(ਸਮਾਜ ਵੀਕਲੀ)-– ਹਾਦਸੇ ਤੋਂ ਬਾਅਦ ਵਿਧਾਇਕ ਨੇ ਕੌਂਸਲ ਅਧਿਕਾਰੀਆਂ ਨੂੰ ਪੁਲੀ ਬਨਾਉਣ ਦੇ ਦਿੱਤੇ ਨਿਰਦੇਸ਼- ਸੜਕ ਤੇ ਪਾਣੀ ਕਰਕੇ ਪਏ ਪਾੜ ਦੀ ਮੁਰੰਮਤ ਦਾ ਕੰਮ ਸ਼ੁਰੂ
ਡੇਰਾਬੱਸੀ, 15 ਜੁਲਾਈ (ਸੰਜੀਵ ਸਿੰਘ ਸੈਣੀ, ਮੋਹਾਲੀ)- ਇਸਾਪੁਰ ਤੋਂ ਪਿੰਡ ਭਾਂਖਰਪੁਰ ਨੂੰ ਜਾਂਦੀ ਸੜਕ ਤੋਂ ਨਿਕਲਦੇ ਢਾਬੀ ਵਾਲੇ ਚੋਅ ਵਿਚੋਂ ਬਾਰਿਸ਼ ਦੇ ਦਿਨਾਂ ਵਿੱਚ ਆਉਂਦੀ ਸਮੱਸਿਆ ਨੂੰ ਵੇਖਦਿਆਂ ਹਲਕਾ ਵਿਧਾਇਕ ਨੇ ਇਥੇ ਪੁਲੀ ਬਣਾਉਣਾ ਦੇ ਹੁਕਮ ਜਾਰੀ ਕੀਤੇ ਹਨ।
ਇਸ ਤੋਂ ਇਲਾਵਾ ਸੜਕ ਤੇ ਪਾਣੀ ਕਰਕੇ ਪਏ ਪਾੜ ਨੂੰ ਭਰਨ ਦਾ ਕੰਮ ਸ਼ੁਰੂ ਕਰਵਾ ਦਿਤਾ ਗਿਆ ਹੈ।
ਹੜ੍ਹ ਦੇ ਸਮੇਂ ਰਾਤ ਨੂੰ ਇਥੋਂ ਵਗਦੇ ਪਾਣੀ ਵਿੱਚ 4 ਸਵਾਰੀਆਂ ਸਮੇਤ ਗੱਡੀ ਰੁੜ੍ਹਨ ਵਾਲੇ ਵਾਪਰੇ ਹਾਦਸੇ ਤੋਂ ਬਾਅਦ ਵਿਧਾਇਕ ਨੇ ਇਥੇ ਪੁਲੀ ਬਣਾਉਣਾ ਦੇ ਨਿਰਦੇਸ਼ ਦਿੱਤੇ ਹਨ ਤਾਂਕਿ ਦੁਬਾਰਾ ਇਥੇ ਕੋਈ ਹਾਦਸਾ ਨਾ ਵਾਪਰ ਸਕੇ।
ਹਲਕਾ ਵਿਧਾਇਕ ਨੇ ਪਿਛਲੀ ਸਰਕਾਰ ਰਾਂ ਦੇ ਰਾਜ ਵਿੱਚ ਇਸੇ ਥਾਂ ਤੇ ਇਕ ਕਿਸਾਨ ਦੀ ਪਾਣੀ ਵਿੱਚ ਡੁੱਬ ਕੇ ਮਮੌਤ ਹੋ ਚੁਕੀ ਹੈ। ਊਸ ਤੋਂ ਬਾਅਦ ਰੈਲਿੰਗ ਲਗਾ ਕੇ ਬੁਤਾ ਸਾਰ ਦਿਤਾ ਸੀ। ਮੀਂਹ ਦੇ ਦਿਨਾਂ ਵਿੱਚ ਪਾਣੀ ਭਾਰੀ ਮਾਤਰਾ ਵਿੱਚ ਸੜਕ ਤੋਂ ਗੁਜਰਦਾ ਹੈ, ਜਿਥੋਂ ਲੋਕ ਜਾਨ ਖ਼ਤਰੇ ਵਿੱਚ ਪਾ ਕੇ ਨਿਕਲਦੇ ਹਨ। ਅਣਜਾਣ ਲੋਕ ਇਥੇ ਫ਼ਸ ਜਾਂਦੇ ਹਨ ਜ਼ਾ ਪਾਣੀ ਵਿੱਚ ਰੁੜ੍ਹ ਜਾਂਦੇ ਹਨ। ਕੋਈ ਅਣਸੁਖਾਵੀਂ ਘਟਨਾ ਦੁਬਾਰਾ ਨਾ ਵਾਪਰੇ ਇਸਦੇ ਚਲਦਿਆਂ ਇਥੇ ਪੁਲੀ ਬਣਾਉਣਾ ਦਾ ਫੈਸਲਾ ਲਿਆ ਗਿਆ ਹੈ। ਹਲਕਾ ਵਿਧਾਇਕ ਨੇ ਦੱਸਿਆ ਕਿ ਕੌਂਸਲ ਅਧਿਕਾਰੀਆਂ ਸਮੇਤ ਕੌਂਸਲ ਪ੍ਰਧਾਨ ਨੂੰ ਇਸ ਸੰਬੰਧੀ ਕਾਗਜ਼ੀ ਕਾਰਵਾਈ ਪੁਰੀ ਕਰਨ ਦੇ ਹੁਕਮ ਦਿੱਤੇ ਹਨ।
ਦੂਜੇ ਪਾਸੇ ਕੌਂਸਲ ਪ੍ਰਧਾਨ ਆਸ਼ੂ ਉਪਨੇਜਾ ਨੇ ਦੱਸਿਆ ਕਿ ਹਲਕਾ ਵਿਧਾਇਕ ਦੇ ਨਿਰਦੇਸ਼ ਮਿਲਣ ਤੇ ਪੁਲੀ ਬਣਾਉਣ ਦੀ ਕਾਗਜ਼ੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੌਂਸਲ ਦੀ ਮੀਟਿੰਗ ਵਿੱਚ ਇਸ ਸੰਬੰਧੀ ਮਤਾ ਪਾਸ ਕਰ ਇਸ ਦੀ ਮੰਜੂਰੀ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ।
ਸੜਕ ਵਿੱਚ ਪਾੜ ਪੈਣ ਕਰਕੇ ਚਾਰ ਪਹਿਆਂ ਵਾਹਨਾਂ ਦਾ ਰਾਹ ਬੰਦ ਹੋ ਗਿਆ ਸੀ, ਜਿਸ ਦੇ ਚਲਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਰਾਹ ਨੂੰ ਸ਼ਹਿਰ ਵਾਸੀਆਂ ਸਮੇਤ ਦਰਜਨਾਂ ਪਿੰਡਾਂ ਦੇ ਲੋਕ ਰੋਜ਼ਾਨਾ ਸ਼ਾਰਟ ਕੱਟ ਵਜੋਂ ਇਸਤੇਮਾਲ ਕਰਦੇ ਹਨ । ਇਸਦੇ ਚਲਦਿਆਂ ਇਸ ਥਾਂ ਤੇ ਬਣੇ ਪਾੜ ਨੂੰ ਭਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly