ਅਰਥੀ ਫੂਕ ਮੁਜ਼ਾਹਰੇ

ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਕਰਦਿੱਤਾ ਗਿਆ ਤਿੱਖੇ ਸੰਘਰਸ਼ ਦਾ ਐਲਾਨ 
18 ਅਤੇ 19 ਜੁਲਾਈ ਨੂੰ ਜਥੇਬੰਦੀ ਫੂਕੇਗੀ ਅਰਥੀਆਂ
 ਫਰੀਦਕੋਟ/ਮੋਗਾ 12 ਜੁਲਾਈ (ਬੇਅੰਤ ਗਿੱਲ)
ਅੱਜ ਇੱਥੇ 12 ਜੁਲਾਈ ਨੂੰ ਟੈਕਨੀਕਲ ਸਰਵਿਸਜ਼ ਯੂਨੀਅਨ ਵੱਲੋਂ ਫ਼ਰੀਦਕੋਟ ਵਿਖੇ ਰੱਖੀ ਮੀਟਿੰਗ ਦੌਰਾਨ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ 18 ਅਤੇ 19 ਜੁਲਾਈ ਨੂੰ ਸਬ ਡਵੀਜ਼ਨ ਪੱਧਰ ‘ਤੇ ਮੈਨੇਜਮੈਂਟ ਦੀਆਂ ਅਰਥੀਆਂ ਫੂਕੀਆਂ ਜਾਣਗੀਆਂ। ਟੈਕਨੀਕਲ ਸਰਵਿਸਜ ਯੂਨੀਅਨ (ਰਜਿ:) ਸਰਕਲ ਫਰੀਦਕੋਟ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਯੂਨੀਅਨ ਦੇ ਪ੍ਰਧਾਨ ਸਵਰਣ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪਿਛਲੇ ਘੋਲ ਪ੍ਰੋਗਰਾਮਾਂ ‘ਤੇ ਵਿਚਾਰ ਚਰਚਾ ਕੀਤੀ ਗਈ। ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਮੈਨੇਜਮੈਂਟ ਵੱਲੋਂ ਸੰਘਰਸ਼ ਦੇ ਦਬਾਅ ਸਦਕਾ 19-05-2023 ਨੂੰ ਜਥੇਬੰਦੀ ਨਾਲ ਲਿਖਤੀ ਮੀਟਿੰਗ ਕੀਤੀ ਗਈ ਸੀ। ਮੀਟਿੰਗ ਵਿੱਚ ਹੋਈ ਗੱਲਬਾਤ ਸਮੇਂ ਮੈਂਨਜਮੈਂਟ ਦਾ ਰਵੱਈਆ ਬਿਜਲੀ ਕਾਮਿਆਂ ਦੀਆਂ ਮੰਗਾਂ ਪ੍ਰਤੀ ਬੇਰੁੱਖਾ ਰਿਹਾ। ਜਥੇਬੰਦੀ ਵੱਲੋਂ ਗੰਭੀਰ ਨੋਟਿਸ ਲੈਂਦਿਆਂ ਐਲਾਨ ਕੀਤਾ ਕਿ ਪਟਿਆਲਾ ਸਰਕਲ ਦੇ ਆਗੂਆਂ ਦੀਆਂ ਡਿਸਮਿਸਲਾਂ, ਮੁਕਤਸਰ ਸਰਕਲ ਦੇ ਆਗੂਆਂ ਦੀਆਂ ਮੁਅੱਤਲੀਆਂ, ਮੁਹਾਲੀ ਤੇ ਲੁਧਿਆਣਾ ਸਰਕਲ ਅੰਦਰ ਕੀਤੀਆਂ ਸਿਆਸੀ ਅਧਾਰ ‘ਤੇ ਬਦਲੀਆਂ, ਸੀ.ਆਰ.ਏ. 295/19 ਵਾਲੇ ਸਾਥੀਆਂ ਦੇ ਪੁਲਿਸ ਕੇਸ ਵਾਪਸ ਕਰਾਉਣ, ਪ੍ਰੋਬੇਸ਼ਨ ਪੀਰੀਅਡ ਰੈਗੂਲਰ ਕਰਾਉਣ, ਮੰਗ ਪੱਤਰ ਵਿਚ ਦਰਜ ਮੰਗਾਂ ਦਾ ਹੱਲ ਨਾ ਕਰਨ ਦੇ ਵਿਰੁੱਧ 18 ਅਤੇ 19 ਜੁਲਾਈ ਨੂੰ ਸਬ ਡਵੀਜ਼ਨ ਪੱਧਰ ‘ਤੇ ਪਾਵਰਕੌਮ ਮੈਨੇਜਮੈਂਟ ਦੀਆਂ ਅਰਥੀਆਂ ਫੂਕੀਆਂ ਜਾਣਗੀਆਂ।
ਇਹਨਾਂ ਮੰਗਾਂ ਨੂੰ ਹੱਲ ਕਰਾਉਣ ਲਈ 31 ਜੁਲਾਈ ਤੱਕ ਸਮੁੱਚੇ ਐਮ.ਐਲ.ਏ. ਰਾਹੀਂ ਜਥੇਬੰਦੀ ਦੇ ਵੱਡੇ ਡੈਪੂਟੇਸ਼ਨ ਲੈ ਕੇ ਬਿਜਲੀ ਮੰਤਰੀ ਨੂੰ ਮੰਗ ਪੱਤਰ ਭੇਜੇ ਜਾਣਗੇ। ਜੇਕਰ ਬਿਜਲੀ ਮੰਤਰੀ ਵੱਲੋਂ ਜਥੇਬੰਦੀ ਨੂੰ ਮੀਟਿੰਗ ਦੇਖੋ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਜਥੇਬੰਦੀ ਬਿਜਲੀ ਮੰਤਰੀ ਦੀ ਰਿਹਾਇਸ਼ ‘ਤੇ ਧਰਨਾ ਦੇਣ ਲਈ ਮਜਬੂਰ ਹੋਵੇਗੀ। ਆਗੂਆਂ ਨੇ ਦੱਸਿਆ ਕਿ ਸਾਂਝੇ ਫੋਰਮ ਵੱਲੋਂ ਜੁਲਾਈ ਦੇ ਚੌਥੇ ਹਫਤੇ ਬਿਜਲੀ ਕਾਮਿਆਂ ਦੀਆਂ ਮੰਗਾਂ ਅਤੇ ਮਸਲਿਆਂ ਨੂੰ ਹੱਲ ਕਰਾਉਣ ਲਈ ਇੱਕ ਰੋਜ਼ਾ ਹੜਤਾਲ ਕਰਨ ਦਾ ਐਲਾਨ ਕੀਤਾ ਹੋਇਆ ਹੈ। ਉਨ੍ਹਾਂ ਦੀ ਜਥੇਬੰਦੀ ਨੇ ਵੀ ਫੈਸਲਾ ਕੀਤਾ ਹੈ ਕਿ ਜੇਕਰ ਸਾਂਝਾ ਫੋਰਮ ਇੱਕ ਰੋਜ਼ਾ ਹੜਤਾਲ ਕਰਦਾ ਹੈ ਤਾਂ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਤੇ ਅਸਰਦਾਰ ਸੱਟ ਮਾਰਨ ਲਈ ਉਸੇ ਦਿਨ ਇੱਕ ਰੋਜ਼ਾ ਹੜਤਾਲ ਕੀਤੀ ਜਾਵੇਗੀ। ਮੀਟਿੰਗ ਵਿੱਚ ਸਰਕਲ ਸਕੱਤਰ ਕਮਲੇਸ਼ ਕੁਮਾਰ , ਸਰਕਲ ਕੈਸ਼ੀਅਰ ਗੁਰਤੇਜ ਸਿੰਘ ,ਸਹਾਇਕ ਸਕੱਤਰ ਸੁਖਮੰਦਰ ਸਿੰਘ ਮੀਤ ਪ੍ਰਧਾਨ ਬਲਵਿੰਦਰ ਸਿੰਘ ਢਿੱਲੋ ਸਰਕਲ ਆਗੂ, ਡਵੀਜ਼ਨ ਪ੍ਰਧਾਨ ਬਿਕਰ ਸਿੰਘ ਕੋਟਕਪੂਰਾ, ਜਗਦੇਵ ਸਿੰਘ ਸਹਾਇਕ ਸਕੱਤਰ, ਹਰਵਿੰਦਰ ਸਿੰਘ ਸਕੱਤਰ ਬਾਘਾਪੁਰਾਣਾ, ਕੁਲਵਿੰਦਰ ਸਿੰਘ ,ਪਟੇਸਰ ਸਿੰਘ ਸਮਾਧ ਭਾਈ, ਚਮਕੌਰ ਸਿੰਘ ਮਾਣੂੰਕੇ,ਜਲੌਰ ਸਿੰਘ ਸਮਾਲਸਰ ਸ਼ਮਿੰਦਰ ਸਿੰਘ, ਜੁਗਰਾਜ ਸਿੰਘ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੁਦਰਤ ਦੀ ਮਾਰ ਇਨਸਾਨ ਦੀ ਮਾਰ ਨਾਲੋਂ ਕਿਤੇ ਭਾਰੀ
Next article ਏਹੁ ਹਮਾਰਾ ਜੀਵਣਾ ਹੈ -335