* ਕੋਰੜਾ ਛੰਦ *

ਕੁਲਵੰਤ ਸਿੰਘ ਕੋਹਾੜ (ਗੁਰਦਾਸਪੁਰ)

(ਸਮਾਜ ਵੀਕਲੀ)

ਟੇਕ:-‘ਦਾਤਿਆ ਬਚਾਈਂ,ਸਾਰੇ ਪਿੰਡਾਂ ਸ਼ਹਿਰਾਂ’ਨੂੰ।’
1.
ਚਾਰੇ ਪਾਸੇ ਵਹਿੰਦਾ,ਹੜ੍ਹਾਂ ਵਾਲਾ ਪਾਣੀ ਜੀ।
ਜੀਵ ਜੰਤੂ ਡੁੱਬੇ,ਡੁੱਬ ਗਏ ਪ੍ਰਾਣੀ ਜੀ।
ਕੌਣ ਰੋਕ ਸਕੇ,ਕੁਦਰਤੀ ਕਹਿਰਾਂ’ਨੂੰ।
‘ਦਾਤਿਆ ਬਚਾਈਂ,ਸਾਰੇ ਪਿੰਡਾਂ ਸ਼ਹਿਰਾਂ’ਨੂੰ।’
2.
ਦੱਸੇ ਬਿਨਾਂ ਗੇਟ,ਡੈਮਾਂ ਦੇ ਨੇ ਖੋਲਤੇ।
ਰੋਟੀ ਟੁੱਕ ਖਾਂਦੇ,ਇਨਸਾਨ ਰੋਲਤੇ।
ਬੰਦ ਕਾਹਤੋਂ ਕੀਤਾ,ਵੱਗਦੀਆਂ ਨਹਿਰਾਂ’ਨੂੰ।
‘ਦਾਤਿਆ ਬਚਾਈਂ,ਸਾਰੇ ਪਿੰਡਾਂ ਸ਼ਹਿਰਾਂ’ਨੂੰ।’
3.
ਵੇਖਕੇ ਹਲਾਤ਼,ਨੈਣੀ ਹੰਝੂ ਆਂਵਦੇ।
ਛੱਤਾਂ ਉੱਤੇ ਚੜ੍ਹੇ,ਲੋਕ ਰੌਲ਼ਾ ਪਾਂਵਦੇ।
ਰੋਕੋ ਕੋਈ ਆਣਕੇ,ਸੁਨਾਮੀ ਲਹਿਰਾਂ’ਨੂੰ।
ਦਾਤਿਆ ਬਚਾਈਂ,ਸਾਰੇ ਪਿੰਡਾਂ ਸ਼ਹਿਰਾਂ’ਨੂੰ।
4.
ਪਾਣੀ ਪਾਣੀ ਹੋਈ,ਫਿਰੇ ਸਾਰੀ ਧਰਤੀ।
ਫ਼ਸਲ ਪੰਜਾਬ ਦੀ,ਤਬਾਹ਼ ਕਰਤੀ।
ਖਾਧਾ ਨਹੀਂਓ ਜਾਂਦਾ,ਅੱਖੀਂ ਵੇਖ ਜ਼ਹਿਰਾਂ’ਨੂੰ।
‘ਦਾਤਿਆ ਬਚਾਈਂ,ਸਾਰੇ ਪਿੰਡਾਂ ਸ਼ਹਿਰਾਂ’ਨੂੰ।’
5.
ਰਾਸ਼ਣ ਸਮਾਨ,ਸਾਰਾ ਰੁੜੀ ਜਾਂਵਦਾ।
ਭੁੱਖਾ ਭਾਣਾ ਬੰਦਾ,ਖੜ੍ਹਾ ਕੁਰਲਾਂਵਦਾ।
ਝੋਲ਼ੀ ਅੱਡ ਮੰਗਾਂ, ਤੇਰੇ ਕੋਲ਼ੋਂ ਖ਼ੈਰਾਂ ਨੂੰ।
‘ਦਾਤਿਆ ਬਚਾਈਂ,ਸਾਰੇ ਪਿੰਡਾਂ ਸ਼ਹਿਰਾਂ’ਨੂੰ।’
ਕੁਲਵੰਤ ਸਿੰਘ ਕੋਹਾੜ(ਗੁਰਦਾਸਪੁਰ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕਵਿਤਾ
Next article* ਜ਼ਲੀਲ *   ( ਮਿੰਨੀ ਕਹਾਣੀ )