(ਸਮਾਜ ਵੀਕਲੀ)- ਜਲੰਧਰ, ਫਿਲੌਰ, ਅੱਪਰਾ (ਜੱਸੀ)-ਅੱਜ ਕਿਸਾਨ ਵੀਰ ਇਕੱਠੇ ਹੋ ਕੇ ਆਪਣੀ ਸਮੱਸਿਆ ਦਾ ਹੱਲ ਕਰਵਾਉਣ ਲਈ ਆਮ ਆਦਮੀ ਪਾਰਟੀ ਹਲਕਾ ਫਿਲੌਰ ਦੇ ਆਗੂ ਰਜਿੰਦਰ ਸੰਧੂ ਕੋਲ ਪਹੁੰਚੇ । ਕਿਸਾਨ ਭਰਾਵਾਂ ਨੇ ਦੱਸਿਆ ਕਿ ਜੋ ਮੋਟਰਾਂ ਦੀ ਬਿਜਲੀ ਸਪਲਾਈ ਲਈ ਨਵਾਂ ਮੋਰੋਂ ਫੀਡਰ ਅੱਪਰਾ ਤੋਂ ਚਾਲੂ ਹੋਣਾ ਹੈ ਜਿਸਦਾ 95 ਫੀਸਦੀ ਕੰਮ ਹੋ ਚੁੱਕਾ ਹੈ ਪਰ ਕਾਫ਼ੀ ਸਮੇਂ ਤੋਂ ਕੰਮ ਰੁਕਿਆ ਹੋਇਆ ਹੈ ਜਿਸ ਕਰਕੇ ਝੋਨੇ ਨੂੰ ਪਾਣੀ ਲਗਾਉਣ ਤੇ ਕਿਸਾਨਾਂ ਨੂੰ ਕਾਫ਼ੀ ਮੁਸ਼ਕਲ ਆ ਰਹੀ ਹੈ ਅਤੇ ਇਸ ਸਬੰਧ ਵਿੱਚ ਮੋਹਤਬਰਾਂ ਵਲੋਂ ਰਜਿੰਦਰ ਸੰਧੂ ਨੂੰ ਮੰਗ ਪੱਤਰ ਵੀ ਦਿੱਤਾ ਗਿਆ । ਇਸਤੇ ਕਾਰਵਾਈ ਕਰਦਿਆਂ ਰਜਿੰਦਰ ਸੰਧੂ ਨੇ ਸਬੰਧਿਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਿਸਦੇ ਨਤੀਜੇ ਵਜੋਂ ਨਵਾਂ ਮੋਰੋਂ ਫੀਡਰ ਕੁੱਝ ਘੰਟਿਆਂ ਬਾਅਦ ਹੀ ਚਾਲੂ ਕਰ ਦਿੱਤਾ ਗਿਆ ।
ਕਿਸਾਨ ਭਰਾਵਾਂ ਨੇ ਰਜਿੰਦਰ ਸੰਧੂ ਦਾ ਧੰਨਵਾਦ ਕੀਤਾ । ਗੌਰਤਲਬ ਹੈ ਕਿ ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਕੇ ਈਮਾਨਦਾਰੀ ਨਾਲ ਰਜਿੰਦਰ ਸੰਧੂ ਉਹਨਾਂ ਦੀਆਂ ਮੁਸ਼ਕਲਾਂ ਹੱਲ ਕਰਵਾ ਰਹੇ ਹਨ ਤੇ ਲੋਕਾਂ ਦੇ ਦਿਲਾਂ ਚ ਉਹਨਾਂ ਦੀ ਵੱਖਰੀ ਹੀ ਛਾਪ ਬਣ ਚੁੱਕੀ ਹੈ ।
ਅੱਜ ਰਜਿੰਦਰ ਸੰਧੂ ਨੂੰ ਮੰਗ ਪੱਤਰ ਦੇਣ ਮੌਕੇ ਸਰਬਜੀਤ ਸਿੰਘ ਜੀਤਾ, ਨਿਰਮਲ ਸਿੰਘ, ਮਨਜੀਤ ਸਿੰਘ ਛੋਕਰਾਂ, ਸੁੱਖਾ ਛੋਕਰਾਂ, ਬਲਦੇਵ ਸਿੰਘ, ਨਗਿੰਦਰ ਸਿੰਘ, ਸੰਦੀਪ ਸਿੰਘ, ਰਸ਼ੀਦ ਮੁਹੰਮਦ, ਮੱਖਣ ਸਿੰਘ, ਮੰਗਾ ਮੋਰੋਂ, ਕਸ਼ਮੀਰ ਸਿੰਘ, ਬਿੱਲਾ ਮੋਰੋਂ, ਰਣਬੀਰ ਕੰਦੋਲਾ ਕਿਸਾਨ ਆਗੂ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly