ਸ਼ਾਨਦਾਰ ਕ੍ਰਿਕਟ ਟੂਰਨਾਮੈਂਟ ਗੁਰਦੁਆਰਾ ਟਾਹਲੀ ਸਾਹਿਬ ਪਿੰਡ ਸੁੱਧਾ ਮਾਜਰਾ ਤਹਿ: ਬਲਾਚੌਰ (ਸ਼ਹੀਦ ਭਗਤ ਸਿੰਘ ਨਗਰ) ਵਿਖੇ ਮਿਤੀ 23, 24, 25 ਜੁਲਾਈ 2023 ਨੂੰ ਕਰਵਾਇਆ ਗਿਆ।

ਬਲਾਚੌਰ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) – ਜਿੱਥੇ 50 ਤੋਂ ਵੱਧ ਟੀਮਾਂ ਨੇ ਹਿੱਸਾ ਲਿਆ ਜਿਸ ਵਿੱਚ ਪਹਿਲੇ ਸਥਾਨ ਤੇ ਜਗਤਪੁਰ ਦੂਜਾ ਸਥਾਨ ਕਾਠਗੜ੍ਹ ਤੇ ਤੀਜੇ ਸਥਾਨ ਤੇ ਮਝੋਟ ਦੀ ਕ੍ਰਮਵਾਰ ਜੇਤੂ ਰਹੀਆਂ। ਜੇਤੂ ਟੀਮਾਂ ਨੂੰ ਪਹਿਲਾ ਇਨਾਮ 11,000 ਦੂਜਾ ਇਨਾਮ 7100 ਅਤੇ ਤੀਜਾ ਇਨਾਮ 3100 ਦਿੱਤਾ ਗਿਆ।ਇਸ ਟੂਰਨਾਮੈਂਟ ਤੇ ਮੁੱਖ ਮਹਿਮਾਨ ਸਰਦਾਰ ਸੁਰਜੀਤ ਸਿੰਘ ਖੰਡੂਪੁਰ ਇੰਗਲੈਂਡ ਵਾਲਿਆਂ ਨੇ ਇਨਾਮਾਂ ਦੀ ਵੰਡ ਕੀਤੀ ਅਤੇ ਖਿਡਾਰੀਆਂ ਨੂੰ ਹਜ਼ਾਰਾਂ ਰੁਪਏ ਇਨਾਮ ਵਜੋਂ ਦਿੱਤੇ। ਇਹ ਟੂਰਨਾਮੈਂਟ ਪਿੰਡ ਨਿਵਾਸੀਆਂ, NRI  ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਪਿੰਡ ਵਾਸੀਆਂ ਠੰਡੇ ਮਿੱਠੇ ਜਲ ਦੀ ਛਬੀਲ ਤੇ ਲੰਗਰ ਵੀ ਲਗਾਏ ਗਏ ਅਤੇ ਪਿੰਡ ਵਾਸੀਆਂ ਵੱਲੋਂ ਤਨ ਮਨ ਧੰਨ ਨਾਲ ਸੇਵਾ ਕੀਤੀ ਗਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleOne dead as typhoon Doksuri pummels Philippines
Next articleਤਪ ਅਸਥਾਨ ਬਾਬਾ ਦਰਬਾਰਾ ਸਿੰਘ ਜੀ ਵਿਖੇ ਸ਼ਹੀਦੀ ਸਮਾਗਮ 30  ਨੂੰ