ਦਸ਼ਮੇਸ਼ ਯੂਥ ਕਲੱਬ, ਗ੍ਰੀਨ ਐਵਨਿਊ ਵੱਲੋਂ ਮੁਫ਼ਤ ਜਿੰਮ ਦੀ ਸ਼ੁਰੂਆਤ

ਰੋਪੜ (ਸਮਾਜ ਵੀਕਲੀ): ਲੋਕ ਹਿੱਤੂ ਕਾਰਜਾਂ ਲਈ ਹਮੇਸ਼ਾ ਤਤਪਰ ਰਹਿਣ ਲਈ ਪ੍ਰਸਿੱਧ, ਦਸਮੇਸ਼ ਯੂਥ ਕਲੱਬ ਵੱਲੋਂ ਇੱਕ ਹੋਰ ਨਿਵੇਕਲ਼ੀ ਪੁਲਾਂਘ ਪੁੱਟਦਿਆਂ ਗ੍ਰੀਨ ਐਵੇਨਿਊ ਕਲੋਨੀ ਵਿਖੇ ਮੁਫ਼ਤ ਜਿੰਮ ਦੀ ਸ਼ੁਰੂਆਤ ਕੀਤੀ ਗਈ। ਜਿਸ ਦਾ ਉਦਘਾਟਨ ਫਲਾਇੰਗ ਅਫ਼ਸਰ ਬੀਬਾ ਇਵਰਜ ਕੌਰ ਅਤੇ ਐਮ.ਸੀ. ਅਮਰਿੰਦਰ ਸਿੰਘ ਵਲੋਂ ਕੀਤਾ ਗਿਆ। ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਭਾਓਵਾਲ ਨੇ ਕਲੋਨੀ ਤੇ ਇਲਾਕਾ ਨਿਵਾਸੀਆਂ ਨੂੰ ਇਸ ਸਹੂਲਤ ਦਾ ਭਰਭੂਰ ਲਾਹਾ ਲੈਣ ਲਈ ਵਿਸ਼ੇਸ਼ ਤੌਰ ‘ਤੇ ਅਪੀਲ ਕੀਤੀ ਅਤੇ ਕਿਹਾ ਕਿ ਇਸ ਜਿੰਮ ਨੂੰ ਤਿਆਰ ਕਰਨ ਦਾ ਮੁੱਖ ਮੰਤਵ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਤੰਦਰੁਸਤ ਜ਼ਿੰਦਗੀ ਜਿਊਣ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਵੱਲੋਂ ਬਲਵੀਰ ਸਿੰਘ ਨਾਨਕਪੁਰਾ, ਬਘੇਲ ਸਿੰਘ ਐਮ.ਡੀ., ਆਰ.ਪੀ.ਵੀ. ਗਰੁੱਪ, ਐਮ.ਸੀ. ਅਮਰਿੰਦਰ ਸਿੰਘ, ਹਰਪ੍ਰੀਤ ਸਿੰਘ ਭੂਰਾ ਗੋਬਿੰਦ ਵੈਲੀ ਅਤੇ ਹੋਰ ਦਾਨੀ ਸੱਜਣਾ ਦਾ ਖ਼ਾਸ ਧੰਨਵਾਦ ਕੀਤਾ। ਇਸ ਮੌਕੇ ਬਲਪ੍ਰੀਤ ਸਿੰਘ, ਗਗਨਪ੍ਰੀਤ ਸਿੰਘ, ਸਰਬਜੀਤ ਸਿੰਘ, ਮਨਦੀਪ ਸਿੰਘ, ਰੁਪਿੰਦਰ ਸਿੰਘ, ਅਮਨਦੀਪ ਸਿੰਘ, ਹਰਜੋਤ ਸਿੰਘ, ਸਹਿਜਪ੍ਰੀਤ ਸਿੰਘ, ਨਵਤੇਜ ਸਿੰਘ, ਗੁਰਵਿੰਦਰ ਸਿੰਘ ਘਨੌਲੀ, ਗੁਰਵਿੰਦਰ ਸਿੰਘ ਰੂਪਨਗਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਈਂ ਮੀਆਂ ਲਹਿਣਾ ਸ਼ਾਹ ਜੀ ਦਾ ਸਾਲਾਨਾ ਮੇਲਾ ਯਾਦਗਾਰੀ ਹੋ ਨਿੱਬੜਿਆ
Next articleਪਰਾਈ ਧਰਤੀ ਪਰਾਏ ਲੋਕ