(ਸਮਾਜ ਵੀਕਲੀ)
ਧਰਤੀ, ਰੁੱਖ, ਹਵਾ ਤੇ ਪਾਣੀ,
ਇਹਨਾਂ ਦੀ ਹੈ ਅਜ਼ਬ ਕਹਾਣੀ।
ਕੁਦਰਤ ਦੀਆਂ ਅਨਮੋਲ ਨੇ ਦਾਤਾਂ,
ਸਾਨੂੰ ਦੱਸਦੀ ਪਈ ਗੁਰਬਾਣੀ।
ਜੇ ਰਹਿੰਦੇ ਵਕ਼ਤ ਸੰਭਾਲ ਨਾ ਕੀਤੀ,
ਜਾਂ ਕੀਤੀ ਕੋਈ ਆਨਾ ਕਾਨੀ।
ਦੱਸੋਂ ਆਪਾਂ ਫਿਰ ਕੀ ਕਰਾਗੇ,
ਮੁਸ਼ਕਲ ਹੈ ਸਭ ਨੂੰ ਬਣ ਜਾਣੀ।
ਇੱਕਠੇ ਹੋ ਆਉ ਕਸਮਾਂ ਖਾਈਏ,
ਕੁਦਰਤ ਰੁੱਸ ਨਾ ਜਾਵੇ ਰਾਣੀ।
ਨਾ ਪਾਣੀ ਵਿੱਚ ਜ਼ਹਿਰ ਘੋਲਣੀ,
ਨਾ ਖੇਤਾਂ ਵਿੱਚ ਅੱਗ ਲਗਾਣੀ।
ਵੱਡਿਆਂ ਦਾ ਹੈ ਸਾਨੂੰ ਕਹਿਣਾ,
ਥੋੜਾ ਲਾਭ ਤੇ ਬਹੁਤੀ ਹਾਨੀ।
ਕੁੰਭਕਰਨੀ ਜੋ ਨੀਂਦ ਨੇ ਸੋਂਦੇ,
ਉਹ ਨਾ ਬਣਨ ਸਮੇਂ ਦੇ ਹਾਣੀ।
ਕੱਲੇ ਕਹਿਣ ਨਾਲ਼ ਨੀ ਸਰਨਾ,
ਪੱਤੋ, ਸਿਆਣੇ ਜਿੰਨਾਂ ਰਮਜ਼ ਪਛਾਣੀ।
ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly