ੇਸ਼ ਤੌਰ ਤੇ ਕਾਲਜ ਪਹੁੰਚੇ। ਜੰਗਲਾਤ ਵਿਭਾਗ ਵੱਲੋਂ ਪਹੁੰਚੇ ਮੈਡਮ ਰਵਨੀਤ ਕੌਰ ਨੇ ਦੱਸਿਆ ਕਿ ਕਪੂਰਥਲਾ ਸ਼ਹਿਰ ਨੂੰ ਹਰਾ ਭਰਾ ਬਣਾਉਣ ਅਤੇ ਸਾਫ਼ ਸੁਥਰਾ ਰੱਖਣਾ ਹੀ ਇਸ ਮੁਹਿੰਮ ਦਾ ਮੁੱਖ ਮਨੋਰਥ ਹੈ। ਉਹਨਾਂ ਕਾਲਜ ਵਿਖੇ ਕਈ ਪ੍ਰਕਾਰ ਦੇ ਬੂਟੇ ਲਗਾਏ। ਤੇ ਬੂਟੇ ਲਗਾਉਂਦਿਆਂ ਉਨ੍ਹਾਂ ਦੱਸਿਆ ਕਿ ਵੱਧ ਤੋਂ ਵੱਧ ਬੂਟੇ ਲਗਾਉਣ ਦਾ ਇਹੀ ਸਹੀ ਸਮਾਂ ਹੈ ਕਿਉਂਕਿ ਮਾਨਸੂਨ ਦੀ ਰੁੱਤ ਬੂਟੇ ਲਗਾਉਣ ਲਈ ਅਨੁਕੂਲ ਮੌਸਮ ਪ੍ਰਦਾਨ ਕਰਦੀ ਹੈ । ਉਨ੍ਹਾਂ ਕਿਹਾ ਕਿ ਅਸੀਂ ਹਾਲ ਹੀ ਵਿਚ ਮੌਸਮ ਵਿਚ ਤਬਦੀਲੀ ਦੇਖੀ ਹੈ ਕਿ ਭਾਰੀ ਬਾਰਿਸ਼ ਕਾਰਨ, ਕਈ ਥਾਵਾਂ ਤੇ ਹੜ੍ਹ ਆ ਗਏ ਤੇ ਭਾਰੀ ਨੁਕਸਾਨ ਹੋਇਆ ਹੈ।ਇਸ ਲਈ ਵਾਤਾਵਰਨ ਨੂੰ ਬਚਾ ਕੇ ਰਖਣਾ ਸਾਡੀ ਮੁੱਢਲੀ ਲੋੜ ਹੈ।ਇਸ ਮੌਕੇ ਕਾਲਜ ਦੇ ਓ.ਐਸ.ਡੀ.ਡਾ.ਦਲਜੀਤ ਸਿੰਘ ਖਹਿਰਾ ਨੇ ਜੰਗਲਾਤ ਵਿਭਾਗ ਵੱਲੋਂ ਆਏ ਅਧਿਕਾਰੀਆਂ ਦਾ ਧੰਨਵਾਦ ਕੀਤਾ । ਉਨ੍ਹਾਂ ਕਿਹਾ ਕਿ ਸਾਨੂੰ ਵਾਤਾਵਰਨ ਦੇ ਸੰਤੁਲਨ ਨੂੰ ਸਥਿਰ ਰੱਖਣ ਲਈ ਵਾਤਾਵਰਨ ਸੁਰੱਖਿਆ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਹਾਜ਼ਰ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly