(ਸਮਾਜ ਵੀਕਲੀ)
ਨਸੀਬ ਬਾਝੋਂ ਨਾ ਪਿਆਰ ਮਿਲਦੈ।
ਕਿ ਸ਼ਖ਼ਸ ਭਾਵੇਂ ਹਜ਼ਾਰ ਮਿਲਦੈ।
ਖਰੀਦਣੇ ਹਨ ਅਸਾਨ ਰਿਸ਼ਤੇ,
ਇਨ੍ਹਾਂ ਦਾ ਥਾਂ ਥਾਂ ਬਜ਼ਾਰ ਮਿਲਦੈ।
ਨਾ ਦਰਦ ਘੱਟਦੈ ਹੈ ਰੋਣ ਬਾਝੋਂ,
ਕਿ ਰੋਣ ‘ਤੇ ਹੀ ਕਰਾਰ ਮਿਲਦੈ।
ਉਹ ਮੰਜਿਲਾਂ ਤੋਂ ਹੈ ਦੂਰ ਬੰਦਾ,
ਜੋ ਸੋਚ ਤੋਂ ਨਿੱਤ ਲਚਾਰ ਮਿਲਦੈ।
ਗਮਾਂ ‘ਚ ਡੁੱਬੇ ਗਰੀਬ ਜਿਹੜੇ,
ਕਦੋਂ ਉਨ੍ਹਾਂ ‘ਤੇ ਨਿਖ਼ਾਰ ਮਿਲਦੈ।
ਉਵੇਂ ਦਾ ਦਿੰਦੈ ਅਗਾਂਹ ਨੂੰ ਬੰਦਾ,
ਜਿਵੇਂ ਦਾ ਉਸਨੂੰ ਵਿਹਾਰ ਮਿਲਦੈ।
ਨਾ ਖਤਮ ਹੁੰਦੈ ਇਹ ਪੈਸਿਆਂ ਦਾ,
ਕਿ ਮਰਨ ਤੀਕਰ ਖ਼ੁਮਾਰ ਮਿਲਦੈ।
ਇਵੇਂ ਗਵਾ ਨਾ ਤੂੰ ਸਾਹ ‘ਤੇ ਸਾਹ ਹੀ,
ਕਿਤੋਂ ਨਾ ਸਾਹ ਇੱਕ ਉਧਾਰ ਮਿਲਦੈ
ਬਿਸ਼ੰਬਰ ਅਵਾਂਖੀਆ
9781825255
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly