ਬੋਲੀ ਜਦ ਜੱਟੀ ਪਾਂਵਦੀ

ਡਾ ਰਜਿੰਦਰ ਰੇਨੂੰ

(ਸਮਾਜ ਵੀਕਲੀ)

ਓ ਪਾ ਜੁੱਤੀ ਪਟਿਆਲਾ ਸ਼ਾਹੀ
ਪੋਲੇ ਜਿਹੇ ਮੈਂ ਜਦ ਪੱਬ ਧਰਦੀ
ਤਾਂ ਮੁੜ ਮੁੜ ਵੇਖਣ ਰਾਹੀ

ਓ ਕੋਠੇ ਸੁੱਕਣੇ ਪਾਈ ਰਾਈ
ਜੀ ,ਜੱਟੀ ਤਾਂ ਸ਼ਕੀਨ ਬੜੀ
ਰੋਟੀ ਖਾਵੇ ਨਾਲ ਦੁੱਧ ਮਲਾਈ

ਓ ਰੋਟੀ ਚੁੱਲੇ ਜਦੋਂ ਮੈਂ ਸੇਕਦੀ
ਟੁੱਟ ਪੈਣੀ ਅੱਗ ਚੰਦਰੀ
ਮੇਰਾ ਹੱਥ ਫ਼ੜ ਫ਼ੜ ਵੇਖਦੀ

ਓ ਗੇੜਾ ਗਿੱਧੇ ਵਿੱਚ ਜਦ ਮੈਂ ਲਾਇਆ
ਵੇ ਚੋਰੀ ਚੋਰੀ ਤੂੰ ਤੱਕਦਾ
ਹਾਏ ! ਦਿਲ ਸਾਡਾ ਘਬਰਾਇਆ

ਓ ਬੂੰਦੇ ਕੰਨਾਂ ਦੇ ਲੈਣ ਹੁਲਾਰੇ
ਬੋਲੀ ਜਦ ਜੱਟੀ ਪਾਂਵਦੀ
ਮੱਲੋ ਮੱਲੀ ਨੱਚ ਉੱਠਦੇ ਸਾਰੇ….. |

ਡਾ ਰਜਿੰਦਰ ਰੇਨੂੰ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਾਹਾਂ ਨੂੰ ਨਹੀ ਵੇਖੀਦਾ
Next articleਪਿਤਾ