(ਸਮਾਜ ਵੀਕਲੀ)
ਮਨ ਦੇ ਅੰਦਰ ਬਾਹਲਾ਼ ਸਾਗਰ।
ਡੁੱਲ੍ਹ ਡੁੱਲ੍ਹ ਪੈਂਦਾ ਕਾਹਲਾ਼ ਸਾਗਰ।।
ਨਜ਼ਰਾਂ ਤਪਸ਼ ਹਵਾਵਾਂ ਮਹਿਰਮ,
ਗ਼ਰਮ ਸਾਹਾਂ ਦਾ ਪਾਲ਼ਾ ਸਾਗਰ।
ਐਵੇਂ ਨਾ ਗ਼ਮਗੀਨ ਬੈਠ ਤੂੰ,
ਦਿਲ ਤਾਂ ਘਾਲਾ਼ ਮਾਲ਼ਾ ਸਾਗਰ।
ਓਸ ਰਾਤ ਨੂੰ ਚੰਨ ਤੜਪਦਾ,
ਮਾਰੇ ਜਦੋਂ ਉਬਾਲਾ਼ ਸਾਗਰ।
ਪਿਆਸੇ ਰਹੇ ਮਸੀਹੇ ਹਰ ਪਲ਼,
ਤਾਂ ਹੀਂ ਤਿੜਕੀ ਮਾਲ਼ਾ ਸਾਗਰ।
ਕੀ ਲੱਭਾਂਗਾ ਰਿੜਕ ਕੇ ਤੈਨੂੰ,
ਲੁਕਿਆ ਬੈਠਾ ਕਾਲ਼ਾ ਸਾਗਰ।
ਕਰਮਜੀਤ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly