ਕੈਂਸਲ

ਕੰਵਲਜੀਤ ਕੌਰ ਜੁਨੇਜਾ

(ਸਮਾਜ ਵੀਕਲੀ) – ਹਰਪ੍ਰੀਤ ਦਾ ਵੀਜ਼ਾ ਲੱਗ ਚੁੱਕਾ ਸੀ, ਕੈਨੇਡਾ ਜਾਣ ਦੀਆਂ ਜ਼ੋਰਾਂ ਤੇ ਤਿਆਰੀਆਂ ਕਰਨ ਲੱਗਾ,ਦੋਸਤਾਂ ਵਲ ਵੀ ਜਾਂਦਾ ਰਿਹਾ , ਕਿਸੇ ਨੇ ਰਾਤ ਦੀ ਰੋਟੀ ਕਿਸੇ ਨੇ ਦੁਪਿਹਰ ਦੀ ਕਿਸੇ ਨੇ ਨਾਸ਼ਤੇ ਵੇਲੇ ਹੀ ਬੁਲਾ ਲਿਆ।

          ਰਾਤ ਨੂੰ ਜਦ ਉਹ ਆਪਣੇ ਕਮਰੇ ਵਿੱਚ ਸੌਣ ਆਇਆ ,ਉਹਨੂੰ ਰੋਣ ਦੀ ਆਵਾਜ਼ ਆਈ ਆਪਣੇ ਮੰਮੀ ਪਾਪਾ ਦੇ ਕਮਰੇ ਵਿਚੋਂ, ਉਹ ਉਥੇ ਹੀ ਰੁਕ ਗਿਆ, ਆਵਾਜ਼ ਆ ਰਹੀ ਸੀ ,’ ਨਿਰਮਲ! ਉਹ ਨੇ ਨਹੀਂ ਮੰਨਣਾ , ਤੈਨੂੰ ਪਤੈ ਅੱਜ ਕੱਲ ਬੱਚੇ ਤਾਂ ਆਪਣੀ ਮਨਮਾਨੀ ਕਰਦੇ ਨੇ।’
             ਹਰਪ੍ਰੀਤ ਤੋਂ ਉਥੇ ਖੜ੍ਹਿਆ ਨਾ ਗਿਆ, ਉਹਨੂੰ ਇੰਜ ਲੱਗਾ ਜਿਵੇਂ ਉਹ ਆਪਣੇ ਸ਼ੌਂਕ ਪੂਰੇ ਕਰਨ ਦੇ ਲਈ ਕਿੰਨਾ ਮਾਂ-ਬਾਪ ਨੂੰ ਰੁਆ ਰਿਹਾ ਹੈ, ਇਸ ਉਮਰ ਵਿਚ ਤਾਂ ਉਨ੍ਹਾਂ ਨੂੰ ਸਹਾਰੇ ਦੀ ਲੋੜ ਹੈ, ਸੱਚਮੁੱਚ ਉਹ ਕਿੰਨਾ ਸਵਾਰਥੀ ਹੈ, ਮਾਂ ਬਾਪ ਇਸੇ ਲਈ ਬੱਚੇ ਦੀ ਪਾਲਣਾ ਕਰਦੇ ਹਨ ਕਿ ਬੁਢਾਪਾ ਇੱਕਲੇ ਕਟਣ, ਅਟੈਚੀ ਵਿਚੋਂ ਕਪੜੇ ਕੱਢ ਕੇ ਉਹਨੇ ਅਲਮਾਰੀ ਵਿੱਚ ਰਖ ਦਿਤੇ ਤੇ ਦੀਵਾਰ ਤੇ ਬਚਪਨ ਦੀ ਫੋਟੋ ਆਪਣੇ ਮੰਮੀ ਪਾਪਾ ਨਾਲ ਨੂੰ ਨਿਹਾਰਨ ਲੱਗਾ,ਕਿੰਨਾ ਬੀਮਾਰ ਹੋ ਗਿਆ ਸੀ ਉਹ, ਮਾਂ ਨੇ ਗਹਿਣੇ ਤੱਕ ਵੇਚ ਦਿੱਤੇ ਸੀ, ਹੁਣ ਮੇਰੇ ਸ਼ੌਕ ਪੂਰੇ
ਕਰਣ ਲਈ ਦੁਕਾਨ ਵੇਚ ਦਿੱਤੀ, ਮੈਂ ਕਿਹੋ ਜਿਹਾ ਸਰਵਣ ਪੁੱਤਰ ਹਾਂ, ਲਾਹਨਤ ਹੈ ਸਾਨੂੰ ਅੱਜ ਦੇ ਸਰਵਣ ਪੁੱਤਰਾਂ ਨੂੰ,ਮੇਰੇ ਤੋਂ ਹੋਰ ਖੜਿਆ ਨਹੀਂ ਗਿਆ, ਮੈਂ ਮਾਂ ਨੂੰ ਆਵਾਜ਼ ਮਾਰੀ, ਉਹ ਅੱਖਾਂ ਪੂੰਝਦੀ ਆਈ ਤੇ ਆਖਣ ਲੱਗੀ,ਗਹਿਰੀ ਨੀਂਦ ਸੁੱਤੀ ਪਈ ਸੀ, ‘ ਮੇਰਾ
 ਕਲੇਜਾ ਹੋਰ ਪਸੀਜ ਗਿਆ ਮਾਂ ਦੇ  ਝੂਠ ਬੋਲਣ ਤੇ।
             ਮੈਂ ਮਾਂ ਨੂੰ ਬਾਹਾਂ ਵਿੱਚ ਘੁਟ ਲਿਆ ਤੇ ਆਵਾਜ਼ ਮਾਰੀ ਪਾਪਾ ਨੂੰ, ‘ਪਾਪਾ! ਬਾਹਰ ਆ ਜਾਉ,ਤੁਹਾਡੇ ਪੁੱਤ ਦਾ ਪ੍ਰੋਗਰਾਮ ਬਾਹਰ ਜਾਣ ਦਾ ‘ਕੈਂਸਲ’
ਦੁਕਾਨ ਦਾ ਬਿਆਨਾ  ਵਾਪਸ ਲੈ ਲਓ ,ਉਹ ਦੁਕਾਨ ਤੇ ਬੈਠਿਆ ਕਰੇਗਾ ਤੁਹਾਡੇ ਨਾਲ।
ਕੰਵਲਜੀਤ ਕੌਰ ਜੁਨੇਜਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIn ‘Naya J&K’ people-centric projects take precedence over political rhetoric
Next articleSnowfall hampers rescue operation, 250 stranded in Himachal high slopes