ਭਗਵੰਤ ਮਾਨ ਨੇ ਮੋਗਾ-ਕੋਟਕਪੂਰਾ ਮਾਰਗ ’ਤੇ ਚੰਦ ਪੁਰਾਣਾ ਟੌਲ ਪਲਾਜ਼ਾ ਬੰਦ ਕਰਵਾਇਆ

ਮੋਗਾ (ਸਮਾਜ ਵੀਕਲੀ) :  ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੋਗਾ-ਕੋਟਕਪੂਰਾ ਮਾਰਗ ’ਤੇ ਪਿੰਡ ਚੰਦ ਪੁਰਾਣਾ ਦਾ ਟੌਲ ਪਲਾਜ਼ਾ ਅੱਜ ਬੰਦ ਕਰਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਆਪ ਸਰਕਾਰ ਨੇ ਹੁਣ ਤੱਕ 10 ਟੌਲ ਪਲਾਜ਼ਾ ਬੰਦ ਕਰਵਾ ਚੁੱਕੀ ਹੈ। ੳੁਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਜੇਬਾਂ ਵਿਚੋਂ ਪੈਸਾ ਕਢਵਾਉਂਦੀ ਨਹੀਂ ਸਗੋਂ ਬਚਾਉਂਦੀ ਹੈ। ਪਹਿਲਾਂ ਇਸ ਟੌਲ ਪਲਾਜ਼ਾ ਨੂੰ 21 ਜੁਲਾਈ ਤੋਂ ਬੰਦ ਕਰਨ ਦੀ ਗੱਲ ਕਹੀ ਗਈ ਸੀ ਪਰ ਕੰਪਨੀ ਦੇ ਪੈਸੇ ਪੂਰੇ ਹੋਣ ਤੋਂ ਬਾਅਦ ਸੂਬਾ ਸਰਕਾਰ ਵੱਲੋਂ ਤੈਅ ਸਮਾਂ ਸੀਮਾ ਤੋਂ 15 ਦਿਨ ਪਹਿਲਾਂ ਇਹ ਟੌਲ ਪਲਾਜ਼ਾ ਬੰਦ ਕੀਤਾ ਜਾ ਰਿਹਾ ਹੈ। ਕੋਟਕਪੂਰਾ ਤੋਂ ਮੋਗਾ ਜਾਂਦੇ ਸਮੇਂ ਕਰੀਬ 35 ਕਿਲੋਮੀਟਰ ਦੀ ਦੂਰੀ ’ਤੇ ਪਿੰਡ ਚੰਦ ਪੁਰਾਣਾ ਵਿੱਚ ਪੀਡੀ ਅਗਰਵਾਲ ਟੌਲ ਪਲਾਜ਼ਾ ਹੈ। ਇਥੋਂ ਛੋਟੇ ਤੇ ਵੱਡੇ ਵਾਹਨ 24 ਘੰਟੇ ਚੱਲਦੇ ਹਨ। ਇਸ ਤੋਂ ਕੰਪਨੀ ਨੂੰ ਰੋਜ਼ਾਨਾ 4.50 ਲੱਖ ਦੀ ਆਮਦਨ ਹੋ ਰਹੀ ਸੀ। ਇਸ ਦੇ ਬੰਦ ਹੋਣ ਨਾਲ ਪੰਜਾਬ ਦੇ ਲੋਕਾਂ ਨੂੰ ਹੀ ਨਹੀਂ, ਸਗੋਂ ਹਰਿਆਣਾ ਤੇ ਰਾਜਸਥਾਨ ਦੇ ਵਾਹਨ ਚਾਲਕਾਂ ਨੂੰ ਵੀ ਫਾਇਦਾ ਹੋਵੇਗਾ। ਵਿਧਾਨ ਸਭਾ ਸਪੀਕਰ ਤੇ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਸੂਬਾ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਫਾਇਦਾ ਹੋਵੇਗਾ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਜਪਾ ਨੂੰ ਪੰਜਾਬ ਦੇ 13 ਲੋਕ ਸਭਾ ਤੇ 117 ਵਿਧਾਨ ਸਭਾ ਹਲਕਿਆਂ ’ਚ ਮਜ਼ਬੂਤ ਕਰਨਾ ਮੇਰਾ ੳੁਦੇਸ਼: ਜਾਖੜ
Next articleਮਨੀਪੁਰ ’ਚ ਹਿੰਸਾ ਜਾਰੀ: ਆੲੀਆਰਬੀ ਜਵਾਨ ਦਾ ਘਰ ਫੂਕਿਆ, ਸੁਰੱਖਿਆ ਬਲਾਂ ਨਾਲ ਝੜਪ ’ਚ ਨੌਜਵਾਨ ਦੀ ਮੌਤ