ਭਾਰਤ ਸਕਾਊਟਸ ਐਂਡ ਗਾਈਡਜ਼ ਦੇ ਪੰਜਾਬ ਸਟੇਟ ਟ੍ਰੇਨਿੰਗ ਸੈਂਟਰ ਤਾਰਾ ਦੇਵੀ (ਸ਼ਿਮਲਾ) ਵਿਖੇ ਕਰਵਾਏ ਰਾਜ ਪੱਧਰੀ ਕੱਬ ਬੁਲਬੁਲ ਉਤਸਵ ਦੌਰਾਨ ਭੂੰਦੜ ਸਕੂਲ ਦੀ ਹੂੰਝਾ ਫੇਰ ਜਿੱਤ

(ਸਮਾਜ ਵੀਕਲੀ)-ਭਾਰਤ ਸਕਾਊਟਸ ਐਂਡ ਗਾਈਡਜ਼ ਦੇ ਪੰਜਾਬ ਸਟੇਟ ਟ੍ਰੇਨਿੰਗ ਸੈਂਟਰ ਤਾਰਾ ਦੇਵੀ,ਸ਼ਿਮਲਾ ਵਿਖੇ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਉਂਕਾਰ ਸਿੰਘ ਦੀ ਰਹਿਨੁਮਾਈ ਹੇਠ ਰਾਜ ਪੱਧਰੀ ਕੱਬ ਬੁਲਬੁਲ ਉਤਸਵ ਮਨਾਇਆ ਗਿਆ। ਜਿਸ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਕੱਬ ਬੁਲਬੁਲ ਸੈਕਸ਼ਨ ਦੇ ਬੱਚਿਆਂ ਨੇ ਭਾਗ ਲਿਆ।

ਇਸ ਰਾਜ ਪੱਧਰੀ ਉਤਸਵ ਵਿੱਚ ਭੁਪਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਬਠਿੰਡਾ ਅਤੇ ਮਹਿੰਦਰਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਬਠਿੰਡਾ ਦੀ ਰਹਿਨੁਮਾਈ ਹੇਠ ਬਠਿੰਡਾ ਜ਼ਿਲ੍ਹੇ ਦੇ ਕੱਬ ਮਾਸਟਰ ਨਿਰਭੈ ਸਿੰਘ ਭੁੱਲਰ ਦੀ ਅਗਵਾਈ ਵਿੱਚ ਅਤੇ ਮੈਡਮ ਹਰਜਿੰਦਰ ਕੌਰ ਦੁਆਰਾ ਸਿਖਲਾਈ ਪ੍ਰਾਪਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭੂੰਦੜ ਦੇ ਬੱਚਿਆਂ ਨੇ ਭਾਗ ਲਿਆ। ਸਟੇਟ ਪੱਧਰੀ ਉਤਸਵ ਵਿੱਚ ਪ੍ਰਾਇਮਰੀ ਸਕੂਲ ਭੂੰਦੜ ਦੇ 13 ਬੱਚਿਆਂ ਨੇ ਭਾਗ ਲਿਆ। ਇਸ ਉਤਸਵ ਵਿੱਚ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦੇ ਦੇਸ਼ ਭਗਤੀ ਗੀਤ, ਲੋਕ ਨਾਚ, ਲੋਕ ਗੀਤ, ਜੰਗਲ ਡਾਂਸ, ਕਹਾਣੀ ਸੁਣਾਉਣਾ, ਪੇਪਰ ਕਰਾਫਟ, ਡਰਾਇੰਗ, ਰੰਗੋਲੀ, ਸਟੋਰੀ ਪਲੇ, ਕਵੀਸ਼ਰੀ, ਗਰੈਂਡ ਹਾਲ, ਬੁਲਬੁਲ ਟਰੀ ਆਦਿ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਬਠਿੰਡਾ ਜ਼ਿਲ੍ਹੇ ਵੱਲੋਂ  ਭੂੰਦੜ ਸਕੂਲ ਦੇ ਵਿਦਿਆਰਥੀਆਂ ਨੇ ਲੋਕ ਗੀਤ, ਦੇਸ਼ ਭਗਤੀ ਗੀਤ, ਲੋਕ ਨਾਚ, ਕਵੀਸਰੀ, ਡਰਾਇੰਗ, ਕੁਇਜ਼ ਆਦਿ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਓਵਰ ਆਲ ਟਰਾਫ਼ੀ ਤੇ ਕਬਜ਼ਾ ਕੀਤਾ। ਬਠਿੰਡਾ ਨੂੰ ਓਵਰ ਆਲ ਟਰਾਫ਼ੀ ਮਿਲਣ ਤੇ ਸਰਪੰਚ ਕਿਰਨਜੀਤ ਕੌਰ, ਐਸ ਐਮ ਸੀ ਚੇਅਰਮੈਨ ਮਮਨਦੀਪ ਸਿੰਘ, ਮੈਡਮ ਨੀਰਜ ਗੁਪਤਾ,ਮੈਡਮ ਰਾਜਿੰਦਰ ਕੌਰ,ਮੈਡਮ ਸਰਬਜੀਤ ਕੌਰ,ਮੈਡਮ ਗੁਰਪ੍ਰੀਤ ਕੌਰ,ਮੈਡਮ ਸਿਮਰਜੀਤ ਕੌਰ ਅਤੇ ਮੈਡਮ ਅਮਨਦੀਪ ਕੌਰ ਵੱਲੋਂ ਵਧਾਈਆਂ ਦਿੱਤੀਆਂ ਗਈਆਂ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਿੱਠੜਾ ਨੇੜਿਓਂ ਨਾਕੇਬੰਦੀ ਦੌਰਾਨ 520 ਨਸ਼ੀਲੀਆਂ ਗੋਲੀਆਂ ਬਰਾਮਦ
Next articleਮਿੱਠੜਾ ਕਾਲਜ ਨੇ ਬੀ ਕਾਮ ਭਾਗ ਤੀਜਾ ਦੇ ਨਤੀਜਿਆਂ ਵਿੱਚ ਮਾਰੀਆਂ ਮੱਲ੍ਹਾਂ